ਕਿਸਾਨ ਸੰਘਰਸ਼ ਦੀ ਹਮਾਇਤ ''ਚ ਬ੍ਰਿਸਬੇਨ ਵਿਖੇ ਧਰਨਾ ਪ੍ਰਦਰਸ਼ਨ (ਤਸਵੀਰਾਂ)
Monday, Dec 28, 2020 - 06:25 PM (IST)
ਬ੍ਰਿਸਬੇਨ (ਸਤਵਿੰਦਰ ਟੀਨੂੰ): ਪੰਜਾਬ ਦੇ ਕਿਸਾਨਾਂ ਵੱਲੋਂ ਜੋ ਕਿ ਇੱਕ ਸੰਘਰਸ਼ ਦੀ ਸ਼ੁਰੂਆਤ ਹੋਈ ਸੀ, ਉਹ ਹੁਣ ਦਿੱਲੀ ਵਿੱਚ ਇੱਕ ਵੱਡੇ ਕਬੀਲੇ ਦਾ ਰੂਪ ਧਾਰ ਚੁੱਕਿਆ ਹੈ। ਉਸ ਸੰਘਰਸ਼ ਨੂੰ ਲਗਭਗ 40 ਦਿਨ ਹੋ ਚੁੱਕੇ ਹਨ। ਕਿਸਾਨ ਇਨ੍ਹਾਂ ਕਾਨੂੰਨਾਂ ਨੂੰ ਖਤਮ ਕਰਨ ਲਈ ਵਜਿੱਦ ਹਨ ਜਦਕਿ ਸਰਕਾਰ ਇਹਨਾਂ ਕਾਨੂੰਨ ਵਿਚ ਸੋਧ ਕਰਨ ਲਈ ਤਾਂ ਤਿਆਰ ਹੈ ਪਰ ਵਾਪਸ ਲੈਣ ਲਈ ਤਿਆਰ ਨਹੀਂ।
ਇਸ ਸੰਘਰਸ਼ ਨੂੰ ਦੇਸ਼ ਵਿਦੇਸ਼ ਤੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ਦੇ ਕਿੰਗ ਜਾਰਜ ਸਕੁਐਰ ਵਿਖੇ ਕਿਸਾਨ ਏਕਤਾ ਕਲੱਬ ਦੇ ਸੱਦੇ ਤੇ ਇੱਕ ਧਰਨਾ ਪ੍ਰਦਰਸ਼ਨ ਕੀਤਾ ਗਿਆ। ਜਿਸ ਵਿੱਚ ਵੱਖ-ਵੱਖ ਬੁਲਾਰਿਆਂ ਨੇ ਆਪਣੀਆਂ ਤਕਰੀਰਾਂ ਕੀਤੀਆਂ।
ਪੜ੍ਹੋ ਇਹ ਅਹਿਮ ਖਬਰ- ਜੀਭ ਤੋਂ ਸਵਾਦ ਅਤੇ ਨੱਕ ਤੋਂ ਸੁੰਘਣ ਦੀ ਸ਼ਕਤੀ ਗਾਇਬ ਹੋਣ 'ਤੇ ਇਹ ਚੀਜ਼ਾਂ ਦੇਣਗੀਆਂ ਫਾਇਦੇ
ਇਸ ਧਰਨੇ ਵਿੱਚ ਭਾਰਤ ਸਰਕਾਰ ਨੂੰ ਬਹੁਤ ਹੀ ਸਖਤ ਲਫਜਾਂ ਵਿੱਚ ਕੋਸਿਆ ਗਿਆ। ਇਸ ਧਰਨੇ ਵਿੱਚ ਛੋਟੇ ਬੱਚੇ, ਬਜ਼ੁਰਗ, ਨੌਜਵਾਨ, ਭੈਣਾਂ ਤੇ ਮਾਤਾਵਾਂ ਭਾਰੀ ਗਿਣਤੀ ਵਿੱਚ ਹਾਜ਼ਰ ਸਨ। ਲੋਕਾਂ ਵਿੱਚ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਦੀ ਸਰਕਾਰ ਨੂੰ ਅਪੀਲ ਹੈ ਕਿ ਇਹ ਕਾਨੂੰਨ ਜਲਦ ਤੋਂ ਜਲਦ ਵਾਪਸ ਲਏ ਜਾਣ।
ਨੋਟ- ਆਸਟ੍ਰੇਲੀਆ ਵਿਚ ਕਿਸਾਨ ਸੰਘਰਸ਼ ਦੀ ਹਮਾਇਤ ਵਿਚ ਪ੍ਰਦਰਸ਼ਨ,ਖ਼ਬਰ ਬਾਰੇ ਦੱਸੋ ਆਪਣੀ ਰਾਏ।