ਚੀਨ ''ਚ ਪੁਲ ਢਹਿ-ਢੇਰੀ, ਕਈ ਗੱਡੀਆਂ ਨਦੀ ਵਿਚ ਡਿੱਗੀਆਂ

06/15/2019 6:33:49 PM

ਬੀਜਿੰਗ (ਏ.ਪੀ.)- ਦੱਖਣੀ ਚੀਨ ਵਿਚ ਇਕ ਪੁਲ ਦਾ ਵੱਡਾ ਹਿੱਸਾ ਨਦੀ ਵਿਚ ਡਿੱਗ ਗਿਆ ਜਿਸ ਨਾਲ ਦੋ ਵਾਹਨ ਨਦੀ ਵਿਚ ਰੁੜ ਗਏ ਅਤੇ ਦੋ ਲੋਕ ਲਾਪਤਾ ਹਨ। ਹੇਯੁਆਨ ਸ਼ਹਿਰ ਦੀ ਪੁਲਸ ਨੇ ਦੱਸਿਆ ਕਿ ਪੁਲ ਦਾ 120 ਮੀਟਰ ਦਾ ਹਿੱਸਾ ਸ਼ੁੱਕਰਵਾਰ ਨੂੰ ਸਵੇਰੇ ਢਹਿ ਗਿਆ। ਚੀਨ ਦੀ ਨਿਊਜ਼ ਏਜੰਸੀ ਸ਼ਿਨਹੁਆ ਨੇ ਦੱਸਿਆ ਕਿ ਦੋ ਸੁਰੱਖਿਆ ਗਾਰਡਾਂ ਨੇ 44 ਸਾਲ ਦੇ ਇਕ ਵਿਅਕਤੀ ਨੂੰ ਬਚਾਇਆ ਜਦੋਂ ਕਿ ਦੋ ਹੋਰ ਲੋਕ ਅਜੇ ਵੀ ਲਾਪਤਾ ਹਨ। ਸਰਕਾਰੀ ਪ੍ਰਸਾਰਣਕਰਤਾ ਸੀ.ਸੀ.ਟੀ.ਵੀ. 'ਤੇ ਪ੍ਰਸਾਰਿਤ ਫੁਟੇਜ ਵਿਚ ਦਿਖਾਇਆ ਗਿਆ ਕਿ 6 ਮੇਹਰਾਬ ਵਾਲਾ ਖੰਡ ਕੁਝ ਹੀ ਸੈਕਿੰਡ ਵਿਚ ਡਿੱਗ ਗਿਆ। ਇਹ ਪੁਲ ਗਵਾਂਗਦੋਂਗ ਸੂਬੇ ਵਿਚ ਦੋਂਗਜਿਆਂਗ ਨਦੀ 'ਤੇ ਬਣੀ ਹੈ। ਪੁਲ ਢਹਿਣ ਕਾਰਨ ਪਤਾ ਲਗਾਇਆ ਜਾ ਰਿਹਾ ਹੈ। ਦੱਖਣੀ ਚੀਨ ਵਿਚ ਭਾਰੀ ਮੀਂਹ ਪੈ ਰਿਹਾ ਹੈ ਅਤੇ ਹੜ੍ਹ ਆਇਆ ਹੈ ਜਿਸ ਕਾਰਨ 61 ਲੋਕਾਂ ਦੀ ਮੌਤ ਹੋਗਈ ਪਰ ਇਹ ਅਜੇ ਸਪੱਸ਼ਟ ਨਹੀਂ ਹੈ ਕਿ ਕੀ ਪਾਣੀ ਦਾ ਵਧਣਾ ਪੁਲ ਵਧਣ ਦੀ ਵਜ੍ਹਾ ਹੈ।


Sunny Mehra

Content Editor

Related News