Brexit Deal: ਇਸ ਹਫਤੇ ਈ.ਯੂ. ਤੇ ਬ੍ਰਿਟੇਨ ਵਿਚਾਲੇ ਹੋ ਸਕਦਾ ਹੈ ਸਮਝੌਤਾ

10/15/2019 3:04:22 PM

ਲਕਸਮਬਰਗ— ਯੂਰਪੀ ਯੂਨੀਅਨ ਦੇ ਬ੍ਰੈਗਜ਼ਿਟ ਵਾਰਤਾਕਾਰ ਬਾਰਨੀਅਰ ਨੇ ਮੰਗਲਵਾਰ ਨੂੰ ਕਿਹਾ ਕਿ ਇਸ ਹਫਤੇ ਬ੍ਰਿਟੇਨ ਦੇ ਨਾਲ ਸਮਝੌਤਾ ਹੋ ਸਕਦਾ ਹੈ ਪਰ ਇਸ ਦੌਰਾਨ ਉਨ੍ਹਾਂ ਨੇ ਹਿਦਾਇਤ ਦਿੱਤੀ ਕਿ ਅਜੇ ਹੋਰ ਸਖਤ ਗੱਲਬਾਤ ਦੀ ਲੋੜ ਹੈ।

ਬ੍ਰਿਟੇਨ ਤੇ ਯੂਰਪੀ ਯੂਨੀਅਨ ਦੇ ਅਧਿਕਾਰੀ ਵੀਰਵਾਰ ਨੂੰ ਸ਼ੁਰੂ ਹੋ ਰਹੇ ਯੂਰਪੀ ਸੰਘ ਦੇ ਨੇਤਾਵਾਂ ਦੇ ਇਕ ਸਿਖਰ ਸੰਮੇਲਨ ਤੋਂ ਪਹਿਲਾਂ ਬ੍ਰਿਟੇਨ ਦੇ ਸੰਘ ਤੋਂ ਬਾਹਰ ਨਿਕਲਣ ਦੀਆਂ ਸ਼ਰਤਾਂ 'ਤੇ ਸਮਝੌਤਾ ਕਰਨ ਦੀ ਕੋਸ਼ਿਸ਼ ਨਾਲ ਜੁੜੇ ਹੋਏ ਹਨ। ਪ੍ਰਧਾਨ ਮੰਤਰੀ ਬੋਰਿਸ ਜਾਨਸਨ 31 ਅਕਤੂਬਰ ਨੂੰ ਸੰਘ ਤੋਂ ਬ੍ਰਿਟੇਨ ਨੂੰ ਬਾਹਰ ਕੱਢਣ ਦੇ ਲਈ ਆਪਣੇ ਸੰਕਲਪ ਨੂੰ ਪੂਰਾ ਕਰਨਾ ਚਾਹੁੰਦੇ ਹਨ। ਬਾਰਨੀਅਰ ਲਕਸਮਬਰਗ ਪਹੁੰਚ ਗਏ ਹਨ। ਉਹ ਇਥੇ 27 ਯੂਰਪੀ ਯੂਨੀਅਨ ਦੇਸ਼ਾਂ ਨੂੰ ਬੰਦ ਕਮਰੇ ਦੀ ਗੱਲਬਾਤ ਦੀ ਸਥਿਤੀ ਬਾਰੇ ਜਾਣਕਾਰੀ ਦੇਣਗੇ।

ਬਾਰਨੀਅਰ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਇਹ ਕੰਮ ਹਫਤੇ ਦੇ ਅਖੀਰ ਤੋਂ ਤੇਜ਼ ਹੋ ਗਿਆ ਹੈ। ਚਾਹੇ ਸਮਝੌਤਾ ਮੁਸ਼ਕਿਲ ਹੋਵੇ ਪਰ ਇਹ ਇਸ ਹਫਤੇ ਸੰਭਵ ਹੋ ਸਕਦਾ ਹੈ। ਸਪੱਸ਼ਟ ਰੂਪ ਨਾਲ ਕੋਈ ਵੀ ਸਮਝੌਤਾ ਪੂਰੇ ਯੂ.ਕੇ. ਤੇ ਪੂਰੇ ਯੂਰਪੀਅਨ ਯੂਨੀਅਨ ਦੇ ਲਈ ਬਿਹਤਰ ਹੋਣਾ ਚਾਹੀਦਾ ਹੈ।


Baljit Singh

Content Editor

Related News