'ਨਵੰਬਰ 'ਚ 'ਬ੍ਰੈਗਜ਼ਿਟ' ਪ੍ਰਕਿਰਿਆ ਪੂਰੀ ਹੋਣ ਦੀ ਉਮੀਦ'

Saturday, Oct 06, 2018 - 05:36 PM (IST)

'ਨਵੰਬਰ 'ਚ 'ਬ੍ਰੈਗਜ਼ਿਟ' ਪ੍ਰਕਿਰਿਆ ਪੂਰੀ ਹੋਣ ਦੀ ਉਮੀਦ'

ਵਿਆਨਾ (ਵਾਰਤਾ)— ਬ੍ਰਿਟੇਨ ਦੇ ਯੂਰਪੀ ਸੰਘ (ਈ. ਯੂ.) ਤੋਂ ਬਾਹਰ ਨਿਕਲਣ ਦੀ ਪ੍ਰਕਿਰਿਆ 'ਬ੍ਰੈਗਜ਼ਿਟ' ਦੇ ਨਵੰਬਰ ਵਿਚ ਪੂਰੀ ਹੋਣ ਦੀ ਉਮੀਦ ਹੈ। ਯੂਰਪੀ ਕਮਿਸ਼ਨ ਦੇ ਪ੍ਰਧਾਨ ਜੀਨ-ਕਲਾਊਡ ਜੁਨਕਰ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਯੂਰਪੀ ਪਰੀਸ਼ਦ ਕੁਝ ਕੋਸ਼ਿਸ਼ਾਂ ਕਰੇਗੀ, ਤਾਂਕਿ ਬ੍ਰੈਗਜ਼ਿਟ ਸਮਝੌਤਾ ਨਵੰਬਰ ਵਿਚ ਪੂਰਾ ਹੋ ਸਕੇ। 

ਇਕ ਰਿਪੋਰਟ ਵਿਚ ਜੁਨਕਰ ਨੇ ਜ਼ਿਕਰ ਕੀਤਾ ਕਿ ਇਸ ਸਮਝੌਤੇ ਦਰਮਿਆਨ ਕਈ ਮੁਸ਼ਕਲਾਂ ਹਨ। ਉਨ੍ਹਾਂ ਨੇ ਕਿਹਾ ਕਿ ਯੂਰਪੀ ਸੰਘ ਨੂੰ ਹੁਣ ਵੀ ਬ੍ਰਿਟੇਨ ਤੋਂ ਵੱਖਰੇ-ਵੱਖਰੇ ਸੰਕੇਤ ਮਿਲ ਰਹੇ ਹਨ। ਉਨ੍ਹਾਂ ਨੇ ਆਸਟ੍ਰੇਲੀਆ ਦੀ ਸੰਸਦ ਵਿਚ ਆਪਣੇ ਭਾਸ਼ਣ ਵਿਚ ਕਿਹਾ ਕਿ ਬ੍ਰਿਟਿਸ਼ ਕੈਬਨਿਟ ਵਿਚ ਵੱਖਰੇ-ਵੱਖਰੇ ਸੁਰ ਉਠ ਰਹੇ ਹਨ। ਯੂਰਪੀ ਸੰਘ ਅਤੇ ਬ੍ਰਿਟੇਨ ਦੇ ਨੇਤਾਵਾਂ ਦੇ 17-18 ਅਕਤੂਬਰ ਨੂੰ ਸਿਖਰ ਸੰਮੇਲਨ ਵਿਚ ਸ਼ਾਮਲ ਹੋਣ ਦਾ ਪ੍ਰੋਗਰਾਮ ਹੈ। ਜੇਕਰ ਪ੍ਰਸਤਾਵਤ ਪ੍ਰੋਗਰਾਮ ਸਹੀ ਦਿਸ਼ਾ ਵਿਚ ਵਧਿਆ ਤਾਂ ਦੂਜਾ ਸਿਖਰ ਸੰਮੇਲਨ 17-18 ਨਵੰਬਰ ਨੂੰ ਹੋਵੇਗਾ।


Related News