ਕੈਨੇਡੀਅਨ ਮੇਅਰ ਇਕਬਾਲ ਸਿੰਘ ਮੰਡ ਨੂੰ ਸ਼ਰਾਬ ਪੀ ਕੇ ਗੱਡੀ ਚਲਾਉਣੀ ਪਈ ਮਹਿੰਗੀ, ਲੱਗਾ ਜ਼ੁਰਮਾਨਾ

Sunday, Nov 12, 2017 - 03:31 PM (IST)

ਕੈਨੇਡੀਅਨ ਮੇਅਰ ਇਕਬਾਲ ਸਿੰਘ ਮੰਡ ਨੂੰ ਸ਼ਰਾਬ ਪੀ ਕੇ ਗੱਡੀ ਚਲਾਉਣੀ ਪਈ ਮਹਿੰਗੀ, ਲੱਗਾ ਜ਼ੁਰਮਾਨਾ

ਵਰਨਨ, (ਬਿਊਰੋ)— ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਅੰਦਰੂਨੀ ਖੇਤਰ 'ਚ ਸਥਿਤ ਸ਼ਹਿਰ ਵਰਨਨ ਦੇ ਮੇਅਰ ਇਕਬਾਲ ਸਿੰਘ ਮੰਡ ਦਾ 28 ਅਕਤਬੂਰ ਨੂੰ ਪੁਲਸ ਨੇ ਸ਼ਰਾਬ ਪੀ ਕੇ ਕਾਰ ਚਲਾਉਣ ਕਾਰਨ ਚਲਾਨ ਕੱਟ ਦਿੱਤਾ। ਉਨ੍ਹਾਂ ਨੂੰ 200 ਡਾਲਰ ਦੀ ਟਿਕਟ ਦੇ ਨਾਲ ਤਿੰਨ ਦਿਨ ਲਈ ਡਰਾਈਵਿੰਗ ਨਾ ਕਰਨ ਦਾ ਹੁਕਮ ਦਿੱਤਾ ਗਿਆ। ਪੁਲਸ ਵੱਲੋਂ ਰੋਕੇ ਜਾਣ 'ਤੇ ਮੇਅਰ ਨੇ ਕਿਹਾ ਕਿ ਉਨ੍ਹਾਂ ਨੇ ਤਾਂ ਇਕੋ ਪੈੱਗ ਲਗਾਇਆ ਸੀ ਪਰ ਜਦ ਪੁਲਸ ਨੇ ਉਨ੍ਹਾਂ ਦਾ ਅਲਕੋਹਲ ਮਾਪ ਯੰਤਰ ਰਾਹੀਂ ਸਾਹ ਟੈੱਸਟ ਕੀਤਾ ਤਾਂ ਇਸ ਦਾ ਨਤੀਜਾ ਹੱਦ ਤੋਂ ਬਾਹਰ ਨਿਕਲਿਆ। ਬੇਸ਼ੱਕ ਮੇਅਰ ਸਥਾਨਕ ਪੁਲਸ ਦਾ ਮੁਖੀ ਹੁੰਦਾ ਹੈ ਪਰ ਪੁਲਸ ਅਫਸਰ ਨੇ ਕਾਨੂੰਨ ਸਾਹਮਣੇ ਸਭ ਦੇ ਬਰਾਬਰ ਹੋਣ ਨੂੰ ਪਹਿਲ ਦਿੱਤੀ। ਲੋਕਾਂ ਦਾ ਕਹਿਣਾ ਹੈ ਕਿ ਮੇਅਰ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਸੀ ਕਿ ਉਹ ਸ਼ਹਿਰ ਦੇ ਮੇਅਰ ਹਨ, ਆਮ ਨਾਗਰਿਕ ਨਹੀਂ ਅਤੇ ਕਾਨੂੰਨ ਦੀ ਪਾਲਣਾ ਕਰਨਾ ਉਨ੍ਹਾਂ ਦਾ ਵੀ ਪਹਿਲਾ ਫਰਜ਼ ਹੈ।


Related News