ਖਰਾਬ ਹਵਾ ''ਚ ਸਾਹ ਲੈਣਾ, ਮੋਟਾਪੇ ਤੇ ਇਨ੍ਹਾਂ ਗੰਭੀਰ ਬੀਮਾਰੀਆਂ ਦੀ ਨਿਸ਼ਾਨੀ

03/13/2020 10:12:43 PM

ਵਾਸ਼ਿੰਗਟਨ (ਏਜੰਸੀ)- ਹਵਾ ਪ੍ਰਦੂਸ਼ਣ ਸਾਡੀ ਸਿਹਤ ਲਈ ਬਹੁਤ ਹੀ ਹਾਨੀਕਾਰਕ ਹੈ। ਇਸ ਗੱਲਦਾ ਨਵੇਂ ਅਧਿਐਨ ਵਿਚ ਪੁਸ਼ਟੀ ਕੀਤੀ ਗਈ ਹੈ। ਇਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਹਵਾ ਪ੍ਰਦੂਸ਼ਣ ਕਾਰਨ ਅੰਤੜੀਆਂ ਦੇ ਬੈਕਟੀਰੀਆ 'ਤੇ ਭਾਰੀ ਅਸਰ ਪੈ ਸਕਦਾ ਹੈ, ਜਿਸ ਨਾਲ ਮੋਟਾਪਾ, ਸ਼ੂਗਰ, ਗੈਸਟ੍ਰੋਇੰਟੇਸਟਾਈਨਲ ਵਰਗੇ ਰੋਗ ਅਤੇ ਹੋਰ ਪੁਰਾਣੀਆਂ ਬੀਮਾਰੀਆਂ ਦਾ ਖਤਰਾ ਵੱਧ ਸਕਦਾ ਹੈ। ਜਰਨਲ ਇਨਵਾਇਰਨਮੈਂਟਲ ਇੰਟਰਨੈਸ਼ਨਲ ਵਿਚ ਪ੍ਰਕਾਸ਼ਿਤ ਇਹ ਪਹਿਲੀ ਖੋਜ ਹੈ ਜਿਸ ਵਿਚ ਦੱਸਿਆ ਗਿਆ ਹੈ ਕਿ ਹਵਾ ਪ੍ਰਦੂਸ਼ਣ ਦੇ ਕਾਰਨ ਮਨੁੱਖ ਦੀਆਂ ਅੰਤੜੀਆਂ ਦੇ ਮਾਈਕ੍ਰੋਬਾਇਓਮ ਕਹਿੰਦੇ ਹਨ।

ਅਮਰੀਕਾ ਦੇ ਕੋਲੋਰਾਡੋ ਬੋਲਡਰ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੂੰ ਪਤਾ ਲੱਗਾ ਕਿ ਵਾਹਨਾਂ ਤੋਂ ਪੈਦਾ ਹੋਣ ਵਾਲੀਆਂ ਗੈਸਾਂ ਜਦੋਂ ਸੂਰਜ ਦੀ ਰੌਸ਼ਨੀ ਦੇ ਸੰਪਰਕ ਵਿਚ ਆਉਂਦੀਆਂ ਹਨ ਤਾਂ ਉਹ ਬਹੁਤ ਹੀ ਖਤਰਨਾਕ ਹੋ ਜਾਂਦੀਆਂ ਹਨ। ਇਨ੍ਹਾਂ ਨੂੰ ਗੈਸੀਅਸ ਪਾਲਿਊਸ਼ਨ ਓਜ਼ੋਨ ਕਿਹਾ ਜਾਂਦਾ ਹੈ। ਅਧਿਐਨ ਵਿਚ ਕਿਹਾ ਗਿਆ ਹੈ ਕਿ ਇਸ ਦੇ ਉੱਚ ਪੱਧਰ ਦੇ ਸੰਪਰਕ ਵਿਚ ਆਉਣ ਵਾਲੇ ਨੌਜਵਾਨਾਂ ਵਿਚ ਮਾਈਕ੍ਰੋਬਿਅਲ ਡਾਇਵਰਸਿਟੀ ਘੱਟ ਹੋ ਜਾਂਦੀ ਹੈ ਅਤੇ ਉਨ੍ਹਾਂ ਨੂੰ ਮੋਟਾਪੇ ਦੇ ਨਾਲ-ਨਾਲ ਕਈ ਹੋਰ ਬੀਮਾਰੀਆਂ ਘੇਰ ਸਕਦੀਆਂ ਹਨ।

ਕੋਲੋਰਾਡੋ ਬੋਲਡਰ ਯੂਨੀਵਰਸਿਟੀ ਦੀ ਐਸੋਸੀਏਟ ਪ੍ਰੋਫੈਸਰ ਤਾਨਿਆ ਐਲਡੇਰੇਟ ਨੇ ਕਿਹਾ ਕਿ ਪਿਛਲੇ ਕਈ ਅਧਿਐਨਾਂ ਵਿਚ ਸਾਨੂੰ ਇਹ ਪਤਾ ਲੱਗ ਚੁੱਕਾ ਹੈ ਕਿ ਹਵਾ ਪ੍ਰਦੂਸ਼ਣ ਸਾਹ ਸਬੰਧੀ ਬੀਮਾਰੀਆਂ ਲਈ ਜ਼ਿੰਮੇਵਾਰ ਹੁੰਦਾ ਹੈ ਪਰ ਇਸ ਦਾ ਅਸਰ ਸਾਡੀਆਂ ਅੰਤੜੀਆਂ 'ਤੇ ਵੀ ਦੇਖਿਆ ਗਿਆ ਹੈ। ਹਵਾ ਪ੍ਰਦੂਸ਼ਣ ਕਾਰਨ ਇਸ ਦੀ ਪੂਰੀ ਕਾਰਜਪ੍ਰਣਾਲੀ ਪ੍ਰਭਾਵਿਤ ਹੋ ਸਕਦੀ ਹੈ ਅਤੇ ਸਮੇਂ 'ਤੇ ਉਚਿਤ ਇਲਾਜ ਨਾ ਦਿੱਤੇ ਜਾਣ 'ਤੇ ਜਾਨ  ਦਾ ਖਤਰਾ ਵੀ ਹੋ ਸਕਦਾ ਹੈ।

ਦੁਨੀਆ ਦੇ ਦਿੱਗਜ ਮੰਤਰੀ ਕੋਵਿਡ-19 ਦੀ ਲਪੇਟ 'ਚ, ਲੋਕਾਂ ਦੀ ਬਦਲੀ ਧਾਰਣਾ

ਅਧਿਐਨ ਵਿਚ ਦੱਸਿਆ ਗਿਆ ਹੈ ਕਿ ਦੁਨੀਆ ਭਰ ਵਿਚ ਹਵਾ ਪ੍ਰਦੂਸ਼ਣ ਕਾਰਨ ਸਾਲਾਨਾ 88 ਲੱਖ ਲੋਕਾਂ ਦੀ ਜਾਨ ਚਲੀ ਜਾਂਦੀ ਹੈ। ਇਹ ਅੰਕੜਾ ਸਿਗਰੇਟਨੋਸ਼ੀ ਨਾਲ ਮਰਨ ਵਾਲਿਆਂ ਤੋਂ ਜ਼ਿਆਦਾ ਹੈ। ਐਲਡੇਰੇਟ ਨੇ ਕਿਹਾ ਕਿ ਅਜੇ ਤੱਕ ਜਿੰਨੇ ਵੀ ਅਧਿਐਨ  ਹੋਏ ਹਨ ਜ਼ਿਆਦਾਤਰ ਵਿਚ ਰੇਸਪੀਰੇਟਰੀ ਹੈਲਥ (ਸਾਹ ਪ੍ਰਣਾਲੀ) 'ਤੇ ਹੀ ਧਿਆਨ ਕੇਂਦਰਿਤ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਅਧਿਐਨਾਂ ਤੋਂ ਪਤਾ ਲੱਗਾ ਹੈ ਕਿ ਪ੍ਰਦੂਸ਼ਣ ਬਲੱਡ ਸ਼ੂਗਰ ਨੂੰ ਰੈਗੂਲੇਟਡ ਕਰਨ ਅਤੇ ਮੋਟਾਪੇ ਲਈ ਜੋਖਮ ਨੂੰ ਪ੍ਰਭਾਵਿਤ ਕਰਨ ਦੀ ਸਰੀਰ ਦੀ ਸਮਰੱਥਾ ਨੂੰ ਵੀ ਬਾਧਿਤ ਕਰ ਸਕਦਾ ਹੈ।

ਹਵਾ ਪ੍ਰਦੂਸ਼ਣ ਕਾਰਨ ਅੰਤੜੀਆਂ 'ਤੇ ਕੀ ਪ੍ਰਭਾਵ ਪੈ ਰਿਹਾ ਹੈ, ਇਸ ਦੀ ਜਾਂਚ ਕਰਨ ਲਈ ਖੋਜਕਰਤਾਵਾਂ ਨੇ ਦੱਖਣੀ ਕੈਲੀਫੋਰਨੀਆ ਦੇ 101 ਨੌਜਵਾਨਾਂ ਦੇ ਮਲ ਦੇ ਨਮੂਨਿਆਂ ਦਾ ਵਿਸ਼ਲੇਸ਼ਣ ਕਰਨ ਲਈ ਅਤਿਆਧੁਨਿਕ ਜੀਨੋਮ ਇਨਡੈਕਸਿੰਗ ਦੀ ਵਰਤੋਂ ਕੀਤੀ। ਉਨ੍ਹਾਂ ਨੇ ਓਜ਼ੋਨ ਪਾਰਟੀਕੁਲੇਟ ਮੈਟਰ ਅਤੇ ਨਾਈਟ੍ਰਸ ਆਕਸਾਈਡ ਦੀ ਗਿਣਤੀ ਕਰਨ ਲਈ ਮੁਕਾਬਲੇਬਾਜ਼ ਦੇ ਪਤੇ ਨੇੜੇ ਏਅਰ-ਮਾਨੀਟਰਿੰਗ ਸਟੇਸ਼ਨਾਂ ਦੇ ਡਾਟਾ ਦਾ ਵੀ ਵਿਸ਼ਲੇਸ਼ਣ ਕੀਤਾ। ਇਸ ਦੌਰਾਨ ਖੋਜਕਰਤਾਵਾਂ ਨੇ ਓਜ਼ੋਨ ਦੀਆਂ ਅੰਤੜੀਆਂ 'ਤੇ ਹੁਣ ਤੱਕ ਦਾ ਸਭ ਤੋਂ ਵੱਡਾ ਪ੍ਰਭਾਵ ਦੇਖਿਆ। ਉਨ੍ਹਾਂ ਨੇ ਕਿਹਾ ਕਿ ਓਜ਼ੋਨ ਦੇ ਸੰਪਰਕ ਵਿਚ ਰਹਿਣ ਵਾਲਿਆਂ ਵਿਚ ਵੀ ਬੈਕਟੀਰੀਆ ਦੀ ਘੱਟ ਮਾਤਰਾ ਹੁੰਦੀ ਹੈ, ਜਿਸ ਕਾਰਨ ਉਨ੍ਹਾਂ ਦੇ ਬੀਮਾਰ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ।

 


Sunny Mehra

Content Editor

Related News