ਯੂਕ੍ਰੇਨ ਵਲੋਂ ਲੜ ਰਹੀ ਬ੍ਰਾਜ਼ੀਲੀਅਨ ਮਾਡਲ ਵੈਲੇ ਦੀ ਰੂਸੀ ਹਮਲੇ 'ਚ ਮੌਤ

Thursday, Jul 07, 2022 - 11:56 AM (IST)

ਯੂਕ੍ਰੇਨ ਵਲੋਂ ਲੜ ਰਹੀ ਬ੍ਰਾਜ਼ੀਲੀਅਨ ਮਾਡਲ ਵੈਲੇ ਦੀ ਰੂਸੀ ਹਮਲੇ 'ਚ ਮੌਤ

ਕੀਵ (ਇੰਟ.)- ਫਰਵਰੀ ਵਿਚ ਰੂਸੀ ਹਮਲੇ ਤੋਂ ਬਾਅਦ ਯੂਕ੍ਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜੇਲੇਂਸਕੀ ਨੇ ਦੁਨੀਆ ਭਰ ਦੇ ਲੋਕਾਂ ਤੋਂ ਮਦਦ ਦੀ ਅਪੀਲ ਕੀਤੀ ਸੀ। ਇਸ ਤੋਂ ਬਾਅਦ ਕਈ ਵਾਲੰਟੀਅਰਸ ਰੂਸੀ ਫੌਜ ਦਾ ਮੁਕਾਬਲਾ ਕਰਨ ਯੂਕ੍ਰੇਨ ਪਹੁੰਚੇ। ਇਨ੍ਹਾਂ ਵਿਚ ਬ੍ਰਾਜ਼ੀਲ ਦੀ ਮਾਡਲ ਅਤੇ ਸਨਾਈਪਰ ਥਾਲਿਟੋ ਡੋ ਵੈਲੇ ਵੀ ਯੂਕ੍ਰੇਨ ਪਹੁੰਚੀ ਸੀ। ਹਾਲ ਹੀ ਵਿਚ ਥਾਲਿਟੋ ਦੀ ਰੂਸੀ ਹਮਲੇ ਵਿਚ ਮੌਤ ਹੋ ਗਈ।

ਇਹ ਵੀ ਪੜ੍ਹੋ: ਕਾਲੀ ਪੋਸਟਰ ਵਿਵਾਦ 'ਤੇ ਬੋਲੇ MP ਚੰਦਰ ਆਰੀਆ, ਕੈਨੇਡਾ 'ਚ ਹਿੰਦੂ ਤੇ ਭਾਰਤ ਵਿਰੋਧੀ ਤਾਕਤਾਂ ਨੇ ਮਿਲਾਇਆ ਹੱਥ

PunjabKesari

ਮੀਡੀਆ ਰਿਪੋਰਟ ਮੁਤਾਬਕ, 39 ਸਾਲਾ ਬ੍ਰਾਜ਼ੀਲੀਅਨ ਮਾਡਲ ਖਾਰਕੀਵ ਵਿਚ ਤਾਇਨਾਤ ਸੀ। ਇਸੇ ਦੌਰਾਨ ਰੂਸੀ ਫੌਜ ਦੇ ਮਿਜ਼ਾਈਲ ਅਟੈਕ ਵਿਚ ਉਸਦੀ ਮੌਤ ਹੋ ਗਈ। ਉਨ੍ਹਾਂ ਨੇ ਇਸ ਤੋਂ ਪਹਿਲਾਂ ਈਰਾਕ ਵਿਚ ਇਸਲਾਮਿਕ ਸਟੇਟ ਦੇ ਖਿਲਾਫ ਲੜਾਈ ਲੜੀ ਸੀ। ਰੂਸੀ ਹਮਲੇ ਵਿਚ ਇਕ ਹੋਰ ਬ੍ਰਾਜ਼ੀਲੀ ਫਾਈਟਰ ਡਗਲਸ ਬੁਰੀਗੋ ਦੀ ਵੀ ਮੌਤ ਹੋ ਗਈ।

ਇਹ ਵੀ ਪੜ੍ਹੋ: ਚੀਨ ਨੇ ਕੌਮਾਂਤਰੀ ਉਡਾਣਾਂ ਨੂੰ ਦਿੱਤੀ ਇਜਾਜ਼ਤ ਪਰ ਭਾਰਤ ਲਈ ਨਹੀਂ ਖੋਲ੍ਹੇ ਦਰਵਾਜ਼ੇ

PunjabKesari

ਥਾਲਿਟੋ ਜੰਗ ਦੇ ਮੋਰਚੇ ਤੋਂ ਲਗਾਤਾਰ ਆਪਣੀ ਟਰੇਨਿੰਗ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਪੋਸਟ ਕਰ ਰਹੀ ਸੀ। ਉਸਨੇ ਈਰਾਕ ਦੇ ਕੁਰਦਿਸਤਾਨ ਇਲਾਕੇ ਵਿਚ ਆਈ. ਐੱਸ. ਆਈ. ਐੱਸ. ਦੇ ਖਿਲਾਫ ਲੜਾਈ ਦੌਰਾਨ ਸਨਾਈਪਰ ਦੀ ਟਰੇਨਿੰਗ ਲਈ ਸੀ। ਇਸ ਤੋਂ ਇਲਾਵਾ ਕਈ ਐੱਨ. ਜੀ. ਓ. ਦੇ ਨਾਲ ਮਿਲ ਕੇ ਐਨੀਮਲ ਰੈਸਕਿਊ ਮਿਸ਼ਨ ਵਿਚ ਵੀ ਸ਼ਾਮਲ ਹੋਈ ਸੀ।

ਇਹ ਵੀ ਪੜ੍ਹੋ: ਜਾਪਾਨ ’ਚ ਭਿਆਨਕ ਗਰਮੀ ਨਾਲ 27 ਮੌਤਾਂ, 14,300 ਤੋਂ ਵਧੇਰੇ ਲੋਕ ਹਸਪਤਾਲ 'ਚ ਦਾਖ਼ਲ

PunjabKesari

 


author

cherry

Content Editor

Related News