ਭਾਰਤੀ ਅੰਬੈਸੀ 'ਚ ਗਣਤੰਤਰ ਦਿਹਾੜੇ ਦੇ ਸਮਾਗਮ 'ਚ ਪੁੱਜੇ ਬ੍ਰਾਜ਼ੀਲ ਦੇ ਰਾਸ਼ਟਰਪਤੀ
Wednesday, Jan 27, 2021 - 01:23 PM (IST)
ਰੀਓ ਡੀ ਜਨੇਰੀਓ- ਭਾਰਤ ਸਣੇ ਵਿਸ਼ਵ ਦੇ ਕਈ ਦੇਸ਼ਾਂ ਵਿਚ ਗਣਤੰਤਰ ਦਿਹਾੜਾ ਮਨਾਇਆ ਗਿਆ। ਵਿਦੇਸ਼ਾਂ ਵਿਚ ਭਾਰਤੀ ਅੰਬੈਸੀ ਵਿਚ ਇਸ ਦਾ ਆਯੋਜਨ ਕੀਤਾ ਗਿਆ। ਬ੍ਰਾਜ਼ੀਲ ਵਿਚ ਵੀ ਭਾਰਤ ਦਾ 72ਵਾਂ ਗਣਤੰਤਰ ਦਿਹਾੜਾ ਮਨਾਇਆ ਗਿਆ। ਇਸ ਮੌਕੇ ਇੱਥੋਂ ਦੇ ਰਾਸ਼ਟਰਪਤੀ ਜਾਇਰ ਬੋਲਸਨਾਰੋ ਵੀ ਭਾਰਤੀ ਅੰਬੈਸੀ ਵਿਚ ਮੌਜੂਦ ਸਨ। ਇਸ ਦੌਰਾਨ ਉਨ੍ਹਾਂ ਦੇ ਮੰਤਰੀ ਮੰਡਲ ਦੇ ਮੈਂਬਰ ਵੀ ਪੁੱਜੇ।
ਦੱਸ ਦਈਏ ਕਿ ਪਿਛਲੇ ਸਾਲ ਬੋਲਸਨਾਰੋ ਭਾਰਤ ਦੇ ਗਣਤੰਤਰ ਦਿਹਾੜੇ 'ਤੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸਨ। ਇਸ ਵਾਰ ਕੋਰੋਨਾ ਵਾਇਰਸ ਕਾਰਨ ਕੋਈ ਵੀ ਮੁੱਖ ਮਹਿਮਾਨ ਗਣਤੰਤਰ ਦਿਹਾੜੇ ਮੌਕੇ ਨਹੀਂ ਪੁੱਜ ਸਕਿਆ।
ਕੋਰੋਨਾ ਵਾਇਰਸ ਕਾਰਨ ਬ੍ਰਾਜ਼ੀਲ ਵੀ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਤੇ ਭਾਰਤ ਨੇ ਬ੍ਰਾਜ਼ੀਲ ਨੂੰ ਕੋਰੋਨਾ ਟੀਕਿਆਂ ਦੀ ਵੱਡੀ ਖੇਪ ਭੇਜੀ ਹੈ। ਇਸ 'ਤੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਬਹੁਤ ਖੁਸ਼ ਹਨ ਤੇ ਉਨ੍ਹਾਂ ਨੇ ਭਗਵਾਨ ਹਨੂਮਾਨ ਜੀ ਦੀ ਸੰਜੀਵਨੀ ਬੂਟੀ ਲਿਆਂਉਦਿਆਂ ਵਾਲੀ ਤਸਵੀਰ ਸਾਂਝੀ ਕਰਕੇ ਭਾਰਤ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਵਲੋਂ ਕੋਰੋਨਾ ਟੀਕਿਆਂ ਦੀ ਖੇਪ ਭੇਜਣ 'ਤੇ ਉਹ ਬਹੁਤ ਧੰਨਵਾਦੀ ਹਨ ਤੇ ਬ੍ਰਾਜ਼ੀਲ ਨੂੰ ਖੁਸ਼ੀ ਹੈ ਕਿ ਉਨ੍ਹਾਂ ਕੋਲ ਭਾਰਤ ਵਰਗਾ ਦੋਸਤ ਹੈ।