ਬ੍ਰਾਜ਼ੀਲ ''ਚ ਇਕ ਦਿਨ ''ਚ ਸਾਹਮਣੇ ਆਏ ਕੋਰੋਨਾ ਦੇ 90 ਹਜ਼ਾਰ ਤੋਂ ਵਧੇਰੇ ਮਾਮਲੇ, 2648 ਲੋਕਾਂ ਨੇ ਗੁਆਈ ਜਾਨ

03/19/2021 1:33:35 AM

ਬ੍ਰਾਸੀਲੀਆ-ਕੋਰੋਨਾ ਨੂੰ ਸਮੁੱਚੀ ਦੁਨੀਆ 'ਚ ਪੈਰ ਪਸਾਰੇ ਤਕਰੀਬਨ ਇਕ ਸਾਲ ਤੋਂ ਵਧੇਰੇ ਸਮਾਂ ਹੋ ਗਿਆ ਹੈ। ਹਾਲਾਂਕਿ ਇਸ 'ਤੇ ਕਾਬੂ ਪਾਉਣਾ 2021 'ਚ ਵੀ ਆਸਾਨ ਨਹੀਂ ਹੋ ਰਿਹਾ ਹੈ। ਦੁਨੀਆ 'ਚ ਕਈ ਥਾਵਾਂ 'ਤੇ ਬੀਮਾਰੀ ਅਜੇ ਵੀ ਕਹਿਰ ਮਚਾ ਰਹੀ ਹੈ। ਬ੍ਰਾਜ਼ੀਲ ਦੇ ਸਿਹਤ ਮੰਤਰਾਲਾ ਮੁਤਾਬਕ ਦੇਸ਼ 'ਚ ਪਿਛਲੇ 24 ਘੰਟਿਆਂ 'ਚ 90,303 ਨਵੇਂ ਕੋਵਿਡ-19 ਮਾਮਲੇ ਦਰਜ ਕੀਤੇ ਗਏ ਹਨ।

ਇਹ ਵੀ ਪੜ੍ਹੋ -ਅਫਗਾਨ ਆਰਮੀ ਦਾ MI-17 ਹੈਲੀਕਾਪਟਰ ਕ੍ਰੈਸ਼, 9 ਦੀ ਮੌਤ

ਇਸ ਦੇ ਨਾਲ ਹੀ ਹੁਣ ਤੱਕ ਮਹਾਮਾਰੀ ਨਾਲ ਦਰਜ ਹੋਏ ਕੁੱਲ ਮਾਮਲੇ 11,693,838 ਤੱਕ ਪਹੁੰਚ ਗਏ ਹਨ। ਸਮਾਚਾਰ ਏਜੰਸੀ ਸਿਨਹੂਆ ਦੀ ਰਿਪੋਰਟ ਮੁਤਾਬਕ ਇਸ ਮਿਆਦ 'ਚ 2,648 ਲੋਕਾਂ ਦੀ ਮੌਤ ਹੋ ਗਈ ਸੀ ਜਿਸ ਨਾਲ ਰਾਸ਼ਟਰੀ ਮੌਤ ਦਰ ਵਧ ਕੇ 284,775 ਹੋ ਗਈ ਹੈ।ਦੱਖਣੀ ਅਮਰੀਕੀ ਦੇਸ਼ ਮੌਜੂਦਾ ਸਮੇਂ 'ਚ ਦੁਨੀਆ 'ਚ ਦੂਜੇ ਨੰਬਰ 'ਤੇ ਹੈ ਜਿਥੇ ਕੋਰੋਨਾ ਕਾਰਣ ਸਭ ਤੋਂ ਵਧੇਰੇ ਮੌਤਾਂ ਹੋਈਆਂ ਹਨ। ਪਹਿਲੇ ਨੰਬਰ 'ਤੇ ਅਮਰੀਕਾ ਹੈ।

ਇਹ ਵੀ ਪੜ੍ਹੋ -ਤੰਜ਼ਾਨੀਆ ਦੇ ਰਾਸ਼ਟਰਪਤੀ ਜਾਨ ਮਗੁਫੁਲੀ ਦਾ ਦੇਹਾਂਤ, ਕਾਫੀ ਸਮੇਂ ਤੋਂ ਸਨ ਬੀਮਾਰ

ਮਹਾਮਾਰੀ ਕਾਰਣ ਬ੍ਰਾਜ਼ੀਲ ਸਭ ਤੋਂ ਪ੍ਰਭਾਵਿਤ ਦੇਸ਼ਾਂ 'ਚੋਂ ਇਕ ਹੈ ਜੋ ਇਨਫੈਕਸ਼ਨ ਦੀ ਇਕ ਹੋਰ ਲਹਿਰ ਦਾ ਅਨੁਭਵ ਕਰ ਰਿਹਾ ਹੈ ਜਿਸ ਨੇ ਜ਼ਿਆਦਾਤਰ ਖੇਤਰੀ ਰਾਜਧਾਨੀਆਂ 'ਚ ਸਿਹਤ ਪ੍ਰਣਾਲੀ ਨੂੰ ਤਬਾਹ ਕਰ ਦਿੱਤਾ ਹੈ। ਮੰਤਰਾਲਾ ਮੁਤਾਬਕ ਮੌਜੂਦਾ ਸਮੇਂ 'ਚ ਦੇਸ਼ 'ਚ ਪ੍ਰਤੀ 100,000 ਨਿਵਾਸੀਆਂ 'ਚ ਔਸਤਨ 136 ਮੌਤਾਂ ਅਤੇ ਇਨਫੈਕਸ਼ਨ ਦੇ 5,565 ਮਾਮਲੇ ਹਨ। ਬ੍ਰਾਜ਼ੀਲ ਨੇ ਹੁਣ ਤੱਕ 14.18 ਮਿਲੀਅਨ ਤੋਂ ਵਧੇਰੇ ਲੋਕਾਂ ਨੂੰ ਟੀਕਾ ਲਾਇਆ ਹੈ।

ਇਹ ਵੀ ਪੜ੍ਹੋ -ਇਮਰਾਨ ਸਰਕਾਰ ਵਿਰੁੱਧ ਸੜਕਾਂ 'ਤੇ ਉਤਰੇ PAK ਕਿਸਾਨ, 31 ਮਾਰਚ ਨੂੰ ਕੱਢਣਗੇ 'ਟਰੈਕਟਰ ਮਾਰਚ'

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News