ਬ੍ਰਾਜ਼ੀਲ 'ਚ ਵਿਅਕਤੀ ਨੇ 'ਡੇਅ ਕੇਅਰ ਸੈਂਟਰ' 'ਚ ਦਾਖ਼ਲ ਹੋ ਕੇ 4 ਬੱਚਿਆਂ ਨੂੰ ਕੁਹਾੜੀ ਨਾਲ ਵੱਢਿਆ, ਮੌਤ

Thursday, Apr 06, 2023 - 10:25 AM (IST)

ਬ੍ਰਾਜ਼ੀਲ 'ਚ ਵਿਅਕਤੀ ਨੇ 'ਡੇਅ ਕੇਅਰ ਸੈਂਟਰ' 'ਚ ਦਾਖ਼ਲ ਹੋ ਕੇ 4 ਬੱਚਿਆਂ ਨੂੰ ਕੁਹਾੜੀ ਨਾਲ ਵੱਢਿਆ, ਮੌਤ

ਰੀਓ ਡੀ ਜੇਨੇਰੀਓ (ਭਾਸ਼ਾ)- ਦੱਖਣੀ ਬ੍ਰਾਜ਼ੀਲ ਵਿਚ ਸਥਿਤ ਇਕ 'ਡੇਅ ਕੇਅਰ ਸੈਂਟਰ' 'ਚ ਬੁੱਧਵਾਰ ਨੂੰ ਜਬਰਦਸਤੀ ਦਾਖ਼ਲ ਹੋਏ ਇਕ ਵਿਅਕਤੀ ਨੇ ਉੱਥੇ ਮੌਜੂਦ 4 ਬੱਚਿਆਂ 'ਤੇ ਕੁਹਾੜੀ ਨਾਲ ਹਮਲਾ ਕਰਕੇ ਉਨ੍ਹਾਂ ਦਾ ਕਤਲ ਕਰ ਦਿੱਤਾ, ਜਦੋਂਕਿ 3 ਹੋਰ ਬੱਚੇ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸਾਂਤਾ ਕੈਟਰੀਨਾ ਰਾਜ ਦੇ ਗਵਰਨਰ ਜੋਰਗਿਨਹੋਂ ਮੇਲੋ ਨੇ ਟਵੀਟ ਕਰਕੇ ਬਲੁਮੇਨੋ ਵਿਚ ਹੋਏ ਕਤਲਾਂ ਦਾ ਪੁਸ਼ਟੀ ਕੀਤੀ ਅਤੇ ਦੱਸਿਆ ਕਿ ਕਾਤਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ: ਮਾਣਹਾਨੀ ਦੇ ਮੁਕੱਦਮੇ 'ਚ ਕੇਸ ਹਾਰੀ ਪੋਰਨ ਸਟਾਰ ਸਟੋਰਮੀ ਡੇਨੀਅਲ, ਹੁਣ ਟਰੰਪ ਨੂੰ ਕਰੇਗੀ ਭੁਗਤਾਨ

PunjabKesari

ਰਾਜ ਦੀ ਪੁਲਸ ਨੇ ਪੁਸ਼ਟੀ ਕੀਤੀ ਕਿ ਵਿਅਕਤੀ ਵੱਲੋਂ ਕੀਤੇ ਗਏ ਕੁਹਾੜੀ ਦੇ ਵਾਰ ਨਾਲ ਜ਼ਖ਼ਮੀ ਹੋਏ 3 ਬੱਚਿਆਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਟੈਲੀਵਿਜ਼ਨ 'ਤੇ ਪ੍ਰਸਾਰਿਤ ਵੀਡੀਓ ਵਿਚ ਦਿਖਾਈ ਦੇ ਰਿਹਾ ਹੈ ਕਿ ਕੈਂਟਿਨਹੋ ਡੋ ਬੋਮ ਪੋਸਟਰ ਨਾਮਕ ਇਕ ਨਿੱਜੀ 'ਡੇਅ ਕੇਅਰ ਸੈਂਟਰ' ਦੇ ਬਾਹਰ ਮਾਪੇ ਰੋਂਦੇ ਹੋਏ ਦਿਖਾਈ ਦੇ ਰਹੇ ਹਨ। ਬ੍ਰਾਜ਼ੀਲ ਵਿਚ ਸਕੂਲਾਂ 'ਤੇ ਹਮਲਾ ਆਮ ਘਟਨਾ ਨਹੀਂ ਹੈ ਪਰ ਹਾਲ ਦੇ ਸਾਲਾਂ ਵਿਚ ਅਜਿਹੀਆਂ ਘਟਨਾਵਾਂ ਦੀ ਗਿਣਤੀ ਵਧੀ ਹੈ।

ਇਹ ਵੀ ਪੜ੍ਹੋ: ਮਾਲ ਗੱਡੀ ’ਤੇ ਸੈਲਫੀ ਲੈਣੀ ਪਈ ਮਹਿੰਗੀ ; ਹਾਈ ਵੋਲਟੇਜ ਤਾਰ ਦੀ ਲਪੇਟ ’ਚ ਆ ਕੇ ਨੌਜਵਾਨ ਬੁਰੀ ਤਰ੍ਹਾਂ ਝੁਲਸਿਆ

PunjabKesari


author

cherry

Content Editor

Related News