ਬ੍ਰਾਜ਼ੀਲ ਦੇ ਰਾਸ਼ਟਰਪਤੀ ਨੇ ਕੋਰੋਨਾ ਨੂੰ ਮੰਨਿਆ ਸਧਾਰਨ ਫਲੂ, ਹੁਣ ਲੱਗੇ ਲਾਸ਼ਾਂ ਦੇ ਢੇਰ

Friday, Apr 24, 2020 - 05:48 PM (IST)

ਬ੍ਰਾਜ਼ੀਲ ਦੇ ਰਾਸ਼ਟਰਪਤੀ ਨੇ ਕੋਰੋਨਾ ਨੂੰ ਮੰਨਿਆ ਸਧਾਰਨ ਫਲੂ, ਹੁਣ ਲੱਗੇ ਲਾਸ਼ਾਂ ਦੇ ਢੇਰ

ਬ੍ਰਾਸੀਲੀਆ (ਬਿਊਰੋ): ਬ੍ਰਾਜ਼ੀਲ ਦੇ ਰਾਸ਼ਟਪਤੀ ਜਾਇਰ ਬੋਲਸਨਾਰੋ ਨੇ ਕੋਰੋਨਾਵਾਇਰਸ ਨੂੰ ਹਲਕੇ ਵਿਚ ਲਿਆ। ਹੁਣ ਉਹਨਾਂ ਸਾਹਮਣੇ ਇਸ ਸਧਾਰਨ ਫਲੂ ਦੇ ਗੰਭੀਰ ਨਤੀਜੇ ਹਨ। ਅਸਲ ਵਿਚ ਰਾਸ਼ਟਰਪਤੀ ਬੋਲਸਨਾਰੋ ਕੋਰੋਨਾਵਾਇਰਸ ਨੂੰ ਹਲਕੀ ਸਰਦੀ ਖੰਘ-ਜ਼ੁਕਾਮ ਬੋਲ ਕੇ ਇਸ ਦੇ ਖਤਰੇ ਨੂੰ ਘੱਟ ਮਾਪ ਰਹੇ ਸਨ ਜੋ ਉਹਨਾਂ ਨੂੰ ਮਹਿੰਗਾ ਪੈ ਰਿਹਾ ਹੈ। ਹੁਣ ਹਾਲਾਤ ਇਹ ਹਨ ਕਿ ਇੱਥੇ ਹਸਪਤਾਲਾਂ ਦੀ ਹਾਲਤ ਬਹੁਤ ਖਰਾਬ ਹੈ ਜਿੱਥੇ ਫਰਿੱਜ਼ ਟਰੱਕ ਵਿਚ ਲਾਸ਼ਾਂ ਇਕ-ਦੂਜੇ ਦੇ ਉੱਪਰ ਰੱਖੀਆਂ ਗਈਆਂ ਹਨ ਅਤੇ ਬੁਲਡੋਜ਼ਰ ਮਾਸ ਗ੍ਰੇਵ (ਕਬਰਾਂ) ਬਣਾਉਣ ਵਿਚ ਲਗਾ ਦਿੱਤੇ ਗਏ ਹਨ।

ਰੋਜ਼ਾਨਾ 20 ਮੌਤਾਂ ਦੀ ਗਿਣਤੀ ਵੱਧ ਕੇ ਹੋਈ 100
ਉਕਤ ਤਸਵੀਰ ਬ੍ਰਾਜ਼ੀਲ ਦੇ ਸਭ ਤੋਂ ਵੱਧ ਪ੍ਰਭਾਵਿਤ ਸ਼ਹਿਰ ਮਨੌਸ ਦੀ ਹੈ। ਇੱਥੇ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ ਪਰ ਹਸਪਤਾਲ ਉਹਨਾਂ ਦੇ ਦੇਖਭਾਲ ਕਰਨ ਵਿਚ ਸਮਰੱਥ ਨਹੀਂ ਹੈ। ਕੁਝ ਨੇ ਹਸਪਤਾਲ ਦੇ ਬਾਹਰ ਟਰੱਕ ਖੜ੍ਹੇ ਕਰ ਦਿੱਤੇ ਹਨ ਜਿਸ ਵਿਚ ਲਾਸ਼ਾਂ ਨੂੰ ਰੱਖਿਆ ਜਾ ਰਿਹਾ ਹੈ। ਇੱਥੋਂ ਦੇ ਮੇਯਰ ਵਰਗਿਲਿਯੋ ਨੇਟੋ ਦੱਸਦੇ ਹਨ ਕਿ ਸ਼ਹਿਰ ਵਿਚ ਕੋਈ ਐਮਰਜੈਂਸੀ ਨਹੀਂ ਹੈ ਪਰ ਇੱਥੇ ਦੈਨਿਕ ਮੌਤਾਂ ਦੀ ਗਿਣਤੀ 20-30 ਤੋਂ ਵੱਧ ਕੇ 100 ਹੋ ਗਈ ਹੈ। ਬ੍ਰਾਜ਼ੀਲ ਦੇ ਕਿਸੇ ਵੀ ਰਾਜ ਦੀ ਰਾਜਧਾਨੀ ਵਿਚ ਇਹ ਮੌਤਾਂ ਦਾ ਸਭ ਤੋਂ ਵੱਧ ਅੰਕੜਾ ਹੈ।

ਲਾਕਡਾਊਨ ਵਿਰੁੱਧ ਜਨਤਾ ਸੜਕਾਂ 'ਤੇ 
ਡੇਲੀ ਮੇਲ ਦੀ ਰਿਪੋਰਟ ਮੁਤਾਬਕ ਇਸ ਲਾਤਿਨ ਅਮਰੀਕੀ ਦੇਸ਼ ਵਿਚ ਹੁਣ ਤੱਕ ਕੋਰੋਨਾ ਨਾਲ 2900 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 45,000 ਤੋਂ ਵਧੇਰੇ ਕੋਰੋਨਾ ਪੌਜੀਟਿਵ ਕੇਸ ਸਾਹਮਣੇ ਆਏ ਹਨ ਪਰ ਇੱਥੇ ਰਾਸ਼ਟਰਪਤੀ ਬੋਲਸਨਾਰੋ ਨੇ ਰਾਜ ਸਰਕਾਰਾਂ ਨੂੰ ਲਾਕਡਾਊਨ ਹਟਾਉਣ ਦੀ ਅਪੀਲ ਕੀਤੀ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਲਾਕਡਾਊਨ ਦੇ ਵਿਰੋਧ ਵਿਚ ਲੋਕਾਂ ਨੂੰ ਸੜਕਾਂ 'ਤੇ ਪ੍ਰਦਰਸ਼ਨ ਕਰਦਿਆਂ ਵੀ ਦੇਖਿਆ ਗਿਆ ਹੈ। 

ਅਮੇਜੋਨਾਸ ਸਭ ਤੋਂ ਵੱਧ ਪ੍ਰਭਾਵਿਤ ਰਾਜ
ਬ੍ਰਾਜ਼ੀਲ ਦੇ ਸਭ ਤੋਂ ਵੱਧ ਪ੍ਰਭਾਵਿਤ ਰਾਜ ਵਿਚ ਅਮੇਜੋਨਾਸ ਹੈ। ਮੰਗਲਵਾਰ ਤੱਕ ਇੱਥੇ 207 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 2479 ਮਾਮਲੇ ਸਾਹਮਣੇ ਆਏ ਹਨ। ਸਿਹਤ ਮਾਹਰਾਂ ਦਾ ਮੰਨਣਾ ਹੈ ਕਿ ਅਸਲ ਵਿਚ ਅੰਕੜੇ 15 ਗੁਣਾ ਜ਼ਿਆਦਾ ਹੋ ਸਕਦੇ ਹਨ। ਉਹਨਾਂ ਦਾ ਕਹਿਣਾ ਹੈ ਕਿ ਟੈਸਟਿੰਗ ਘੱਟ ਹੋਣ ਕਾਰਨ ਇਨਫੈਕਟਿਡ ਲੋਕਾਂ ਦੀ ਗਿਣਤੀ ਘੱਟ ਦੇਖਣ ਨੂੰ ਮਿਲ ਰਹੀ ਹੈ।


author

Vandana

Content Editor

Related News