ਖੋਜ ਕਰਤਾਵਾਂ ਦੀ ਚਿਤਾਵਨੀ, ਐਮਾਜ਼ਾਨ ਦੇ ਜੰਗਲਾਂ ਤੋਂ ਆ ਸਕਦੀ ਹੈ ਅਗਲੀ ਮਹਾਮਾਰੀ

05/14/2020 6:32:30 PM

ਬ੍ਰਾਸੀਲੀਆ (ਬਿਊਰੋ) ਕੋਰੋਨਾਵਾਇਰਸ ਮਹਾਮਾਰੀ ਦੇ ਬਾਅਦ ਦੁਨੀਆ ਵਿਚ ਇਕ ਹੋਰ ਮਹਾਮਾਰੀ ਦਸਤਕ ਦੇ ਸਕਦੀ ਹੈ। ਇਹ ਨਵੀਂ ਮਹਾਮਾਰੀ ਐਮਾਜ਼ਾਨ ਦੇ ਜੰਗਲਾਂ ਤੋਂ ਪੈਦਾ ਹੋ ਸਕਦੀ ਹੈ। ਇਹ ਚਿਤਾਵਨੀ ਬ੍ਰਾਜ਼ੀਲ ਦੇ ਵਾਤਾਵਰਣ ਪ੍ਰੇਮੀ ਡੇਵਿਡ ਲਾਪੋਲਾ ਨੇ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਕੋਰੋਨਾਵਾਇਰਸ ਪ੍ਰਕੋਪ ਦੇ ਦੌਰਾਨ ਜੰਗਲਾਂ ਦੀ ਭਾਰੀ ਕਟਾਈ ਦੇ ਕਾਰਨ ਐਮਾਜ਼ਾਨ ਦੇ ਜੰਗਲਾਂ ਵਿਚ ਨਵੀਂ ਬੀਮਾਰੀ ਪੈਦਾ ਹੋਣ ਦਾ ਖਤਰਾ ਵੱਧ ਰਿਹਾ ਹੈ। ਖੋਜ ਕਰਤਾਵਾਂ ਦਾ ਕਹਿਣਾ ਹੈਕਿ ਜੰਗਲੀ ਖੇਤਰਾਂ ਦੇ ਸ਼ਹਿਰੀਕਰਨ ਨਾਲ ਜੂਨੋਟਿਕ ਬੀਮਾਰੀ ਵੱਧ ਸਕਦੀ ਹੈ ਜੋ ਜਾਨਵਰਾਂ ਤੋਂ ਮਨੁੱਖਾਂ ਵਿਚ ਫੈਲ ਜਾਂਦੀ ਹੈ। 

ਜੰਗਲਾਂ 'ਤੇ ਸ਼ੋਧ ਕਰਨ ਵਾਲੇ 38 ਸਾਲਾ ਲਾਪੋਲਾ ਨੇ ਇਕ ਇੰਟਰਵਿਊ ਵਿਚ ਏ.ਐੱਫ.ਪੀ. ਨੂੰ ਦੱਸਿਆ ਕਿ ਐਮੇਜ਼ਾਨ ਦੇ ਜੰਗਲ ਵਾਇਰਸ ਦਾ ਇਕ ਵੱਡਾ ਭੰਡਾਰ ਹਨ। ਉਹਨਾਂ ਨੇ ਕਿਹਾ ਕਿ ਦੁਨੀਆ ਦਾ ਸਭ ਤੋਂ ਵੱਡਾ ਵਰਖਾ ਵਣ ਤੇਜ਼ੀ ਨਾਲ ਖਤਮ ਹੋ ਰਿਹਾ ਹੈ। ਰਾਸ਼ਟਰਪਤੀ ਜਾਇਰ ਬੋਲਸਨਾਰੋ ਦੇ ਕਾਰਜਕਾਲ ਦੇ ਪਹਿਲੇ ਸਾਲ ਵਿਚ ਬ੍ਰਾਜ਼ੀਲ ਦੇ ਐਮੇਜ਼ਾਨ ਵਿਚ ਜੰਗਲਾਂ ਦੀ ਕਟਾਈ 85 ਫੀਸਦੀ ਤੱਕ ਵੱਧ ਗਈ ਸੀ। ਇਸ ਸਾਲ ਵੀ ਵੱਡੇ ਪੱਧਰ 'ਤੇ ਰੁੱਖਾਂ ਦੀ ਕਟਾਈ ਜਾਰੀ ਹੈ। ਜਨਵਰੀ ਤੋਂ ਅਪ੍ਰੈਲ ਤੱਕ ਬ੍ਰਾਜ਼ੀਲ ਦੀ ਰਾਸ਼ਟਰੀ ਸਪੇਸ ਰਿਸਰਚ ਸੰਸਥਾ (INPE) ਨੇ ਇਸ ਸਾਲ ਦੇ ਸ਼ੁਰੂ ਦੇ 4 ਮਹੀਨਿਆਂ ਵਿਚ ਨਵਾਂ ਰਿਕਾਰਡ ਸਥਾਪਿਤ ਕਰਦਿਆਂ 1202 ਵਰਗ ਕਿਲੋਮੀਟਰ ਤੱਕ ਦੇ ਰੁੱਖਾਂ ਦਾ ਸਫਾਇਆ ਕਰ ਦਿੱਤਾ।  

ਲਾਪੋਲਾ ਨੇ ਕਿਹਾ ਇਹ ਬੁਰੀ ਖਬਰ ਹੈ ਨਾ ਸਿਰਫ ਗ੍ਰਹਿ ਦੇ ਲਈ ਸਗੋਂ ਮਨੁੱਖੀ ਸਿਹਤ ਲਈ ਵੀ। ਲਾਪੋਲਾ ਨੇ ਅੱਗੇ ਕਿਹਾ ਕਿ ਜਦੋਂ ਅਸੀਂ ਵਾਤਾਵਰਣ ਅਸਮਾਨਤਾ ਪੈਦਾ ਕਰਦੇ ਹਾਂ ਉਦੋਂ ਇਕ ਵਾਇਰਸ ਜਾਨਵਰਾਂ ਤੋਂ ਮਨੁੱਖਾਂ ਵਿਚ ਪੈਦਾ ਹੋ ਸਕਦਾ ਹੈ। ਉਹਨਾਂ ਨੇ ਕਿਹਾ ਕਿ ਐੱਚ.ਆਈ.ਵੀ., ਇਬੋਲਾ ਅਤੇ ਡੇਂਗੂ ਬੁਖਾਰ ਵੀ ਇਸੇ ਤਰ੍ਹਾਂ ਪੈਦਾ ਹੋਏ ਸਨ। ਇਹ ਸਾਰੇ ਵਾਇਰਸ ਵਾਤਾਵਰਣ ਅਸੰਤੁਲਨ ਦੇ ਕਾਰਨ ਵੱਡੇ ਪੱਧਰ 'ਤੇ ਉਭਰੇ ਜਾਂ ਫੈਲ ਗਏ। ਉਹਨਾਂ ਨੇ ਕਿਹਾ ਕਿ ਹੁਣ ਤੱਕ ਜ਼ਿਆਦਾਤਰ ਅਜਿਹੇ ਪ੍ਰਕੋਪਾਂ ਨੂੰ ਦੱਖਣੀ ਏਸ਼ੀਆ ਅਤੇ ਅਫਰੀਕਾ ਵਿਚ ਕੇਂਦਰਿਤ ਕੀਤਾ ਗਿਆ ਹੈ, ਜਿਹਨਾਂ ਨੂੰ ਅਕਸਰ ਚਮਗਾਦੜ ਦੀਆਂ ਕੁਝ ਪ੍ਰਜਾਤੀਆਂ ਨਾਲ ਜੋੜਿਆ ਜਾਂਦਾ ਹੈ ਪਰ ਐਮੇਜ਼ਾਨ ਦੀ ਅਤੀ ਜੈਵਿਕ ਵਿਭਿੰਨਤਾ ਇਸ ਖੇਤਰ ਨੂੰ ਦੁਨੀਆ ਦਾ ਸਭ ਤੋਂ ਵੱਡਾ ਕੋਰੋਨਾਵਾਇਰਸ ਜ਼ੋਨ ਬਣਾ ਸਕਦੀ ਹੈ। 

ਪੜ੍ਹੋ ਇਹ ਅਹਿਮ ਖਬਰ- WHO 'ਚ ਵੱਡੀ ਜ਼ਿੰਮੇਵਾਰੀ ਨਿਭਾਉਣ ਲਈ ਭਾਰਤ ਤਿਆਰ, ਸਾਹਮਣੇ ਇਹ ਚੁਣੌਤੀ

ਉਹਨਾਂ ਨੇ ਕਿਹਾ,''ਇਸ ਦਾ ਪਹਿਲਾ ਕਾਰਨ ਹੈ ਕਿ ਐਮੇਜ਼ਾਨ ਦੇ ਜੰਗਲਾਂ ਦੀ ਵਰਤੋਂ ਜਿਸ ਤਰ੍ਹਾਂ ਨਾਲ ਹੋ ਰਹੀ ਹੈ ਉਂਝ ਨਹੀਂ ਹੋਣੀ ਚਾਹੀਦੀ। ਇਕ ਹੋਰ ਕਾਰਨ ਗੈਰ ਕਾਨੂੰਨੀ ਕਿਸਾਨਾਂ, ਮਾਈਨਰਾਂ ਅਤੇ ਲੱਕੜਹਾਰਿਆਂ ਵਲੋਂ ਜੰਗਲਾਂ ਦੀ ਕਟਾਈ ਵਿਚ ਵਾਧਾ ਹੈ। ਸਾਨੂੰ ਆਪਣੇ ਸਮਾਜ ਅਤੇ ਵਰਖਾ ਵਣਾਂ ਦੇ ਵਿਚ ਸੰਬੰਧਾਂ ਨੂੰ ਮਜ਼ਬੂਤ ਕਰਨ ਦੀ ਲੋੜ ਹੈ। ਨਹੀਂ ਤਾਂ ਦੁਨੀਆ ਨੂੰ ਜ਼ਿਆਦਾ ਪ੍ਰਕੋਪਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।


Vandana

Content Editor

Related News