ਬ੍ਰਾਜ਼ੀਲ ਦੇ ਸਿੱਖਿਆ ਮੰਤਰੀ ਵਿਸ਼ਵ ਬੈਂਕ ਦੇ ਨਿਰਦੇਸ਼ਕ ਮੰਡਲ ''ਚ ਹੋਣਗੇ ਸ਼ਾਮਲ

Friday, Jun 19, 2020 - 02:52 PM (IST)

ਰੀਓ ਡੀ ਜਨੇਰੀਓ—ਬ੍ਰਾਜ਼ੀਲ ਦੇ ਸਿੱਖਿਆ ਮੰਤਰੀ ਅਬਰਾਹਮ ਵੈਂਟ੍ਰੋਬ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਵਿਸ਼ਵ ਬੈਂਕ ਦੇ ਨਿਰਦੇਸ਼ਕ ਮੰਡਲ 'ਚ ਮੈਂਬਰ ਵਜੋਂ ਸ਼ਾਮਲ ਹੋਣਗੇ।
ਵੈਂਟ੍ਰੋਬ ਨੇ ਵੀਰਵਾਰ ਨੂੰ ਟਵਿਟਰ 'ਤੇ ਇਕ ਵੀਡੀਓ ਪੋਸਟ ਕਰ ਕੇ ਇਸ ਦੀ ਜਾਣਕਾਰੀ ਦਿੱਤੀ। ਵੀਡੀਓ ਵਿਚ ਉਹ ਰਾਸ਼ਟਰਪਤੀ ਜਾਇਰ ਬੋਲਸੋਨਾਰੋ ਦੇ ਨੇੜੇ ਖੜ੍ਹੇ ਨਜ਼ਰ ਆਏ। ਵੈਂਟ੍ਰੋਬ ਨੇ ਕਿਹਾ,''ਮੈਂ ਐੱਮ. ਈ. ਸੀ. (ਸਿੱਖਿਆ ਮੰਤਰਾਲਾ) ਛੱਡ ਰਿਹਾ ਹਾਂ।''

ਉਨ੍ਹਾਂ ਨੇ ਬੋਲਸੋਨਾਰੋ ਦੀ ਸਰਕਾਰ ਦੇ ਪਹਿਲੇ ਸਿੱਖਿਆ ਮੰਤਰੀ ਰਿਕਾਡਰ ਵੇਲੇਜ ਰੋਡ੍ਰਿਗੇਜ ਦੇ ਹਟਣ ਦੇ ਬਾਅਦ ਅਪ੍ਰੈਲ 2019 ਵਿਚ ਅਹੁਦਾ ਸੰਭਾਲਿਆ ਸੀ। ਵੈਂਟ੍ਰੋਬ ਨੂੰ ਹਾਲ ਹੀ ਵਿਚ ਇਕ ਲੀਕ ਵੀਡੀਓ ਵਿਚ 22 ਅਪ੍ਰੈਲ ਦੀ ਕੈਬਨਿਟ ਬੈਠਕ ਵਿਚ ਫੈਡਰਲ ਸੁਪਰੀਮ ਕੋਰਟ ਦੇ ਜੱਜਾਂ ਦੀ ਆਲੋਚਨਾ ਕਰਦੇ ਹੋਏ ਦੇਖਿਆ ਗਿਆ। ਉਨ੍ਹਾਂ ਕਿਹਾ ਸੀ ਕਿ ਇਨ੍ਹਾਂ ਜੱਜਾਂ ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ। ਇਸ ਵੀਡੀਓ ਦੇ ਲੀਕ ਹੋਣ ਦੇ ਬਾਅਦ ਵੈਂਟ੍ਰੋਬ ਵਿਵਾਦਾਂ ਵਿਚ ਘਿਰ ਗਏ ਹਨ।


Sanjeev

Content Editor

Related News