ਬ੍ਰਾਜ਼ੀਲ ''ਚ ਬਿਜਲੀ ਸਪਲਾਈ ਠੱਪ, ਕਰੋੜਾਂ ਲੋਕ ਪ੍ਰਭਾਵਿਤ

03/22/2018 10:26:56 AM

ਸਾਓ ਪੋਲੋ (ਭਾਸ਼ਾ)— ਬ੍ਰਾਜ਼ੀਲ ਦੇ ਇਕ ਵੱਡੇ ਹਿੱਸੇ ਵਿਚ ਕੱਲ ਤੋਂ ਬਿਜਲੀ ਸਪਲਾਈ ਠੱਪ ਹੋਣ ਨਾਲ ਕਰੋੜਾਂ ਲੋਕ ਪ੍ਰਭਾਵਿਤ ਹੋ ਰਹੇ ਹਨ ਅਤੇ ਉਦਯੋਗਿਕ ਉਤਪਾਦਨ ਨੂੰ ਵੀ ਇਸ ਦੀ ਮਾਰ ਝੱਲਣੀ ਪੈ ਰਹੀ ਹੈ।
ਰਾਸ਼ਟਰੀ ਗ੍ਰਿਡ ਦੇ ਸੰਚਾਲਕ ਨੇ ਕਿਹਾ ਹੈ ਬਿਜਲੀ ਸਪਲਾਈ ਠੱਪ ਹੋਣ ਨਾਲ ਕਰੋੜਾਂ ਲੋਗ ਪ੍ਰਭਾਵਿਤ ਹਨ। ਉਨ੍ਹਾਂ ਕਿਹਾ ਕਿ ਬਿਜਲੀ ਦਾ 18 ਫੀਸਦੀ ਆਊਟਪੁੱਟ ਠੱਪ ਹੋ ਗਿਆ ਹੈ। ਬਿਜਲੀ ਉਤਪਾਦਨ ਵਿਚ 18 ਹਜ਼ਾਰ ਮੈਗਾਵਾਟ ਦੀ ਕਮੀ ਆਈ ਹੈ। ਬ੍ਰਾਜ਼ੀਲ ਦੇ ਹੇਠਲੇ ਸਦਨ ਦੇ ਮੈਂਬਰ ਜੋਸ ਕਾਰਲੋਜ ਏਲੇਲੁਈਸਾ ਨੇ ਟਵਿਟਰ 'ਤੇ ਕਿਹਾ ਕਿ ਬਿਜਲੀ ਸੰਕਟ ਦਾ ਕਾਰਨ ਬੇਲੋ ਮੋਂਟੇ ਡੈਮ ਦੀ ਟ੍ਰਾਂਸਮਿਸ਼ਨ ਲਾਈਨ ਵਿਚ ਜਾਂਚ ਕਰਦੇ ਸਮੇਂ ਆਈ ਕਮੀ ਹੈ। ਟ੍ਰਾਂਸਮਿਸ਼ਨ ਲਾਈਨ ਨੂੰ ਸੰਚਾਲਿਤ ਕਰਨ ਵਾਲੀ ਕੰਪਨੀ ਨੇ ਅਜੇ ਤੱਕ ਇਸ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।


Related News