ਬ੍ਰਾਜ਼ੀਲ ਦੇ ਰਾਸ਼ਟਰਪਤੀ ਨਾਲ ਵੀਡੀਓ ਕਾਨਫਰਸਿੰਗ ਦੌਰਾਨ ਨਿਊਡ ਹੋ ਨਹਾਉਂਦਾ ਦਿਸਿਆ ਸ਼ਖਸ
Tuesday, May 19, 2020 - 05:55 PM (IST)
ਬ੍ਰਾਸੀਲੀਆ (ਬਿਊਰੋ): ਕੋਰੋਨਾਵਾਇਰਸ ਦੇ ਇਨਫੈਕਸ਼ਨ ਕਾਰਨ ਜ਼ਿਆਦਾਤਰ ਦੇਸ਼ਾਂ ਵਿਚ ਲਾਕਡਾਊਨ ਜਾਰੀ ਹੈ।ਇਸ ਦੌਰਾਨ ਸਰਕਾਰੀ ਦਫਤਰ ਅਤੇ ਨਿੱਜੀ ਕੰਪਨੀਆਂ ਜ਼ਰੂਰੀ ਮੀਟਿੰਗਾਂ ਲਈ ਜ਼ੂਮ ਐਪ ਦਾ ਸਹਾਰਾ ਲੈ ਰਹੀਆਂ ਹਨ ਪਰ ਇਸੇ ਐਪ ਦੇ ਜ਼ਰੀਏ ਬ੍ਰਾਜ਼ੀਲ ਵਿਚ ਰਾਸ਼ਟਰਪਤੀ ਜਾਇਰ ਬੋਲਸਨਾਰੋ ਦੇ ਨਾਲ ਮੀਟਿੰਗ ਦੌਰਾਨ ਅਧਿਕਾਰੀਆਂ ਨੂੰ ਅਜੀਬੋ-ਗਰੀਬ ਸਥਿਤੀ ਦਾ ਸਾਹਮਣਾ ਕਰਨਾ ਪਿਆ।
ਅਸਲ ਵਿਚ ਜ਼ੂਮ ਐਪ 'ਤੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਦੀ ਮੀਟਿੰਗ ਦੇ ਦੌਰਾਨ ਉਸ ਸਮੇਂ ਸ਼ਰਮਨਾਕ ਸਥਿਤੀ ਪੈਦਾ ਹੋ ਗਈ ਜਦੋਂ ਇਕ ਸ਼ਖਸ ਆਪਣੀ ਵੀਡੀਓ ਫੀਡ ਨੂੰ ਬੰਦ ਕਰਨਾ ਭੁੱਲ ਗਿਆ ਅਤੇ ਕੈਮਰੇ ਦੇ ਸਾਹਮਣੇ ਹੀ ਕੱਪੜੇ ਉਤਾਰ ਦਿੱਤੇ। ਉਸ ਦੌਰਾਨ ਮੀਟਿੰਗ ਚੱਲ ਰਹੀ ਸੀ। ਜਿਸ ਸਮੇਂ ਸ਼ਖਸ ਨਿਊਡ ਹੋ ਕੇ ਨਹਾ ਰਿਹਾ ਸੀ ਉਸ ਸਮੇਂ ਬ੍ਰਾਜ਼ੀਲ ਦੇ ਰਾਸ਼ਟਰਪਤੀ ਜਾਇਰ ਬੋਲਸਨਾਰੋ ਘੱਟੋ-ਘੱਟ 10 ਹੋਰ ਲੋਕਾਂ ਦੇ ਨਾਲ ਲਾਕਡਾਊਨ ਦੇ ਪ੍ਰਭਾਵ ਨੂੰ ਲੈਕੇ ਮੀਟਿੰਗ ਕਰ ਰਹੇ ਸਨ।
ਪੜ੍ਹੋ ਇਹ ਅਹਿਮ ਖਬਰ- ਟਰੰਪ ਦਾ ਖੁਲਾਸਾ, ਕਿਹਾ-'ਮੈਂ ਖੁਦ ਲੈ ਰਿਹਾ ਹਾਂ ਹਾਈਡ੍ਰੋਕਸੀਕਲੋਰੋਕਵਿਨ'
ਕੁਝ ਸੈਕੰਡ ਬਾਅਦ ਹੀ ਉਦਯੋਗ ਵਿਭਾਗ ਦੇ ਪ੍ਰਮੁੱਖ ਅਧਿਕਾਰੀ ਪਾਉਲੋ ਗੇਦੇਸ ਨੂੰ ਅਹਿਸਾਸ ਹੋਇਆ ਕਿ ਅਸਲ ਵਿਚ ਵੀਡੀਓ ਵਿਚ ਕੀ ਚੱਲ ਰਿਹਾ ਹੈ। ਉਹਨਾਂ ਨੇ ਦੇਖਿਆ ਕਿ ਲਾਈਵ ਵੀਡੀਓ ਦੌਰਾਨ ਹੀ ਮੀਟਿੰਗ ਵਿਚ ਹਿੱਸਾ ਲੈਣ ਵਾਲਾ ਇਕ ਕਰਮਚਾਰੀ ਸ਼ਾਵਰ ਵਿਚ ਨਿਊਡ ਹੇ ਕੋ ਨਹਾ ਰਿਹਾ ਸੀ। ਭਾਵੇਂਕਿ ਉਸ ਦੀ ਤਸਵੀਰ ਸਾਫ ਨਹੀਂ ਸੀ। ਇਸ ਬੈਠਕ ਵਿਚ ਬ੍ਰਾਜ਼ੀਲ ਦੇ ਕਈ ਵੱਡੇ ਅਧਿਕਾਰੀ ਅਤੇ ਕਾਰੋਬਾਰੀ ਸ਼ਾਮਲ ਸਨ। ਇਹ ਸਾਰੇ ਦੇਸ਼ ਵਿਚ ਲਾਕਡਾਊਨ ਦੇ ਪ੍ਰਭਾਵ ਨੂੰ ਲੈਕੇ ਸਮੀਖਿਆ ਬੈਠਕ ਕਰ ਰਹੇ ਸਨ। ਮੀਟਿੰਗ ਦੇ ਬਾਅਦ ਇਸ ਘਟਨਾ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਭਾਵੇਂਕਿ ਸਥਾਨਕ ਮੀਡੀਆ ਨੇ ਉਸ ਵਿਅਕਤੀ ਦੇ ਨਾਮ ਦਾ ਖੁਲਾਸਾ ਨਹੀਂ ਕੀਤਾ ਹੈ। ਇਸ ਤੋਂ ਪਹਿਲਾਂ ਅਪ੍ਰੈਲ ਮਹੀਨੇ ਵਿਚ ਬ੍ਰਾਜ਼ੀਲ ਦਾ ਇਕ ਜੱਜ ਅਦਾਲਤ ਵਿਚ ਆਨਲਾਈਨ ਸੁਣਵਾਈ ਦੇ ਦੌਰਾਨ ਸ਼ਰਟਲੈੱਸ ਦਿਸਿਆ ਸੀ। ਸੁਣਵਾਈ ਸ਼ੁਰੂ ਹੋਣ ਤੋਂ ਪਹਿਲਾਂ ਬ੍ਰਾਜ਼ੀਲ ਦੇ ਅਮਾਪਾ ਰਾਜ ਵਿਚ ਜੱਜ ਕਾਰਮੋ ਐਂਟੋਨਿਓ ਡੀਸੂਜਾ ਸ਼ਰਟਲੈੱਸ ਨਜ਼ਰ ਆਏ ਸਨ।