ਬ੍ਰਾਜ਼ੀਲ ''ਚ 5 ਮਹੀਨੇ ਦੀ ਬੱਚੀ ਨੇ ਦਿੱਤੀ ਕੋਰੋਨਾਵਾਇਰਸ ਨੂੰ ਮਾਤ

5/31/2020 11:18:26 AM

ਬ੍ਰਾਸੀਲੀਆ (ਬਿਊਰੋ): ਦੁਨੀਆ ਭਰ ਵਿਚ ਲੋਕ ਕੋਵਿਡ-19 ਕਾਰਨ ਦਹਿਸ਼ਤ ਵਿਚ ਹਨ।ਇਸ ਵਾਇਰਸ ਨੇ ਹਰ ਉਮਰ ਵਰਗ ਦੇ ਵਿਅਕਤੀ ਨੂੰ ਪ੍ਰਭਾਵਿਤ ਕੀਤਾ ਹੈ। ਜਿੱਥੇ ਇਸ ਮਹਾਮਾਰੀ ਨੂੰ ਕਈ ਲੋਕਾਂ ਨੇ ਮਾਤ ਦਿੱਤੀ ਹੈ ਉੱਥੇ ਬ੍ਰਾਜ਼ੀਲ ਵਿਚ ਵੀ ਇਕ 5 ਮਹੀਨੇ ਦੀ ਬੱਚੀ ਨੇ ਵੀ ਇਸ ਜਾਨਲੇਵਾ ਵਾਇਰਸ ਨੂੰ ਹਰਾ ਕੇ ਜ਼ਿੰਦਗੀ ਦੀ ਜੰਗ ਜਿੱਤ ਲਈ ਹੈ।ਕੋਵਿਡ-19 ਦੀ ਸ਼ਿਕਾਰ ਇਹ ਬੱਚੀ ਡੋਮ ਕੋਮਾ ਵਿਚ ਚਲੀ ਗਈ ਸੀ। ਕਰੀਬ ਇਕ ਮਹੀਨਾ ਕੋਮਾ ਵਿਚ ਬਿਤਾਉਣ ਦੇ ਬਾਅਦ ਬੱਚੀ ਨੂੰ ਹੋਸ਼ ਆਈ ਹੈ ਅਤੇ ਹੁਣ ਉਹ ਆਪਣੇ 6ਵੇਂ ਮਹੀਨੇ ਦਾ ਜਨਮਦਿਨ ਘਰ ਵਿਚ ਮਨਾਉਣ ਲਈ ਤਿਆਰ ਹੈ। ਡੋਮ ਆਪਣੇ 6ਵੇਂ ਮਹੀਨੇ ਦਾ ਜਨਮਦਿਨ 14 ਜੂਨ ਨੂੰ ਆਪਣੇ ਮਾਤਾ-ਪਿਤਾ ਨਾਲ ਘਰ ਵਿਚ ਮਨਾਏਗੀ।

ਜਾਣਕਾਰੀ ਮੁਤਾਬਕ ਜਨਮ ਦੇ ਕੁਝ ਮਹੀਨਿਆਂ ਬਾਅਦ ਹੀ ਬੱਚੀ ਡੋਮ ਕੋਰੋਨਾ ਪਾਜ਼ੇਟਿਵ ਪਾਈ ਗਈ ਸੀ। ਫਿਰ ਉਸ ਦਾ ਇਲਾਜ  ਰੀਓ-ਡੀ-ਜੇਨੇਰੀਓ ਦੇ ਪ੍ਰੋ-ਕਾਰਡੀਯਾਕੋ ਹਸਪਤਾਲ ਵਿਚ ਕੀਤਾ ਗਿਆ। ਬੱਚੀ ਦੇ ਪਿਤਾ ਵੈਗਨਰ ਐਂਡ੍ਰੇਡ ਨੇ ਸਮਾਚਾਰ ਏਜੰਸੀ ਸੀ.ਐੱਨ.ਐੱਨ. ਨੂੰ ਦੱਸਿਆ,''ਡੋਮਾ ਨੇ ਹਸਪਤਾਲ ਵਿਚ 54 ਦਿਨ ਬਿਤਾਏ ਜਿਹਨਾਂ ਵਿਚੋਂ 32 ਦਿਨ ਉਹ ਕੋਮਾ ਵਿਚ ਰਹੀ ਜੋ ਵੈਂਟੀਲੇਟਰ ਨਾਲ ਸਬੰਧਤ ਸਨ।'' ਉਹਨਾਂ ਨੇ ਦੱਸਿਆ,''ਡੋਮਾ ਨੂੰ ਸਾਹ ਲੈਣ ਵਿਚ ਥੋੜ੍ਹੀ ਮੁਸ਼ਕਲ ਹੋ ਰਹੀ ਸੀ ਇਸ ਲਈ ਡਾਕਟਰਾਂ ਨੇ ਇਸ ਨੂੰ ਬੈਕਟੀਰੀਆ ਦਾ ਇਨਫੈਕਸ਼ਨ ਦੱਸਿਆ।'' ਪਰ ਦਵਾਈ ਦਾ ਅਸਰ ਨਹੀਂ ਸੀ ਹੋ ਰਿਹਾ ਅਤੇ ਉਸ ਦੀ ਤਬੀਅਤ ਖਰਾਬ ਹੁੰਦੀ ਗਈ। ਫਿਰ ਮੈਂ ਅਤੇ ਮੇਰੀ ਪਤਨੀ ਨੇ ਉਸ ਨੂੰ ਦੂਜੇ ਹਸਪਤਾਲ ਵਿਚ ਲਿਜਾਣ ਦਾ ਫੈਸਲਾ ਲਿਆ। ਉੱਥੇ ਡਾਕਟਰਾਂ ਨੇ ਬੱਚੀ ਦਾ ਦੁਬਾਰਾ ਪਰੀਖਣ ਕੀਤਾ, ਜਿਸ ਵਿਚ ਉਹ ਕੋਰੋਨਾ ਪਾਜ਼ੇਵਿਟ ਪਾਈ ਗਈ।

ਪੜ੍ਹੋ ਇਹ ਅਹਿਮ ਖਬਰ- ਬੈਲਜੀਅਮ ਦੇ ਪ੍ਰਿੰਸ ਹੋਏ ਕੋਰੋਨਾ ਪਾਜ਼ੇਟਿਵ, ਪਾਰਟੀ 'ਚ ਕੀਤੀ ਸੀ ਸ਼ਿਰਕਤ

ਇਹ ਇਕ ਚਮਤਕਾਰ ਸੀ
ਮਾਤ-ਪਿਤਾ ਮੁਤਾਬਕ ਇਹ ਹਾਲੇ ਵੀ ਅਨਿਸ਼ਚਿਤ ਹੈ ਕਿ ਡੋਮਾ ਕੋਰੋਨਾਵਾਇਰਸ ਦੀ ਸ਼ਿਕਾਰ ਕਿਵੇਂ ਹੋਈ। ਐਂਡ੍ਰੇਡ ਦੇ ਮੁਤਾਬਕ ਸ਼ਾਇਦ ਇਸ ਦਾ ਸੰਬੰਧ ਇਕ ਰਿਸ਼ਤੇਦਾਰ ਦੇ ਘਰ ਦੀ ਯਾਤਰਾ ਕਰਨ ਨਾਲ ਜੁੜਿਆ ਹੋ ਸਕਦਾ ਹੈ। ਐਂਡ੍ਰੇਡ ਅਤੇ ਉਸ ਦੀ ਪਤਨੀ ਵਿਵੀਅਨ ਮੋਨਟੇਰੋ ਦਾ ਕਹਿਣਾ ਹੈ,'' ਕਿ ਇਹ ਇਕ ਚਮਤਕਾਰ ਹੀ ਸੀ ਕਿ ਡੋਮਾ ਪੂਰੀ ਤਰ੍ਹਾਂ ਠੀਕ ਅਤੇ ਸਿਹਤਮੰਦ ਹੋ ਗਈ। ਅਸੀਂ ਪਹਿਲਾਂ ਰਾਹਤ ਮਹਿਸੂਸ ਕੀਤੀ ਅਤੇ ਸਾਡੇ ਲਈ ਇਹ ਨਾ ਵਰਨਣਯੋਗ ਖੁਸ਼ੀ ਹੈ। ਅਸੀਂ ਉਸ ਨੂੰ 50 ਦਿਨਾਂ ਦੇ ਲੰਬੇ ਸਮੇਂ ਤੋਂ ਘਰ ਵਾਪਸ ਲਿਜਾਣ ਲਈ ਤਰਸ ਰਹੇ ਸੀ।''

ਗੌਰਤਲਬ ਹੈ ਕਿ ਦੇਸ਼ ਦੇ ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਬ੍ਰਾਜ਼ੀਲ ਵਿੱਚ 12 ਮਹੀਨਿਆਂ ਤੱਕ ਦੇ ਬੱਚਿਆਂ ਵਿੱਚ ਘੱਟੋ ਘੱਟ 25 ਕੋਵਿਡ -19 ਨਾਲ ਸਬੰਧਤ ਮੌਤਾਂ ਹੋਈਆਂ ਹਨ।ਪਿਛਲੇ ਹਫ਼ਤੇ ਲਾਤੀਨੀ ਅਮਰੀਕਾ ਗਲੋਬਲ ਮਹਾਮਾਰੀ ਦਾ ਕੇਂਦਰ ਬਣ ਚੁੱਕਾ ਹੈ। ਜੌਨਸ ਹੌਪਕਿਨਜ਼ ਯੂਨੀਵਰਸਿਟੀ ਦੇ ਅੰਕੜਿਆਂ ਮੁਤਾਬਕ 465,166 ਵਾਇਰਸ ਦੇ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਅਤੇ 27,878 ਮੌਤਾਂ ਹੋਈਆਂ, ਬ੍ਰਾਜ਼ੀਲ ਇਸ ਖੇਤਰ ਦਾ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਹੈ।

 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Vandana

Content Editor Vandana