ਗ੍ਰਹਿ ਸਕੱਤਰ ਬ੍ਰੇਵਰਮੈਨ ਨੇ UK ''ਚ ਦਾਖ਼ਲ ਹੋਣ ਦੌਰਾਨ ਸਮੁੰਦਰ ''ਚ ਡੁੱਬ ਕੇ ਮਰੇ ਪ੍ਰਵਾਸੀਆਂ ਦੀ ਮੌਤ ''ਤੇ ਪ੍ਰਗਟਾਇਆ ਦੁੱਖ

Monday, Aug 14, 2023 - 02:54 PM (IST)

ਗ੍ਰਹਿ ਸਕੱਤਰ ਬ੍ਰੇਵਰਮੈਨ ਨੇ UK ''ਚ ਦਾਖ਼ਲ ਹੋਣ ਦੌਰਾਨ ਸਮੁੰਦਰ ''ਚ ਡੁੱਬ ਕੇ ਮਰੇ ਪ੍ਰਵਾਸੀਆਂ ਦੀ ਮੌਤ ''ਤੇ ਪ੍ਰਗਟਾਇਆ ਦੁੱਖ

ਲੰਡਨ (ਭਾਸ਼ਾ)- ਫਰਾਂਸ ਦੇ ਤੱਟ 'ਤੇ ਇੰਗਲਿਸ਼ ਚੈਨਲ 'ਚ ਇਕ ਛੋਟੇ ਜਹਾਜ਼ ਦੇ ਡੁੱਬਣ ਕਾਰਨ 6 ਪ੍ਰਵਾਸੀਆਂ ਦੀ ਮੌਤ ਹੋ ਜਾਣ ਤੋਂ ਬਾਅਦ ਬ੍ਰਿਟੇਨ ਵਿਚ ਵਿਰੋਧੀ ਧਿਰ ਨੇ ਅਸੁਰੱਖਿਅਤ ਛੋਟੇ ਜਹਾਜ਼ਾਂ ਦੇ ਮੁੱਦੇ 'ਤੇ ਕਾਰਵਾਈ ਕਰਨ ਲਈ ਸਰਕਾਰ 'ਤੇ ਐਤਵਾਰ ਨੂੰ ਦਬਾਅ ਬਣਾਇਆ। ਸ਼ਨੀਵਾਰ ਨੂੰ ਵਾਪਰੇ ਹਾਦਸੇ ਤੋਂ ਬਾਅਦ ਜਹਾਜ਼ 'ਚ ਸਵਾਰ 59 ਲੋਕਾਂ ਨੂੰ ਬਚਾਅ ਲਿਆ ਗਿਆ। ਬ੍ਰਿਟੇਨ ਦੀ ਗ੍ਰਹਿ ਮੰਤਰੀ ਸੁਏਲਾ ਬ੍ਰੇਵਰਮੈਨ ਨੇ ਹਾਦਸੇ 'ਚ ਲੋਕਾਂ ਦੀ ਮੌਤ 'ਤੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਬ੍ਰਿਟੇਨ ਸਰਹੱਦੀ ਫੋਰਸ ਦੀ ਟੀਮ ਨਾਲ ਗੱਲ ਕੀਤੀ ਹੈ। ਉਥੇ ਹੀ, ਲੇਬਰ ਪਾਰਟੀ ਅਤੇ ਹੋਰ ਕਾਰਕੁਨਾਂ ਨੇ ਬ੍ਰਿਟੇਨ ਵਿਚ ਗੈਰ-ਕਾਨੂੰਨੀ ਢੰਗ ਨਾਲ ਦਾਖਲ ਹੋਣ ਲਈ ਪ੍ਰਵਾਸੀਆਂ ਵੱਲੋਂ ਵਰਤੇ ਜਾਂਦੇ ਅਸੁਰੱਖਿਅਤ ਛੋਟੇ ਜਹਾਜ਼ਾਂ ਦੇ ਮੁੱਦੇ 'ਤੇ ਕਾਰਵਾਈ ਕਰਨ ਲਈ ਸਰਕਾਰ 'ਤੇ ਦਬਾਅ ਬਣਇਆ। ਬ੍ਰੇਵਰਮੈਨ ਨੇ ਸ਼ਨੀਵਾਰ ਨੂੰ ਟਵੀਟ ਕੀਤਾ, “ਮੇਰੀ ਹਮਦਰਦੀ ਹਾਦਸੇ ਤੋਂ ਪ੍ਰਭਾਵਿਤ ਲੋਕਾਂ ਦੇ ਨਾਲ ਹੈ। ਅੱਜ ਸਵੇਰੇ ਮੈਂ ਬਾਰਡਰ ਫੋਰਸ ਟੀਮ ਨਾਲ ਗੱਲ ਕੀਤੀ ਜੋ ਫਰਾਂਸੀਸੀ ਅਧਿਕਾਰੀਆਂ ਨਾਲ ਸਹਿਯੋਗ ਕਰ ਰਹੀ ਹੈ।'

ਇਹ ਜਹਾਜ਼ ਸ਼ਨੀਵਾਰ ਨੂੰ ਫਰਾਂਸ ਦੇ ਸੰਗਾਟੇ ਤੋਂ 20 ਕਿਲੋਮੀਟਰ ਦੂਰ ਸਮੁੰਦਰ ਵਿੱਚ ਡੁੱਬ ਗਿਆ। ਜਹਾਜ਼ ਵਿਚ ਸਮਰੱਥਾ ਤੋਂ ਵੱਧ ਲੋਕ ਸਵਾਰ ਸਨ। ਲੋਕਾਂ ਬਚਾਉਣ ਲਈ ਫਰਾਂਸ ਦੇ 5 ਜਹਾਜ਼, ਦੋ ਬ੍ਰਿਟਿਸ਼ ਜਹਾਜ਼ ਅਤੇ ਇਕ ਹੈਲੀਕਾਪਟਰ ਮੁਹਿੰਮ ਵਿਚ ਸ਼ਾਮਲ ਕੀਤੇ ਗਏ ਸਨ। ਬ੍ਰਿਟੇਨ ਸਰਕਾਰ ਦੇ ਇਕ ਬੁਲਾਰੇ ਨੇ ਕਿਹਾ: "ਇਹ ਘਟਨਾ ਛੋਟੇ ਜਹਾਜ਼ਾਂ ਰਾਹੀਂ ਚੈਨਲ ਨੂੰ ਪਾਰ ਕਰਨ ਦੇ ਜੋਖਮਾਂ ਦੀ ਫਿਰ ਤੋਂ ਯਾਦ ਦਿਵਾਉਂਦੀ ਹੈ ਅਤੇ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਤਸਕਰਾਂ ਦੇ ਕਾਰੋਬਾਰੀ ਮਾਡਲ ਨੂੰ ਤੋੜ ਦੇਈਏ ਅਤੇ ਇਹਨਾਂ ਕਿਸ਼ਤੀਆਂ ਨੂੰ ਰੋਕ ਦੇਈਏ।" ਲੇਬਰ ਪਾਰਟੀ ਦੇ ਨੇਤਾ ਸਟੀਫਨ ਕਿਨੋਕ ਨੇ ਸਰਕਾਰ 'ਤੇ ਇਸ ਮੁੱਦੇ ਨੂੰ ਹੱਲ ਕਰਨ ਲਈ "ਕੋਈ ਵਿਹਾਰਕ ਯੋਜਨਾ" ਨਾ ਹੋਣ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ, “ਕਿਸ਼ਤੀਆਂ, ਛੋਟੇ ਜਹਾਜ਼ਾਂ ਨਾਲ ਜੁੜੇ ਹਾਦਸਿਆਂ ਨੂੰ ਰੋਕਣ ਲਈ ਕਦਮ ਚੁੱਕਣ ਦਾ ਸਮਾਂ ਆ ਗਿਆ ਹੈ। ਅਸੀਂ ਬੈਠੇ ਨਹੀਂ ਰਹਿ ਸਕਦੇ ਕਿਉਂਕਿ ਲੋਕਾਂ ਦੀ ਜਾਨ ਖ਼ਤਰੇ ਵਿਚ ਹੈ।'


author

cherry

Content Editor

Related News