ਮਾਨਸਿਕ ਰੋਗੀਆਂ ਲਈ ਬਿਨਾਂ ਕੱਪੜਿਆਂ ਦੇ ਫੰਡ ਇਕੱਠਾ ਕਰਨ ਤੁਰੀ 'ਬਹਾਦਰ ਕੁੜੀ'

12/04/2020 1:18:07 AM

ਲੰਡਨ-ਇੰਨੀਂ ਦਿਨੀਂ ਯੂ.ਕੇ. ਵਿਚ ਇਕ ਅਜਿਹੀ ਲੜਕੀ ਦੀ ਚਰਚਾ ਹੈ, ਜੋ ਕਿ ਇਕ ਫਲੈਟਮੇਟ ਦਾ ਡੇਅਰ ਪੁਗਾਉਣ ਲਈ ਹੱਡ ਠੋਰਨ ਵਾਲੇ ਦਿਨਾਂ ਵਿਚ ਬਿਨਾਂ ਕੱਪੜਿਆਂ ਦੇ ਹੀ ਸੜਕਾਂ 'ਤੇ ਨਿਕਲ ਤੁਰੀ ਪਰ ਉਸ ਦਾ ਅਜਿਹਾ ਕਰਨ ਪਿੱਛੇ ਦਾ ਕਾਰਣ ਬਹੁਤ ਹੀ ਨੇਕ ਸੀ। ਅਸਲ ਵਿਚ ਉਸ ਬਹਾਦਰ ਲੜਕੀ ਨੇ ਅਜਿਹਾ ਚੈਰਿਟੀ ਲਈ ਕੀਤਾ। ਕੈਰੀ ਬਾਰਨੈਸ ਨੇ ਠੰਡੇ ਦਿਨਾਂ ਵਿਚ ਬਿਨਾਂ ਕੱਪੜਿਆਂ ਦੇ ਸਾਈਕਲ 'ਤੇ ਸਿਰਫ ਇਕ ਅੰਡਰਵੀਅਰ ਵਿਚ ਘੁੰਮ ਕੇ 8000 ਡਾਲਰ ਦੀ ਰਾਸ਼ੀ ਇਕੱਠੀ ਕਰ ਲਈ। ਅਸਲ ਵਿਚ ਕੈਰੀ ਇਹ ਪੈਸੇ ਇਕ ਮੈਂਟਲ ਹੈਲਥ ਚੈਰਿਟੀ 'ਮਾਈਂਡ' ਲਈ ਇਕੱਠੀ ਕਰ ਰਹੀ ਸੀ। ਅਸਲ ਵਿਚ ਉਸ ਦੇ ਇਕ ਰਿਸ਼ਤੇਦਾਰ ਨੇ ਮਾਨਸਿਕ ਸਥਿਤੀ ਕਮਜ਼ੋਰ ਹੋਣ ਕਾਰਣ ਖੁਦਕੁਸ਼ੀ ਕਰ ਲਈ ਸੀ। ਇਸ ਬਾਰੇ ਸੋਚ ਕੇ ਹੀ ਕੈਰੀ ਨੇ ਮਾਨਸਿਕ ਕਮਜ਼ੋਰ ਲੋਕਾਂ ਲਈ ਪੈਸੇ ਇਕੱਠੇ ਕਰਨ ਬਾਰੇ ਸੋਚਿਆ ਪਰ ਅਜਿਹਾ ਕਰਨਾ ਅਸਲ ਵਿਚ ਉਸ ਦਾ ਖੁਦ ਦਾ ਆਈਡੀਆ ਨਹੀਂ ਸੀ।

ਇਹ ਵੀ ਪੜ੍ਹੋ:ਕੋਰੋਨਾ ਕਿਥੋਂ ਆਇਆ ਇਹ ਜਾਣਨਾ ਜ਼ਰੂਰੀ : WHO ਚੀਫ

ਅਸਲ ਵਿਚ ਉਸ ਦੇ ਘਰ ਚੈਰਿਟੀ ਲਈ ਫੰਡ ਰੇਜ਼ ਦੀ ਗੱਲ ਤੁਰੀ ਤਾਂ ਉਸ ਦੇ ਹਾਊਸ ਮੇਟ ਨੇ ਮਜ਼ਾਕ ਵਿਚ ਉਸ ਨੂੰ ਕਿਹਾ ਕਿ ਕਿਉਂ ਨਾ ਬਿਨਾਂ ਕੱਪੜਿਆਂ ਦੇ ਪੈਸੇ ਇਕੱਠੇ ਕਰਨ ਲਈ ਸੜਕ 'ਤੇ ਨਿਕਲਿਆ ਜਾਵੇ। ਫਿਰ ਕੀ ਸੀ ਉਹ ਦੂਜੇ ਦਿਨ ਹੀ ਬਿਨਾਂ ਕੱਪੜਿਆਂ ਦੇ ਸੜਕ 'ਤੇ ਨਿਕਲ ਤੁਰੀ। ਇਸ ਦੌਰਾਨ ਕੈਰੀ ਨੇ ਇਕ ਨਿਊਜ਼ ਏਜੰਸੀ ਨਾਲ ਗੱਲ ਕਰਦਿਆਂ ਕਿਹਾ ਕਿ ਮੈਂ ਇਸ ਸਾਲ ਸੱਚੀ ਉਨ੍ਹਾਂ ਲੋਕਾਂ ਲਈ ਕੁਝ ਕਰਨਾ ਚਾਹੁੰਦੀ ਸੀ ਜੋ ਦਿਲ ਹਾਰ ਕੇ ਖੁਦਕੁਸ਼ੀ ਦੇ ਰਾਹ 'ਤੇ ਤੁਰ ਪੈਂਦੇ ਹਨ, ਮੈਂ ਉਨ੍ਹਾਂ ਲਈ ਰੌਸ਼ਨੀ ਦੀ ਕਿਰਨ ਬਣਨਾ ਚਾਹੁੰਦੀ ਸੀ। ਉਸ ਨੇ ਕਿਹਾ ਕਿ ਲਾਕਡਾਊਨ ਦੌਰਾਨ ਕਈ ਅਜਿਹੇ ਖੁਦਕੁਸ਼ੀ ਦੇ ਮਾਮਲਿਆਂ ਬਾਰੇ ਪਤਾ ਲੱਗਿਆ ਤੇ ਉਹ ਦੂਜੇ ਲਾਕਡਾਊਨ ਤੋਂ ਪਹਿਲਾਂ ਅਜਿਹਾ ਕੁਝ ਕਰਨਾ ਚਾਹੁੰਦੀ ਸੀ। ਉਸ ਨੇ ਕਿਹਾ ਕਿ ਉਸ ਦੇ ਇਕ ਕਰੀਬੀ ਰਿਸ਼ਤੇਦਾਰ ਨੇ ਲਾਕਡਾਊਨ ਦੌਰਾਨ ਖੁਦਕੁਸ਼ੀ ਦੀ ਕਈ ਵਾਰ ਕੋਸ਼ਿਸ਼ ਕੀਤੀ ਤੇ ਇਕ ਹੋਰ ਰਿਸ਼ਤੇਦਾਰ ਨੇ 9 ਸਾਲ ਪਹਿਲਾਂ ਖੁਦਕੁਸ਼ੀ ਕਰ ਲਈ।

ਇਹ ਵੀ ਪੜ੍ਹੋ:-ਬ੍ਰਿਟੇਨ ਦੇ PM ਦੀ ਚਿਤਾਵਨੀ, ਅਜੇ ਖਤਮ ਨਹੀਂ ਹੋਈ ਕੋਵਿਡ-19 ਵਿਰੁੱਧ ਲੜਾਈ

ਇਸ ਲਈ ਮੈਂ ਕੁਝ ਕਰਨਾ ਚਾਹੁੰਦੀ ਸੀ ਤੇ ਮੈਂ ਕੁਝ ਹਾਸੋਹੀਣਾ ਕਰਨਾ ਚਾਹੁੰਦੀ ਸੀ। ਇਸ ਦੌਰਾਨ ਮੇਰੇ ਹਾਊਸ ਮੇਟ ਨੇ ਮੈਨੂੰ ਨੇਕਡ ਬਾਈਕ ਰਾਈਡ ਦਾ ਸੁਝਾਅ ਦਿੱਤਾ। ਮੈਂ ਅਜਿਹਾ ਕਰਨ ਤੋਂ ਬਾਅਦ ਇਸ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਤਾਂ ਲੋਕਾਂ ਨੇ ਇਸ ਨੂੰ ਪਾਜ਼ੇਟਿਵ ਤਰੀਕੇ ਨਾਲ ਲਿਆ ਤੇ ਮੇਰੀ ਸਪੋਰਟ ਵੀ ਕੀਤੀ। ਮੇਰਾ ਮੰਨਣਾ ਹੈ ਇਸ ਦੌਰਾਨ ਲੋਕਾਂ ਨੇ ਇਸ ਪਿੱਛੇ ਦੇ ਕਾਰਣ 'ਤੇ ਧਿਆਨ ਦਿੱਤਾ ਸੀ। ਕੈਰੀ ਨੇ ਦੱਸਿਆ ਕਿ ਨਵੰਬਰ ਮਹੀਨੇ ਦੇ ਅਖੀਰ ਵਿਚ ਅਜਿਹਾ ਕਰਨ ਲਈ ਤਿਆਰ ਹੋਣ ਲਈ ਉਸ ਨੇ ਕਈ ਵਾਰ ਠੰਡੇ ਪਾਣੀ ਦੇ ਸ਼ਾਵਰ ਲਏ। ਕੈਰੀ ਨੂੰ ਜਦੋਂ ਇਸ ਐਕਸਪੀਰੀਅੰਸ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ 'ਬਲੱਡੀ ਹੈੱਲ'।

ਇਹ ਵੀ ਪੜ੍ਹੋ:-ਕੋਵਿਡ-19 : ਪਾਕਿ 'ਚ 2021 ਤੋਂ ਸ਼ੁਰੂ ਹੋਵੇਗਾ ਟੀਕਾਕਰਨ

ਕੈਰੀ ਨੇ ਕਿਹਾ ਕਿ ਕਈ ਲੋਕਾਂ ਨੇ ਮੈਨੂੰ ਮਦਦ ਦੀ ਪੇਸ਼ਕਸ਼ ਕੀਤੀ ਤੇ ਮੈਨੂੰ ਕੱਪੜਿਆਂ ਬਾਰੇ ਵੀ ਕਿਹਾ। ਪਰ ਮੈਨੂੰ ਇਸ ਵਿਚ ਮਜ਼ਾ ਆ ਰਿਹਾ ਸੀ ਅਤੇ ਲੋਕਾਂ ਦਾ ਇਸ ਦੌਰਾਨ ਕਮਾਲ ਦਾ ਰਿਐਕਸ਼ਨ ਸੀ। ਉਸ ਨੇ ਦੱਸਿਆ ਕਿ ਇਸ ਦੌਰਾਨ ਡਾਊਨਿੰਗ ਸਟ੍ਰੀਟ 'ਤੇ ਇਕ ਮੋਟਰਸਾਈਕਲਿਸਟ ਨੇ ਉਸ ਦੀ ਫੋਟੋ ਖਿੱਚਣ ਦੀ ਕੋਸ਼ਿਸ਼ ਕੀਤੀ ਤਾਂ ਇਕ ਘੁੜਸਵਾਰ ਪੁਲਸ ਅਧਿਕਾਰੀ ਨੇ ਉਸ ਨੂੰ ਰੋਕਿਆ ਵੀ। ਆਪਣੀ ਇਸ ਮੁਹਿੰਮ ਰਾਹੀਂ ਕੈਰੀ ਨੇ ਮਿੱਥੇ 10 ਹਜ਼ਾਰ ਪਾਊਂਡ ਵਿਚੋਂ 8 ਹਜ਼ਾਰ ਪਾਊਂਡ ਤੋਂ ਵਧੇਰੇ ਇਕੱਠੇ ਕਰ ਲਏ ਹਨ।
ਨੋਟ: ਮਾਨਸਿਕ ਰੋਗੀਆਂ ਲਈ ਇੰਝ ਫੰਡ ਇਕੱਠਾ ਕਰਨ ਸਬੰਧੀ ਇਸ ਬਹਾਦੁਰ ਕੁੜੀ ਵੱਲੋਂ ਚੁੱਕੇ ਗਏ ਕਦਮ ਨੂੰ ਤੁਸੀਂ ਕਿਵੇਂ ਵੇਖਦੇ ਹੋ
ਕੁਮੈਂਟ ਕਰਕੇ ਦਿਓ ਆਪਣੀ ਰਾਏ


Karan Kumar

Content Editor

Related News