ਪੰਜਾਬੀ ਵਿਦਿਆਰਥੀ ''ਤੇ ਇਤਰਾਜ਼ ਯੋਗ ਟਿੱਪਣੀ, ਮਿਸੀਸਾਗਾ ਦਾ CDI ਕਾਲਜ ਕਰੇਗਾ ਜਾਂਚ

Saturday, Dec 05, 2020 - 09:30 AM (IST)

ਪੰਜਾਬੀ ਵਿਦਿਆਰਥੀ ''ਤੇ ਇਤਰਾਜ਼ ਯੋਗ ਟਿੱਪਣੀ, ਮਿਸੀਸਾਗਾ ਦਾ CDI ਕਾਲਜ ਕਰੇਗਾ ਜਾਂਚ

ਨਿਊਯਾਰਕ/ ਓਂਟਾਰੀੳ ( ਰਾਜ ਗੋਗਨਾ)—ਕੈਨੇਡਾ ਦੇ ਸੂਬੇ ਓਂਟਾਰੀਓ ਦੇ ਸ਼ਹਿਰ ਮਿਸੀਸਾਗਾ ਦੇ ਸੀ. ਡੀ .ਆਈ  ਕਾਲਜ ਦੇ 25 ਸਾਲਾ ਵਿਦਿਆਰਥੀ ਪ੍ਰਭਜੋਤ ਸਿੰਘ ਲਈ ਕਾਲਜ ਦੇ ਹੀ ਇਕ ਹੋਰ ਵਿਦਿਆਰਥੀ ਵੱਲੋਂ ਨਸਲੀ ਅਤੇ ਇਤਰਾਜ਼ ਯੋਗ ਟਿੱਪਣੀ ਕੀਤੀ ਗਈ ਹੈ। ਇਸ ਲਈ ਹੁਣ ਮਿਸੀਸਾਗਾ ਦੇ ਸੀ. ਡੀ. ਆਈ  ਕਾਲਜ ਵੱਲੋਂ ਜਾਂਚ-ਪੜਤਾਲ ਕੀਤੀ ਜਾਵੇਗੀ।

ਪਹਿਲਾਂ ਕਾਲਜ ਵੱਲੋਂ ਇਸ ਨੂੰ ਸਿਰਫ ਇਕ ਇਤਹਾਸਕ ਜਾਣਕਾਰੀ ਕਹਿ ਕੇ ਪੱਲਾ ਝਾੜ ਲਿਆ ਗਿਆ ਸੀ ਪਰ ਮੈਨ ਸਟਰੀਮ ਮੀਡੀਏ ਦੇ ਦਖ਼ਲ ਤੋਂ ਬਾਅਦ ਹੁਣ ਕਾਲਜ ਵੱਲੋਂ ਜਾਂਚ-ਪੜਤਾਲ ਕਰਨੀ ਮੰਨ ਲਈ ਗਈ ਹੈ ‌। ਜ਼ਿਕਰਯੋਗ ਹੈ ਕਿ ਪ੍ਰਭਜੋਤ ਸਿੰਘ ਨੂੰ ਇਕ ਹੋਰ ਵਿਦਿਆਰਥੀ ਵੱਲੋਂ 1984 'ਤੇ ਹੋਰ ਘਟਨਾਵਾਂ ਬਾਰੇ ਇਤਰਾਜ਼ ਯੋਗ ਗੱਲਾਂ ਵੀ ਕਹੀਆਂ ਗਈਆਂ ਸਨ ਜਦੋਂ ਉਹ ਆਪਣੀ ਪ੍ਰੈਜ਼ਨਟੇਸ਼ਨ ਦੇ ਰਿਹਾ ਸੀ। ਫਿਲਹਾਲ ਕਾਲਜ ਇਸ ਸਬੰਧੀ ਸਾਰੀ ਪੜਤਾਲ ਕਰਕੇ ਹੀ ਆਪਣੀ ਰਿਪੋਰਟ ਪੇਸ਼ ਕਰੇਗਾ। 


author

Lalita Mam

Content Editor

Related News