ਮਸੂੜਿਆਂ ਦੀ ਬੀਮਾਰੀ ਨਾਲ ਹੋ ਸਕਦੈ ਬ੍ਰੇਨ ਹੈਮਰੇਜ

02/18/2020 1:50:50 AM

ਲੰਡਨ (ਏਜੰਸੀਆਂ)–ਮਸੂੜਿਆਂ ਦੀ ਬੀਮਾਰੀ ਨਾਲ ਜੂਝ ਰਹੇ ਬਾਲਗਾਂ ’ਚ ਬ੍ਰੇਨ ਹੈਮਰੇਜ ਹੋਣ ਦਾ ਖਤਰਾ ਜ਼ਿਆਦਾ ਹੁੰਦਾ ਹੈ। ਇਕ ਹਾਲ ਹੀ ਦੀ ਖੋਜ ’ਚ ਇਹ ਖੁਲਾਸਾ ਹੋਇਆ ਹੈ। ਖੋਜ ’ਚ ਦੇਖਿਆ ਗਿਆ ਕਿ ਮਸੂੜਿਆਂ ਦੀ ਬੀਮਾਰੀ ਤੋਂ ਪੀੜਤ ਲੋਕਾਂ ਦੇ ਦਿਮਾਗ ’ਚ ਧਮਨੀਆਂ ਦੇ ਪ੍ਰਭਾਵਿਤ ਹੋਣ ਦੀ ਸੰਭਾਵਨਾ ਦੁੱਗਣੀ ਸੀ। ਜਦੋਂ ਦਿਮਾਗ ਦੀਆਂ ਧਮਨੀਆਂ ਚਿਪਚਿਪੇ ਪਦਾਰਥ ਨਾਲ ਚਿਪਕ ਜਾਂਦੀਆਂ ਹਨ ਤਾਂ ਖੂਨ ਦਾ ਪ੍ਰਵਾਹ ਸੀਮਤ ਹੋ ਜਾਂਦਾ ਹੈ ਅਤੇ ਸਟ੍ਰੋਕ ਦਾ ਕਾਰਣ ਬਣਦਾ ਹੈ। ਮਸੂੜਿਆਂ ਦੀ ਸੋਜ ਖੂਨ ਦੇ ਪ੍ਰਵਾਹ ਨੂੰ ਪ੍ਰਭਾਵਿਤ ਕਰ ਕੇ ਹੌਲੀ-ਹੌਲੀ ਖੂਨ ਦੀਆਂ ਨਾੜੀਆਂ ਨੂੰ ਨੁਕਸਾਨ ਪਹੁੰਚਾ ਦਿੰਦੀ ਹੈ।
ਰੋਜ਼ਾਨਾ ਦੰਦਾਂ ਦੀ ਸਫਾਈ ਕਰਨਾ ਇਸ ਬੀਮਾਰੀ ਤੋਂ ਬਚਣ ਦਾ ਸਭ ਤੋਂ ਸੌਖਾਲਾ ਤਰੀਕਾ ਹੈ। ਮਸੂੜਿਆਂ ਦੀ ਬੀਮਾਰੀ, ਜਿਸ ਨੂੰ ਪੈਰੀਡੋਂਟਲ ਵੀ ਕਹਿੰਦੇ ਹਨ, ਬੈਕਟੀਰੀਆ ਅਤੇ ਗੰਦਗੀ ਕਾਰਣ ਹੋਣ ਵਾਲੀ ਇਨਫੈਕਸ਼ਨ ਹੈ। ਇਸ ਦਾ ਸਭ ਤੋਂ ਮੁੱਖ ਲੱਛਣ ਮਸੂੜਿਆਂ ’ਚੋਂ ਖੂਨ ਆਉਣਾ ਹੈ। ਜੇ ਇਸ ਦਾ ਇਲਾਜ ਨਾ ਹੋਇਆ ਤਾਂ ਜਬਾੜੇ ਨੂੰ ਸਮਰਥਨ ਦੇਣ ਵਾਲੇ ਟਿਸ਼ੂਆਂ ਤੱਕ ਇਹ ਬੀਮਾਰੀ ਫੈਲ ਜਾਂਦੀ ਹੈ, ਜਿਸ ਨਾਲ ਸਾਰੇ ਦੰਦ ਡਿਗ ਸਕਦੇ ਹਨ।
ਦੋ ਅਧਿਐਨ ਕੀਤੇ ਗਏ
ਪਹਿਲਾਂ ਖੋਜਕਾਰਾਂ ਨੇ 1145 ਲੋਕਾਂ ’ਤੇ ਅਧਿਐਨ ਕੀਤਾ, ਜਿਨ੍ਹਾਂ ਨੂੰ ਬ੍ਰੇਨ ਹੈਮਰੇਜ ਨਹੀਂ ਹੋਇਆ ਸੀ। ਦੂਜਾ 265 ਅਜਿਹੇ ਮਰੀਜ਼ਾਂ ਨੂੰ ਸ਼ਾਮਲ ਕੀਤਾ ਗਿਆ, ਜੋ ਬ੍ਰੇਨ ਹੈਮਰੇਜ ਤੋਂ ਪੀੜਤ ਸਨ।
ਕਈ ਗੰਭੀਰ ਬੀਮਾਰੀਆਂ ਦਾ ਖਦਸ਼ਾ
ਮਸੂੜਿਆਂ ਦੀ ਬੀਮਾਰੀ ਨੂੰ ਸਿਹਤ ਸਬੰਧੀ ਕਈ ਪ੍ਰੇਸ਼ਾਨੀਆਂ ਨਾਲ ਜੋੜਿਆ ਗਿਆ ਹੈ। ਇਸ ’ਚ ਸ਼ੂਗਰ, ਦਿਲ ਦੇ ਰੋਗ ਅਤੇ ਬ੍ਰੇਨ ਹੈਮਰੇਜ ਦਾ ਖਤਰਾ ਸ਼ਾਮਲ ਹੈ। ਇਹ ਗਰਭ ਅਵਸਥਾ ਦੌਰਾਨ ਵੀ ਸਮੱਸਿਆਵਾਂ ਪੈਦਾ ਕਰ ਸਕਦੀ ਹੈ। ਖੋਜਕਾਰ ਡਾਕਟਰ ਸੌਵਿਕ ਸੇਨ ਨੇ ਕਿਹਾ ਕਿ ਮਸੂੜਿਆਂ ਦੀ ਬੀਮਾਰੀ ਇਕ ਗੰਭੀਰ ਬੈਕਟੀਰੀਆ ਇਨਫੈਕਸ਼ਨ ਹੈ।


Sunny Mehra

Content Editor

Related News