ਕੈਨੇਡਾ : ਸਕੂਲ ਦੀ ਛੱਤ ਤੋਂ ਡਿਗਣ ਕਾਰਨ 11 ਸਾਲਾ ਬੱਚੇ ਦੀ ਮੌਤ
Saturday, Nov 14, 2020 - 01:24 PM (IST)
ਨੌਰਥ ਯਾਰਕ- ਕੈਨੇਡਾ ਦੇ ਸ਼ਹਿਰ ਨੌਰਥ ਯਾਰਕ ਦੇ ਇਕ ਸਕੂਲ ਦੀ ਛੱਤ ਤੋਂ ਡਿਗਣ ਕਾਰਨ 11 ਸਾਲਾ ਬੱਚੇ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਕਿ ਜਿਸ ਸਮੇਂ ਇਹ ਹਾਦਸਾ ਵਾਪਰਿਆ, ਉਸ ਸਮੇਂ ਸਕੂਲ ਦੇ ਅਧਿਆਪਕ ਉੱਥੇ ਮੌਜੂਦ ਨਹੀਂ ਸਨ। ਐਮਰਜੈਂਸੀ ਕਰੂ ਨੇ ਦੱਸਿਆ ਕਿ ਉਨ੍ਹਾਂ ਨੂੰ ਵਿਕਟੋਰੀਆ ਪਾਰਕ ਕੋਲਜਿਏਟ ਤੋਂ ਸ਼ੁੱਕਰਵਾਰ ਸ਼ਾਮ 5.30 ਵਜੇ ਤੋਂ ਪਹਿਲਾਂ ਇਸ ਹਾਦਸੇ ਬਾਰੇ ਫੋਨ ਕਰਕੇ ਜਾਣਕਾਰੀ ਦਿੱਤੀ ਗਈ।
ਮਾਮਲੇ ਦੀ ਜਾਂਚ ਕਰ ਰਹੇ ਇੰਸਪੈਕਟਰ ਪਾਲ ਰਿੰਕਆਫ ਨੇ ਕਿਹਾ ਕਿ 5 ਬੱਚੇ ਸਕੂਲ ਦੀ ਛੱਤ 'ਤੇ ਮੌਜੂਦ ਸਨ ਤੇ ਇਨ੍ਹਾਂ ਵਿਚੋਂ ਇਕ ਬੱਚਾ 30 ਫੁੱਟ ਦੀ ਉਚਾਈ ਤੋਂ ਡਿੱਗ ਗਿਆ ਤੇ ਬਾਕੀ ਬੱਚਿਆਂ ਨੇ ਇਸ ਬਾਰੇ ਜਾਣਕਾਰੀ ਦਿੱਤੀ ਤੇ ਜ਼ਖ਼ਮੀ ਬੱਚੇ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਪਰ ਉਸ ਦੀ ਜਾਨ ਨਾ ਬਚ ਸਕੀ।
ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇੰਸਪੈਕਟਰ ਨੇ ਕਿਹਾ ਕਿ ਜੇਕਰ ਤੁਸੀਂ ਮਾਪੇ ਹੋ ਤਾਂ ਆਪਣੇ ਬੱਚਿਆਂ ਦਾ ਧਿਆਨ ਰੱਖਣਾ ਤੁਹਾਡਾ ਫਰਜ਼ ਹੈ। ਹਾਲਾਂਕਿ ਅਜਿਹਾ ਹਾਦਸਾ ਪਹਿਲੀ ਵਾਰ ਵਾਪਰਿਆ ਹੈ ਪਰ ਇਹ ਬਹੁਤ ਦੁੱਖ ਵਾਲੀ ਗੱਲ ਹੈ।