ਕਿਸੇ ਦੀ ਜਾਨ ਲੈਣ 'ਤੇ ਕਿਵੇਂ ਹੁੰਦਾ ਹੈ ਮਹਿਸੂਸ, ਇਹ ਜਾਨਣ ਲਈ ਵਿਦਿਆਰਥੀ ਨੇ ਕਰ'ਤਾ ਔਰਤ ਦਾ ਕਤਲ
Tuesday, Dec 10, 2024 - 11:59 AM (IST)
ਇੰਟਰਨੈਸ਼ਨਲ ਡੈਸਕ - ਇੰਗਲੈਂਡ ਤੋਂ ਇਕ ਬੇਹੱਦ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੋਂ ਦੇ ਇਕ ਕ੍ਰਾਈਮਿਨੋਲੋਜੀ ਦੇ ਵਿਦਿਆਰਥੀ 'ਤੇ ਇੱਕ ਔਰਤ ਨੂੰ ਮਾਰਨ ਅਤੇ ਦੂਜੀ ਨੂੰ ਜ਼ਖਮੀ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਵਕੀਲਾਂ ਅਨੁਸਾਰ ਇਸ ਵਿਦਿਆਰਥੀ ਨੇ ਸਿਰਫ ਇਸ ਲਈ ਇੱਕ ਔਰਤ ਦਾ ਕਤਲ ਕਰ ਦਿੱਤਾ। ਕਿਉਂਕਿ ਉਹ ਜਾਣਨਾ ਚਾਹੁੰਦਾ ਸੀ ਕਿ ਕਿਸੇ ਦੀ ਜਾਨ ਲੈਣ 'ਤੇ ਕਿਹੋ ਜਿਹਾ ਮਹਿਸੂਸ ਹੁੰਦਾ ਹੈ। 20 ਸਾਲਾ ਨਸੇਨ ਸਾਦੀ ਨੇ ਇਸ ਸਾਲ ਮਈ ਦੇ ਸ਼ੁਰੂ ਵਿੱਚ ਬੋਰਨਮਾਊਥ ਦੇ ਡਾਰਲੇ ਚਾਈਨ ਬੀਚ ਵਿਖੇ 34 ਸਾਲਾ ਐਮੀ ਗ੍ਰੇ ਦਾ ਕਤਲ ਕਰ ਦਿੱਤਾ ਸੀ ਅਤੇ 38 ਸਾਲਾ ਲੀਨੇ ਮਾਈਲਸ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਸੀ।
ਇਹ ਵੀ ਪੜ੍ਹੋ: ਟਰੰਪ ਦੀ ਨਵੀਂ ਕੈਬਨਿਟ 'ਚ ਪੰਜਾਬਣ ਦੀ ਐਂਟਰੀ, ਚੰਡੀਗੜ੍ਹ ਦੀ ਹਰਮੀਤ ਢਿੱਲੋਂ ਇਸ ਉੱਚ ਅਹੁਦੇ ਲਈ ਨਾਮਜ਼ਦ
ਸਾਦੀ ਅਪ੍ਰੈਲ ਤੋਂ ਕਿਸੇ ਦੇ ਕਤਲ ਦੀ ਯੋਜਨਾ ਬਣਾ ਰਿਹਾ ਸੀ ਅਤੇ ਹਮਲੇ ਲਈ ਜਗ੍ਹਾ ਲੱਭ ਰਿਹਾ ਸੀ। ਇੱਕ ਮੀਡੀਆ ਰਿਪੋਰਟ ਅਨੁਸਾਰ ਇੰਗਲੈਂਡ ਦੇ ਦੱਖਣ ਵਿੱਚ ਸਮੁੰਦਰ ਤੱਟਾਂ ਦੀ ਖੋਜ ਕਰਨ ਤੋਂ ਬਾਅਦ, ਉਸਨੇ ਅਪਰਾਧ ਕਰਨ ਲਈ ਬੋਰਨਮਾਊਥ ਨੂੰ ਚੁਣਿਆ ਅਤੇ ਇੱਥੇ ਰਹਿਣਾ ਸ਼ੁਰੂ ਕਰ ਦਿੱਤਾ। ਕਤਲ ਵਾਲੇ ਦਿਨ ਮੁਲਜ਼ਮ ਆਪਣੇ ਸ਼ਿਕਾਰ ਦੀ ਭਾਲ ਵਿੱਚ ਨਿਕਲਿਆ ਸੀ। ਉਸ ਨੇ ਸਮੁੰਦਰ ਦੇ ਕੰਢੇ 2 ਔਰਤਾਂ ਬੈਠੀਆਂ ਵੇਖੀਆਂ। ਮੌਕਾ ਮਿਲਦੇ ਹੀ 20 ਸਾਲਾ ਸਾਦੀ ਨੇ ਇਨ੍ਹਾਂ 2 ਔਰਤਾਂ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਗ੍ਰੇ ਨੂੰ ਲਗਭਗ 10 ਵਾਰ ਚਾਕੂ ਮਾਰਿਆ ਗਿਆ ਸੀ। ਇਸ ਦੌਰਾਨ ਉਸ ਦੇ ਦਿਲ 'ਤੇ ਚਾਕੂ ਵੀ ਮਾਰਿਆ ਗਿਆ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦਕਿ ਦੂਸਰੀ ਔਰਤ ਮਾਈਲਸ 'ਤੇ ਕਰੀਬ 20 ਵਾਰ ਚਾਕੂ ਨਾਲ ਹਮਲਾ ਕੀਤਾ ਗਿਆ। ਹਾਲਾਂਕਿ ਉਸ ਦੀ ਜਾਨ ਬਚ ਗਈ।
ਇਹ ਵੀ ਪੜ੍ਹੋ: ਅਮਰੀਕਾ 'ਚ ਪੈਦਾ ਹੁੰਦੇ ਹੀ ਮਿਲਣ ਵਾਲੀ ਨਾਗਰਿਕਤਾ ਨੂੰ ਲੈ ਕੇ ਟਰੰਪ ਨੇ ਕਰ'ਤਾ ਵੱਡਾ ਐਲਾਨ
ਸਰਕਾਰੀ ਵਕੀਲ ਸਾਰਾਹ ਜੋਨਸ ਕੇ.ਸੀ. ਨੇ ਵਿਨਚੈਸਟਰ ਕ੍ਰਾਊਨ ਕੋਰਟ ਵਿਚ ਜਿਊਰੀ ਨੂੰ ਦੱਸਿਆ ਕਿ ਅਜਿਹਾ ਲੱਗਦਾ ਹੈ ਕਿ ਉਹ ਜਾਣਨਾ ਚਾਹੁੰਦਾ ਸੀ ਕਿ ਕਿਸੇ ਦੀ ਜਾਨ ਲੈਣਾ ਅਤੇ ਔਰਤਾਂ ਨੂੰ ਡਰਾਉਣ 'ਤੇ ਕਿਹੋ ਜਿਹਾ ਮਹਿਸੂਸ ਹੁੰਦਾ ਹੈ। ਜੋਨਸ ਨੇ ਕਿਹਾ ਕਿ ਇਹ ਬਹੁਤ ਭਿਆਨਕ ਸੀ। ਦੋਸ਼ੀ ਨੇ ਕਈ ਵਾਰ ਚਾਕੂ ਮਾਰਿਆ ਅਤੇ ਭੱਜ ਗਿਆ। ਹਾਲਾਂਕਿ, ਪੁਲਸ ਨੇ ਉਸ ਨੂੰ 28 ਮਈ ਨੂੰ ਦੱਖਣੀ ਲੰਡਨ ਦੇ ਪਰਲੇ ਵਿਚ ਉਸ ਦੇ ਘਰੋਂ ਗ੍ਰਿਫਤਾਰ ਕੀਤਾ। ਇਸ ਦੌਰਾਨ ਉਨ੍ਹਾਂ ਨੇ ਪਾਇਆ ਕਿ ਉਸ ਕੋਲ ਚਾਕੂਆਂ ਅਤੇ ਕੁਹਾੜੀ ਦਾ ਭੰਡਾਰ ਸੀ। ਪੁਲਸ ਵੱਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਦੋਸ਼ੀ ਸਦੀਕੀ ਨੇ ਮੰਨਿਆ ਕਿ ਉਸਨੂੰ ਅਪਰਾਧ ਨਾਲ ਪਿਆਰ ਸੀ ਅਤੇ ਉਹ ਹਮਲੇ ਦੇ ਸਮੇਂ ਬੋਰਨਮਾਊਥ ਵਿਚ ਸੀ ਪਰ ਉਸ ਨੇ ਕਤਲ ਦਾ ਦੋਸ਼ ਨਹੀਂ ਮੰਨਿਆ ਹੈ। ਪੁਲਸ ਨੇ ਚਾਕੂ ਵੀ ਬਰਾਮਦ ਕਰ ਲਿਆ ਹੈ। ਸਾਦੀ ਨੇ ਕਤਲ ਅਤੇ ਕਤਲ ਦੀ ਕੋਸ਼ਿਸ਼ ਦੇ ਮਾਮਲੇ ਵਿਚ ਖ਼ੁਦ ਨੂੰ ਨਿਰਦੋਸ਼ ਦੱਸਿਆ ਹੈ, ਜਦੋਂ ਕਿ ਮੁਕੱਦਮਾ ਅਜੇ ਜਾਰੀ ਹੈ। ਵਿਨਚੈਸਟਰ ਕ੍ਰਾਊਨ ਕੋਰਟ ਵਿਚ ਇਹ ਵੀ ਦੱਸਿਆ ਕਿਆ ਜਿਵੇਂ ਹੀ ਉਸਨੇ ਹਮਲੇ ਦੀ ਸਾਜਿਸ਼ ਰਚੀ, ਨਸੇਨ ਸਾਦੀ ਨੇ ਆਪਣੇ ਲੈਕਚਰਾਰਾਂ ਨੂੰ ਇਸ ਬਾਰੇ ਬਹੁਤ ਸਾਰੇ ਸਵਾਲ ਪੁੱਛੇ ਕਿ ਪੁਲਸ ਨੇ ਸ਼ੱਕੀਆਂ ਨੂੰ ਕਿਵੇਂ ਟਰੈਕ ਕੀਤਾ। ਇਸ 'ਤੇ ਇੱਕ ਅਧਿਆਪਕ ਨੇ ਉਸਨੂੰ ਪੁੱਛਿਆ ਕਿ ਕੀ ਉਹ ਕਤਲ ਕਰਨ ਦੀ ਯੋਜਨਾ ਬਣਾ ਰਿਹਾ ਹੈ।
ਇਹ ਵੀ ਪੜ੍ਹੋ: ਅਮਰੀਕਾ ਜਾਣਾ ਹੋਵੇਗਾ ਹੋਰ ਵੀ ਸੌਖਾ, ਟਰੰਪ ਨੇ ਦਿੱਤੇ ਸੰਕੇਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8