ਜ਼ਿੰਦਗੀ ਭਰ ਦੀ ਕਮਾਈ ਖਰਚ ਕਰ ਖਰੀਦਿਆ ਸੀ ਪਲਾਟ, ਖੋਦਾਈ ਦੌਰਾਨ ਉੱਡੇ ਹੋਸ਼
Friday, Jul 07, 2017 - 02:38 PM (IST)
ਲੰਡਨ— ਇੰਗਲੈਂਡ ਦੇ ਰਹਿਣ ਵਾਲੇ ਸਟੁਅਰਟ ਵਿਲਸਨ ਨੂੰ ਖਗੋਲ ਸ਼ਾਸਤਰ ਵਿਚ ਮੁਹਾਰਤ ਹਾਸਲ ਹੈ। ਨਾਲ ਹੀ ਇਸ 37 ਸਾਲਾਂ ਨੌਜਵਾਨ ਨੂੰ ਇਤਿਹਾਸ ਦੀ ਬਹੁਤ ਜਾਣਕਾਰੀ ਹੈ। ਇਸ ਜਾਣਕਾਰੀ ਵਿਚ ਮੁਹਾਰਤ ਹਾਸਲ ਹੋਣ ਕਾਰਨ ਸਟੁਅਰਟ ਵਿਲਸਨ ਨੇ ਆਪਣੀ ਜ਼ਿੰਦਗੀ ਭਰ ਦੀ ਕਮਾਈ ਖਰਚ ਕਰਕੇ 4.6 ਏਕੜ ਦਾ ਇਕ ਪਲਾਟ ਖਰੀਦਿਆ। ਉਨ੍ਹਾਂ ਨੂੰ ਪੂਰਾ ਯਕੀਨ ਸੀ ਕਿ ਇਸ ਪਲਾਟ ਦੇ ਥੱਲ੍ਹੇ ਕੁਝ ਹੈ। ਖਗੋਲ ਸ਼ਾਸਤਰ ਵਿਚ ਮੁਹਾਰਤ ਹੋਣ ਕਾਰਨ ਉਨ੍ਹਾਂ ਨੇ ਇਸ ਪਲਾਟ ਦੀ ਖੋਦਾਈ ਕਰਨੀ ਸ਼ੁਰੂ ਕੀਤੀ।

ਜ਼ਮੀਨ ਦੇ ਥਲਿਓਂ ਮਿਲਿਆ ਇਕ ਪੂਰਾ ਸ਼ਹਿਰ

ਜਿਵੇਂ-ਜਿਵੇਂ ਖੋਦਾਈ ਦਾ ਕੰਮ ਅੱਗੇ ਵੱਧ ਰਿਹਾ ਸੀ, ਵਿਲਸਨ ਦੇ ਇਰਾਦੇ ਮਜ਼ਬੂਤ ਹੋ ਰਹੇ ਸਨ। ਇਸ ਜ਼ਮੀਨ ਅੰਦਰ ਕੁਝ ਸਧਾਰਨ ਜਿਹਾ ਨਹੀਂ ਬਲਕਿ ਇਕ ਪੁਰਾਣਾ ਸ਼ਹਿਰ ਵਸਿਆ ਸੀ।

ਟੇਰਲੇਂਚ ਨਾਂ ਦਾ ਇਹ ਉਦਯੋਗਿਕ ਕਸਬਾ ਗੁੰਮ ਹੋ ਚੁੱਕਾ ਸੀ। ਸਟੁਅਰਟ ਦੇ ਵਿਸ਼ਵਾਸ ਨੇ ਇਸ ਸ਼ਹਿਰ ਨੂੰ ਲੱਭ ਲਿਆ।
ਸਾਲ 2005 ਵਿਚ ਸ਼ੁਰੂ ਹੋਈ ਖੋਦਾਈ ਦੇ ਇਸ ਕੰਮ ਵਿਚ ਹੁਣ ਤੱਕ ਕਈ ਚੀਜ਼ਾਂ ਮਿਲ ਚੁੱਕੀਆਂ ਹਨ।


ਇਹ ਸ਼ਹਿਰ 13ਵੀਂ ਸਦੀ ਵਿਚ ਵਸਦਾ ਸੀ, ਜਿੱਥੇ ਕਰੀਬ 10 ਹਜ਼ਾਰ ਲੋਕ ਰਹਿੰਦੇ ਹੋਣਗੇ।
