ਬੋਸਟਨ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਨਵਾਂ COVID ਸਟ੍ਰੇਨ ਵਿਕਸਿਤ ਕਰਨ ਦਾ ਕੀਤਾ ਦਾਅਵਾ

Wednesday, Oct 19, 2022 - 12:09 AM (IST)

ਇੰਟਰਨੈਸ਼ਨਲ ਡੈਸਕ : ਬੋਸਟਨ ਯੂਨੀਵਰਸਿਟੀ ਅਮਰੀਕਾ ਦੇ ਵਿਗਿਆਨੀਆਂ ਨੇ ਇਕ ਨਵਾਂ ਕੋਵਿਡ-19 ਸਟ੍ਰੇਨ ਵਿਕਸਿਤ ਕੀਤੀ ਹੈ, ਜਿਸ ਦੀ ਵਰਤੋਂ ਕਰਦਿਆਂ ਚੂਹਿਆਂ ਦੀ ਮੌਤ ਦਰ 80 ਫ਼ੀਸਦੀ ਹੋ ਗਈ ਹੈ। 'ਨਿਊਯਾਰਕ ਪੋਸਟ' ਨੇ ਯੂਨੀਵਰਸਿਟੀ ਦੇ ਹਵਾਲੇ ਨਾਲ ਕਿਹਾ ਕਿ ਓਮੀਕ੍ਰੋਨ ਅਤੇ ਵੁਹਾਨ 'ਚ ਮੂਲ ਵਾਇਰਸ ਦੇ ਸੁਮੇਲ ਤੋਂ ਬਣੇ ਇਸ ਵੇਰੀਐਂਟ ਨਾਲ ਜਦੋਂ ਚੂਹਿਆਂ ਨੂੰ ਸੰਕਰਮਿਤ ਕੀਤਾ ਗਿਆ ਸੀ ਤਾਂ 80 ਫ਼ੀਸਦੀ ਚੂਹਿਆਂ ਦੀ ਮੌਤ ਹੋ ਗਈ। ਜਦੋਂ ਚੂਹਿਆਂ ਨੂੰ ਸਿਰਫ ਓਮੀਕ੍ਰੋਨ ਦੇ ਸੰਪਰਕ ਵਿੱਚ ਲਿਆਂਦਾ ਗਿਆ ਤਾਂ ਉਨ੍ਹਾਂ 'ਚ ਸਿਰਫ ਹਲਕੇ ਲੱਛਣ ਦੇਖੇ ਗਏ।

ਇਹ ਵੀ ਪੜ੍ਹੋ : ਕੋਰੋਨਾ ਦੇ ਨਵੇਂ ਵੇਰੀਐਂਟ ਨੇ ਵਧਾਈ ਚਿੰਤਾ, ਤਿਉਹਾਰਾਂ ਤੋਂ ਪਹਿਲਾਂ BMC ਨੇ ਜਾਰੀ ਕੀਤੀ ਐਡਵਾਈਜ਼ਰੀ

ਫਲੋਰੀਡਾ ਅਤੇ ਬੋਸਟਨ ਦੇ ਵਿਗਿਆਨੀਆਂ ਦੀ ਇਕ ਟੀਮ ਨੇ ਓਮੀਕ੍ਰੋਨ ਤੋਂ ਸਪਾਈਕ ਪ੍ਰੋਟੀਨ ਕੱਢਿਆ ਅਤੇ ਇਸ ਨੂੰ ਚੀਨ ਦੇ ਵੁਹਾਨ ਵਿੱਚ ਮਹਾਮਾਰੀ ਦੀ ਸ਼ੁਰੂਆਤ ਵਿੱਚ ਪਹਿਲੀ ਵਾਰ ਪਾਏ ਗਏ ਸਟ੍ਰੇਨ ਨਾਲ ਮਿਲਾਇਆ। ਇਸ ਹਾਈਬ੍ਰਿਡ ਸਟ੍ਰੇਨ ਦੀ ਪ੍ਰਤੀਕਿਰਿਆ ਚੂਹਿਆਂ ਵਿੱਚ ਦੇਖੀ ਗਈ ਸੀ। ਉਨ੍ਹਾਂ ਨੇ ਇਕ ਖੋਜ ਪੱਤਰ ਵਿੱਚ ਕਿਹਾ, "ਨਵੇਂ ਸਟ੍ਰੇਨ ਵਿੱਚ ਓਮੀਕ੍ਰੋਨ ਵੇਰੀਐਂਟ ਨਾਲੋਂ 5 ਗੁਣਾ ਜ਼ਿਆਦਾ ਸੰਕਰਮਣ ਵਾਲੇ ਵਾਇਰਸ ਕਣ ਹਨ।"

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News