ਬ੍ਰਿਟੇਨ ਦੇ ਸਾਬਕਾ PM ਬੋਰਿਸ ਜਾਨਸਨ 8ਵੀਂ ਵਾਰ ਬਣਨਗੇ ਪਿਤਾ, ਤੀਸਰੀ ਪਤਨੀ ਬਣਨ ਜਾ ਰਹੀ ਤੀਜੇ ਬੱਚੇ ਦੀ ਮਾਂ

Saturday, May 20, 2023 - 11:07 PM (IST)

ਬ੍ਰਿਟੇਨ ਦੇ ਸਾਬਕਾ PM ਬੋਰਿਸ ਜਾਨਸਨ 8ਵੀਂ ਵਾਰ ਬਣਨਗੇ ਪਿਤਾ, ਤੀਸਰੀ ਪਤਨੀ ਬਣਨ ਜਾ ਰਹੀ ਤੀਜੇ ਬੱਚੇ ਦੀ ਮਾਂ

ਇੰਟਰਨੈਸ਼ਨਲ ਡੈਸਕ : ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਪਤਨੀ ਕੈਰੀ ਜਾਨਸਨ ਨੇ ਐਲਾਨ ਕੀਤਾ ਹੈ ਕਿ ਉਹ ਆਪਣੇ ਤੀਜੇ ਬੱਚੇ ਨੂੰ ਜਨਮ ਦੇਣ ਵਾਲੀ ਹੈ। ਜਾਨਸਨ ਪਰਿਵਾਰ ਲਈ ਇਹ ਖੁਸ਼ੀ ਦਾ ਮੌਕਾ ਹੈ ਅਤੇ ਇਸ ਬੱਚੇ ਦੇ ਜਨਮ ਨਾਲ ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ 8ਵੀਂ ਵਾਰ ਪਿਤਾ ਬਣ ਜਾਣਗੇ। ਇੰਸਟਾਗ੍ਰਾਮ 'ਤੇ ਖ਼ਬਰ ਸਾਂਝੀ ਕਰਦਿਆਂ ਸ਼੍ਰੀਮਤੀ ਜਾਨਸਨ ਨੇ ਕਿਹਾ ਕਿ ਉਹ ਪਿਛਲੇ 8 ਮਹੀਨਿਆਂ ਤੋਂ 'ਬਹੁਤ ਥੱਕੀ ਹੋਈ' ਮਹਿਸੂਸ ਕਰ ਰਹੀ ਸੀ ਪਰ ਹੁਣ 'ਇਸ ਬੱਚੇ ਨੂੰ ਮਿਲਣ ਲਈ ਕੁਝ ਹਫ਼ਤਿਆਂ ਦਾ ਇੰਤਜ਼ਾਰ ਨਹੀਂ ਕਰ ਪਾ ਰਹੀ।"

PunjabKesari

ਇਹ ਵੀ ਪੜ੍ਹੋ : ਸਲੋਹ ਚੋਣਾਂ 'ਚ ਭਾਰਤੀਆਂ ਦੀ ਚੜ੍ਹਤ, ਕੌਂਸਲਰ ਬਲਵਿੰਦਰ ਢਿੱਲੋਂ ਬਣੇ ਡਿਪਟੀ ਮੇਅਰ, ਇਨ੍ਹਾਂ ਨੂੰ ਵੀ ਮਿਲੀਆਂ ਜ਼ਿੰਮੇਵਾਰੀਆਂ

ਮਈ 2021 'ਚ ਹੋਇਆ ਸੀ ਵਿਆਹ

ਦੱਸ ਦੇਈਏ ਕਿ ਬੋਰਿਸ ਜਾਨਸਨ ਨੇ ਮਈ 2021 'ਚ ਆਪਣੀ ਪ੍ਰੇਮਿਕਾ ਕੈਰੀ ਜਾਨਸਨ ਨਾਲ ਵਿਆਹ ਕੀਤਾ ਸੀ ਅਤੇ ਇਸ ਜੋੜੇ ਦੇ ਪਹਿਲਾਂ ਹੀ 2 ਬੱਚੇ ਹਨ। ਇਕ ਬੱਚੇ ਦਾ ਨਾਂ ਵਿਲਫ ਹੈ, ਜਿਸ ਦੀ ਉਮਰ 3 ਸਾਲ ਹੈ ਤੇ ਦੂਜੇ ਬੱਚੇ ਦਾ ਨਾਂ ਰੋਮੀ ਹੈ, ਜਿਸ ਦੀ ਉਮਰ 2 ਸਾਲ ਹੈ। ਵਿਲਫ ਦਾ ਜਨਮ ਅਪ੍ਰੈਲ 2020 'ਚ ਤੇ ਰੋਮੀ ਦਾ ਜਨਮ ਦਸੰਬਰ 2021 'ਚ ਹੋਇਆ ਸੀ।

PunjabKesari

ਇਹ ਵੀ ਪੜ੍ਹੋ : ਇਟਲੀ ’ਚ ਆਇਆ ਸਭ ਤੋਂ ਵੱਧ ਭਿਆਨਕ ਹੜ੍ਹ, ਪਿਛਲੇ 100 ਸਾਲਾਂ ਦਾ ਤੋੜਿਆ ਰਿਕਾਰਡ

ਇਸ ਤੋਂ ਪਹਿਲਾਂ ਬੋਰਿਸ ਜਾਨਸਨ ਦਾ ਵਿਆਹ ਮਰੀਨਾ ਵ੍ਹੀਲਰ ਨਾਲ ਹੋਇਆ ਸੀ ਅਤੇ ਪਿਛਲੇ ਵਿਆਹ ਤੋਂ ਉਨ੍ਹਾਂ ਦੇ 4 ਬੱਚੇ ਹਨ। ਪਿਛਲੇ ਸਾਲ ਸਤੰਬਰ ਵਿੱਚ ਬੋਰਿਸ ਜਾਨਸਨ ਨੇ ਪਾਰਟੀ 'ਚ ਬਗਾਵਤ ਤੋਂ ਬਾਅਦ ਅਸਤੀਫਾ ਦੇ ਦਿੱਤਾ ਸੀ ਅਤੇ ਇਹ ਪਹਿਲੀ ਵਾਰ ਹੈ ਜਦੋਂ ਉਹ ਪ੍ਰਧਾਨ ਮੰਤਰੀ ਨਹੀਂ ਹਨ ਅਤੇ ਡਾਊਨਿੰਗ ਸਟ੍ਰੀਟ (ਪ੍ਰਧਾਨ ਮੰਤਰੀ ਦੀ ਰਿਹਾਇਸ਼) 'ਚ ਰਹਿੰਦੇ ਹੋਏ ਪਿਤਾ ਬਣਨ ਜਾ ਰਹੇ ਹਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News