ਯੂਕੇ ਨੂੰ ਅਸਥਿਰ ਕਰਨ ''ਚ ਜੁਟਿਆ ਚੀਨ, ਪੀ.ਐੱਮ. ਜਾਨਸਨ ਨੇ ਕਹੀ ਇਹ ਗੱਲ

07/10/2020 4:00:41 PM

ਲੰਡਨ (ਬਿਊਰੋ): ਹਾਂਗਕਾਂਗ ਵਿਚ ਵਿਵਾਦਮਈ ਰਾਸ਼ਟਰੀ ਸੁਰੱਖਿਆ ਕਾਨੂੰਨ ਲਾਗੂ ਕਰਨ ਦੇ ਬਾਅਦ ਚੀਨ ਦੀ ਅੰਤਰਰਾਸ਼ਟਰੀ ਪੱਧਰ 'ਤੇ  ਆਲੋਚਨਾ ਕੀਤੀ ਜਾ ਰਹੀ ਹੈ। ਇਸ ਦੌਰਾਨ ਹੁਣ ਚੀਨ ਨੇ ਬ੍ਰਿਟੇਨ ਨੂੰ ਰਾਜਨੀਤਕ ਤੌਰ 'ਤੇ ਅਸਥਿਰ ਕਰਨ ਦਾ ਸਾਜਿਸ਼ ਰਚਣੀ ਸ਼ੁਰੂ ਕਰ ਦਿੱਤੀ ਹੈ। ਹਾਂਗਕਾਂਗ ਵਿਚ ਚੀਨ ਵੱਲੋਂ ਲਾਗੂ ਕੀਤੇ ਗਏ ਕਾਨੂੰਨ ਦਾ ਬ੍ਰਿਟੇਨ ਨੇ ਖੁੱਲ੍ਹ ਕੇ ਵਿਰੋਧ ਕੀਤਾ ਸੀ।ਇਸ ਮਗਰੋਂ ਹੀ ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਯੂਕੇ 5ਜੀ ਪ੍ਰਾਜੈਕਟ ਤੋਂ ਚੀਨ ਦੀ ਕੰਪਨੀ ਹੁਵੇਈ ਨੂੰ ਬਾਹਰ ਕੱਢਣ ਦਾ ਖਾਕਾ ਤਿਆਰ ਕੀਤਾ ਹੈ। ਭਾਵੇਂਕਿ ਬ੍ਰਿਟੇਨ ਨੇ ਹੁਵੇਈ ਨੂੰ ਯੂਕੇ ਤੋਂ ਬਾਹਰ ਕੱਢਣ ਦੇ ਪਿੱਛੇ ਸੁਰੱਖਿਆ ਸੰਬੰਧੀ ਮੁੱਦਿਆਂ ਦਾ ਹਵਾਲਾ ਦਿੱਤਾ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਯੂਕੇ ਹਾਂਗਕਾਂਗ ਵਿਚ ਲਾਗੂ ਕੀਤੇ ਗਏ ਰਾਸ਼ਟਰੀ ਸੁਰੱਖਿਆ ਕਾਨੂੰਨ ਨਾਲ ਕਾਫ਼ੀ ਨਾਰਾਜ਼ ਹੈ। ਇਸ ਲਈ ਉਹ ਚੀਨ ਵਿਰੁੱਧ ਕਦਮ ਚੁੱਕ ਰਿਹਾ ਹੈ।

ਚੀਨ ਨੇ ਸ਼ੁਰੂ ਕੀਤੀ ਸਾਂਸਦਾਂ ਨੂੰ ਤੋੜਨ ਦੀ ਖੇਡ
ਬ੍ਰਿਟੇਨ ਵਿਚ 2010 ਦੇ ਬਾਅਦ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਹੈ।ਇਸ ਪਾਰਟੀ ਦੇ ਨੇਤਾ ਡੇਵਿਡ ਕੈਮਰੂਨ ਦੇ ਪ੍ਰਧਾਨ ਮੰਤਰੀ ਰਹਿੰਦਿਆਂ 2015 ਵਿਚ ਬਰਮਿੰਘਮ ਸ਼ਹਿਰ ਦੇ ਇਕ ਪਬ ਵਿਚ ਉਸ ਸਮੇਂ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਮੁਲਾਕਾਤ ਨੇ ਕਾਫੀ ਸੁਰਖੀਆਂ ਬਟੋਰੀਆਂ ਸਨ। ਇਸ ਪਾਰਟੀ ਦੇ ਸੱਤਾ ਵਿਚ ਰਹਿੰਦੇ ਯੂਰਪ ਵਿਚ ਸਭ ਤੋਂ ਵੱਧ ਚੀਨੀ ਨਿਵੇਸ਼ ਯੂਕੇ ਵਿਚ ਹੀ ਹੋਇਆ। 2017 ਵਿਚ ਚੀਨ ਦਾ ਇਹਨਾਂ ਯੂਰਪੀ ਦੇਸ਼ਾਂ ਵਿਚ ਨਿਵੇਸ਼ 71 ਫੀਸਦੀ ਸੀ ਜੋ ਕਿ 2019 ਵਿਚ ਘੱਟ ਹੋ ਕੇ 35 ਫੀਸਦੀ ਰਹਿ ਗਿਆ। ਪਰ ਪਿਛਲੇ 5 ਸਾਲਾ ਵਿਚ ਕਾਫੀ ਕੁਝ ਬਦਲ ਗਿਆ ਹੈਵਅਤੇ ਯੂਕੇ ਦੇ ਲੋਕ ਪੂਰੀ ਦੁਨੀਆ ਵਿਚ ਕੋਰੋਨਾ ਮਹਾਮਾਰੀ ਦੇ ਲਈ ਚੀਨ ਨੂੰ ਜ਼ਿੰਮੇਵਾਰ ਮੰਨ ਰਹੇ ਹਨ। 

ਇਸ ਵਿਚ ਹਾਂਗਕਾਂਗ ਵਿਚ ਰਾਸ਼ਟਰੀ ਸੁਰੱਖਿਆ ਕਾਨੂੰਨ ਦੇ ਕਾਰਨ ਚੀਨ ਦਾ ਅਕਸ ਕਾਫੀ ਧੁੰਦਲਾ ਪੈ ਗਿਆ ਹੈ। ਕੋਰੇਨਾ ਸੰਕਟ ਦੇ ਕਾਰਨ ਯੂਕੇ ਦੀ ਅਰਥਵਿਵਸਥਾ ਨੂੰ ਵੱਡਾ ਝਟਕਾ ਲੱਗਾ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਸਾਲ ਚੀਨ ਦੀ ਆਰਥਿਕਤਾ ਵਿਚ 8 ਫੀਸਦੀ ਦੀ ਗਿਰਾਵਟ ਆਵੇਗੀ ਅਤੇ 2023 ਤੱਕ ਇਸ ਵਿਚ ਰਿਕਵਰੀ ਦੀ ਸੰਭਾਵਨਾ ਨਹੀਂ ਹੈ। ਇਸ ਵਿਚ ਯੂਕੇ ਬ੍ਰੈਗਜ਼ਿਟ ਦੇ ਕਾਰਨ ਵੀ ਆਰਥਿਕ ਚੁਣੌਤੀਆਂ ਨਾਲ ਜੂਝ ਰਿਹਾ ਹੈ ਲਿਹਾਜਾ ਚੀਨ ਨੇ ਯੂਕੇ ਦੀ ਇਸੇ ਕਮਜ਼ੋਰੀ ਨੂੰ ਆਧਾਰ ਬਣਾ ਕੇ ਕੰਜ਼ਰਵੇਟਿਵ ਪਾਰਟੀ ਦੇ ਕੁਝ ਸਾਂਸਦਾਂ ਨੂੰ ਆਪਣੀ ਸਾਈਡ ਕਰਨ ਦੀ ਖੇਡ ਸ਼ੁਰੂ ਕਰ ਦਿੱਤੀ ਹੈ। ਅਸਲ ਵਿਚ ਬ੍ਰਿਟੇਨ ਦੇ ਕੁਝ ਸਾਂਸਦਾਂ ਦੇ ਇਲਾਕਿਆਂ ਵਿਚ ਚੀਨੀ ਕੰਪਨੀਆਂ ਵੱਲੋਂ ਵੱਡੇ-ਵੱਡੇ ਪ੍ਰਾਜੈਕਟ ਲਗਾਏ ਗਏ ਹਨ ਇਹਨਾਂ ਵਿਚ ਪਰਮਾਣੂ ਬਿਜਲੀ ਘਰ ਦੇ ਪ੍ਰਾਜੈਕਟ ਵੀ ਸ਼ਾਮਲ ਹਨ। ਇਹਨਾਂ ਪ੍ਰਾਜੈਕਟਾਂ ਵਿਚ ਲੋਕਾਂ ਨੂੰ ਰੋਜ਼ਗਾਰ ਮਿਲਿਆ ਹੈ ਲਿਹਾਜਾ ਇਹਨਾਂ ਇਲਾਕਿਆਂ ਦੇ ਸਾਂਸਦ ਆਪਣੇ-ਆਪਣੇ ਹਲਕਿਆਂ ਦੀ ਲੋੜ ਨੂੰ ਧਿਆਨ ਵਿਚ ਰੱਖਦਿਆਂ ਚੀਨ ਦਾ ਵਿਰਧ ਨਹੀਂ ਕਰ ਰਹੇ ।

ਬੋਰਿਸ ਚੀਨ ਵਿਰੁੱਧ ਕਰਦੇ ਰਹਿਣਗੇ ਆਵਾਜ਼ ਬੁਲੰਦ
ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ 2013 ਵਿਚ ਲੰਡਨ ਦੇ ਮੇਅਰ ਦੇ ਆਪਣੇ ਕਾਰਜਕਾਲ ਦੇ ਦੌਰਾਨ ਚੀਨ ਸਮਰਥਕ ਰਹੇ ਹਨ ਪਰ ਹੁਣ ਚੀਨ ਸਬੰਧੀ ਉਹਨਾਂ ਦਾ ਰਵੱਈਆ ਬਦਲ ਗਿਆ ਹੈ। ਜਾਨਸਨ ਦਾ ਕਹਿਣਾ ਹੈ ਕਿ ਕੋਰੋਨਾ ਕਾਰਨ ਪੈਦਾ ਹੋਈ ਸਥਿਤੀ ਅਤੇ ਇਸ ਗੰਭੀਰ ਸੰਕਟ ਵਿਚ ਆਪਣੇ ਰਾਸ਼ਟਰੀ ਬੁਨਿਆਦੀ ਢਾਂਚੇ ਨੂੰ ਬਚਾਉਣ ਅਤੇ ਹਾਂਗਕਾਂਗ ਵਿਚ ਚੀਨ ਵੱਲੋਂ ਲਾਗੂ ਕੀਤੇ ਰਾਸ਼ਟਰੀ ਸੁਰੱਖਿਆ ਕਾਨੂੰਨ ਸਬੰਧੀ ਸਾਨੂੰ ਬੀਜਿੰਗ ਦੇ ਵਿਰੁੱਧ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਅਤੇ ਅਸੀਂ ਅਜਿਹਾ ਕਰਦੇ ਰਹਾਂਗੇ।


Vandana

Content Editor

Related News