ਕਾਬੁਲ ''ਚ ਬੰਬ ਧਮਾਕੇ ਦੌਰਾਨ ਟੀ.ਵੀ. ਸਟੇਸ਼ਨ ਦੇ 2 ਕਰਮਚਾਰੀਆਂ ਦੀ ਮੌਤ

5/30/2020 9:47:43 PM

ਕਾਬੁਲ (ਏਪੀ): ਅਫਗਾਨਿਸਤਾਨ ਦੇ ਕਾਬੁਲ ਵਿਚ ਸ਼ਨੀਵਾਰ ਨੂੰ ਸੜਕ ਕਿਨਾਰੇ ਇਕ ਬੰਬ ਫਟਣ ਕਾਰਣ ਸਥਾਨਕ ਟੀ.ਵੀ. ਸਟੇਸ਼ਨ ਦੀ ਇਕ ਬੱਸ ਬੁਰੀ ਤਰ੍ਹਾਂ ਨੁਕਸਾਨੀ ਗਈ ਜਿਸ ਵਿਚ ਸਵਾਰ ਦੋ ਲੋਕਾਂ ਦੀ ਮੌਤ ਹੋ ਗਈ। ਗ੍ਰਹਿ ਮੰਤਰਾਲਾ ਦੇ ਇਕ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ ਹੈ।

ਮੰਤਰਾਲਾ ਦੇ ਉਪ-ਬੁਲਾਰੇ ਮਾਰਵਾ ਅਮਿਨੀ ਨੇ ਕਿਹਾ ਕਿ ਹਮਲੇ ਵਿਚ ਚਾਰ ਹੋਰ ਕਰਮਚਾਰੀ ਵੀ ਜ਼ਖਮੀ ਹੋਏ ਹਨ। ਕਿਸੇ ਸੰਗਠਨ ਨੇ ਅਜੇ ਹਮਲੇ ਦੀ ਜ਼ਿੰਮੇਦਾਰੀ ਨਹੀਂ ਲਈ ਹੈ ਪਰ ਅਮਿਨੀ ਮੁਤਾਬਕ ਖੁਰਸ਼ੀਦ ਟੀ.ਵੀ. ਬੱਸ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਖੁਰਸ਼ੀਦ ਦੇ ਇਕ ਅਧਿਕਾਰੀ ਮੁਹੰਮਦ ਰਫੀ ਸੇਦਿਕੀ ਨੇ ਦੋ ਕਰਮਚਾਰੀਆਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਕਾਬੁਲ ਵਿਚ ਤਾਲਿਬਾਨ ਤੇ ਇਸਲਾਮਿਕ ਸਟੇਟ ਦੋਵੇਂ ਸਰਗਰਮ ਹਨ ਪਰ ਇਸ ਤੋਂ ਪਹਿਲਾਂ ਹਾਲ ਹੀ ਵਿਚ ਰਾਜਧਾਨੀ ਵਿਚ ਹੋਏ ਹਮਲਿਆਂ ਦੀ ਜ਼ਿੰਮੇਦਾਰੀ ਇਸਲਾਮਿਕ ਸਟੇਟ ਨੇ ਲਈ ਸੀ।


Baljit Singh

Content Editor Baljit Singh