ਰੂਸ ਦੇ ਬੇਲਗੋਰੋਦ ’ਚ ਜ਼ਬਰਦਸਤ ਧਮਾਕੇ, ਹੋਈਆਂ ਤਿੰਨ ਮੌਤਾਂ
Sunday, Jul 03, 2022 - 05:10 PM (IST)
ਮਾਸਕੋ (ਵਾਰਤਾ) : ਰੂਸ ਦੇ ਬੇਲਗੋਰੋਦ ਸ਼ਹਿਰ ’ਚ ਯੂਕ੍ਰੇਨ ਦੀ ਸਰਹੱਦ ਨੇੜੇ ਹੋਏ ਜ਼ਬਰਦਸਤ ਧਮਾਕਿਆਂ ’ਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਬੀ. ਬੀ. ਸੀ. ਨੇ ਖੇਤਰੀ ਗਵਰਨਰ ਵਿਆਚੇਸਲਾਵ ਗਲੈਡਕੋਵ ਦੇ ਹਵਾਲੇ ਨਾਲ ਦੱਸਿਆ ਕਿ ਰੂਸ ਦੇ ਸ਼ਹਿਰ ਬੇਲਗੋਰੋਦ ਸ਼ਹਿਰ ’ਚ ਹੋਏ ਧਮਾਕਿਆਂ ’ਚ ਘੱਟੋ-ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਧਮਾਕਿਆਂ ਨਾਲ ਤਕਰੀਬਨ 50 ਇਮਾਰਤਾਂ ਨੂੰ ਅੰਸ਼ਿਕ ਤੌਰ ’ਤੇ ਨੁਕਸਾਨ ਪਹੁੰਚਿਆ ਹੈ। ਬੀ.ਬੀ.ਸੀ. ਦੇ ਅਨੁਸਾਰ 24 ਫਰਵਰੀ ਨੂੰ ਯੂਕ੍ਰੇਨੀ-ਰੂਸੀ ਸੰਘਰਸ਼ ਸ਼ੁਰੂ ਹੋਣ ਤੋਂ ਬਾਅਦ ਹਜ਼ਾਰਾਂ ਨਾਗਰਿਕ ਅਤੇ ਲੜਾਕੇ ਮਾਰੇ ਗਏ ਤੇ ਜ਼ਖ਼ਮੀ ਹੋਏ ਹਨ, ਜਦਕਿ ਘੱਟੋ-ਘੱਟ 1.2 ਕਰੋੜ ਲੋਕਾਂ ਨੂੰ ਆਪਣਾ ਘਰ ਛੱਡਣਾ ਪਿਆ ਹੈ।
‘ਦਿ ਇੰਡੀਪੈਂਡੈਂਟ’ ਨੇ ਦੱਸਿਆ ਕਿ ਸੀਨੀਅਰ ਰੂਸੀ ਸਿਆਸਤਦਾਨ ਆਂਦ੍ਰੇਈ ਕਲਿਸ਼ਾਸ ਨੇ ਯੂਕ੍ਰੇਨ ’ਤੇ ਬੇਲਗੋਰੋਦ ’ਤੇ ਹਮਲਾ ਕਰਨ ਦਾ ਦੋਸ਼ ਲਗਾਇਆ ਅਤੇ ਫ਼ੌਜੀ ਕਾਰਵਾਈ ਦੀ ਮੰਗ ਕੀਤੀ। ਕਲਿਸ਼ਾਸ ਨੇ ਟੈਲੀਗ੍ਰਾਮ ’ਤੇ ਕਿਹਾ, ‘‘ਨਾਗਰਿਕਾਂ ਦੀ ਮੌਤ ਅਤੇ ਬੇਲਗੋਰੋਦ ’ਚ ਨਾਗਰਿਕ ਬੁਨਿਆਦੀ ਢਾਂਚੇ ’ਤੇ ਹਮਲਾ ਯੂਕ੍ਰੇਨ ਵੱਲੋਂ ਕੀਤਾ ਗਿਆ ਹਮਲਾ ਹੈ ਅਤੇ ਇਸ ਲਈ ਉਸਦੇ ਵਿਰੁੱਧ ਫ਼ੌਜੀ ਕਾਰਵਾਈ ਦੀ ਲੋੜ ਹੈ।