ਹਾਈਡ੍ਰੋਕਸੀਕਲੋਰੋਕਵੀਨ : ਕੋਵਿਡ-19 ਦੇ ਇਲਾਜ ਲਈ ਬੋਲਸੋਨਾਰੋ ਬਣੇ 'ਪੋਸਟਰ ਬੁਆਏ'

07/09/2020 4:59:43 PM

ਰੀਓ ਡੀ ਜਨੇਰੀਓ- ਕਈ ਮਹੀਨਿਆਂ ਤੋਂ ਮਲੇਰੀਆ ਦੀ ਦਵਾਈ ਹਾਈਡ੍ਰੋਕਸੀਕਲੋਰੋਕਵੀਨ ਨੂੰ ਕੋਵਿਡ-19 ਦੇ ਇਲਾਜ ਵਿਚ ਵਰਤੋਂ ਦੀ ਗੱਲ ਕਰਨ ਵਾਲੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਜੇਅਰ ਬੋਲਸੋਨਾਰੋ ਨੇ ਸੋਸ਼ਲ ਮੀਡੀਆ 'ਤੇ ਲੱਖਾਂ ਲੋਕਾਂ ਦੇ ਸਾਹਮਣੇ ਖੁਦ ਇਸ ਦਵਾਈ ਦਾ ਸੇਵਨ ਕਰਕੇ ਖੁਦ ਨੂੰ ਮਿਸਾਲ ਬਣਾਇਆ । ਉਹ ਦੂਜਿਆਂ ਨੂੰ ਵੀ ਇਸ ਦੇ ਲਈ ਉਤਸ਼ਾਹਿਤ ਕਰ ਰਹੇ ਹਨ ਜਦਕਿ ਕੋਵਿਡ-19 ਦੇ ਇਲਾਜ ਵਿਚ ਇਸ ਦਵਾਈ ਦੇ ਸਟੀਕ ਹੋਣ ਦੀ ਗੱਲ ਹੁਣ ਤਕ ਸਿੱਧ ਨਹੀਂ ਹੋਈ ਹੈ। 

ਬੋਲਸੋਨਾਰੋ ਨੇ ਇਸ ਹਫਤੇ ਦੱਸਿਆ ਸੀ ਕਿ ਉਹ ਕੋਰੋਨਾ ਵਾਇਰਸ ਨਾਲ ਪੀੜਤ ਹਨ ਪਰ ਹਾਈਡ੍ਰੋਕਸੀਕਲੋਰੋਕਵੀਨ ਕਾਰਨ ਪਹਿਲਾਂ ਤੋਂ ਚੰਗਾ ਮਹਿਸੂਸ ਕਰ ਰਹੇ ਹਨ। ਇਸ ਦੇ ਕੁਝ ਘੰਟਿਆਂ ਬਾਅਦ ਉਨ੍ਹਾਂ ਨੇ ਇਕ ਵੀਡੀਓ ਸਾਂਝੀ ਕੀਤੀ ਜਿਸ ਵਿਚ ਉਹ ਇਸ ਦਵਾਈ ਦਾ ਸੇਵਨ ਕਰਦੇ ਹੋਏ ਨਜ਼ਰ ਆਏ। ਉਨ੍ਹਾਂ ਦੱਸਿਆ ਕਿ ਉਹ ਤੀਜੀ ਖੁਰਾਕ ਲੈ ਰਹੇ ਹਨ। ਉਨ੍ਹਾਂ ਮੁਸਕਰਾਉਂਦੇ ਹੋਏ ਕਿਹਾ, ਮੈਂ ਹਾਈਡ੍ਰੋਕਸੀਕਲੋਰੋਕਵੀਨ 'ਤੇ ਭਰੋਸਾ ਕਰਦਾ ਹਾਂ ਅਤੇ ਤੁਸੀਂ। ਉਹ ਬੁੱਧਵਾਰ ਨੂੰ ਇਕ ਵਾਰ ਫਿਰ ਫੇਸਬੁੱਕ 'ਤੇ ਇਸ ਦਵਾਈ ਦੇ ਫਾਇਦੇ ਦੱਸ ਰਹੇ ਸਨ ਅਤੇ ਦਾਅਵਾ ਕਰ ਰਹੇ ਸਨ ਕਿ ਉਨ੍ਹਾਂ ਰਾਜਨੀਤਕ ਵਿਰੋਧੀ ਉਮੀਦਵਾਰ ਉਨ੍ਹਾਂ ਦੀ ਨਾਕਾਮੀ ਦੀ ਕਾਮਨਾ ਕਰ ਰਹੇ ਹਨ। 

ਬ੍ਰਿਟੇਨ ਤੇ ਅਮਰੀਕਾ ਅਤੇ ਇਸ ਦੇ ਨਾਲ ਹੀ ਵਿਸ਼ਵ ਸਿਹਤ ਸੰਗਠਨ ਦੇ ਕਈ ਅਧਿਐਨਾਂ ਵਿਚ ਇਹ ਪਾਇਆ ਗਿਆ ਕਿ ਕੋਲੋਰੋਕਵੀਨ ਅਤੇ ਹਾਈਡ੍ਰੋਕਸੀਕਲੋਰੋਕਵੀਨ ਕੋਵਿਡ-19 ਦੇ ਇਲਾਜ ਵਿਚ ਪ੍ਰਭਾਵਸ਼ਾਲੀ ਹੈ ਅਤੇ ਕਦੇ-ਕਦੇ ਇਹ ਦਿਲ 'ਤੇ ਉਲਟ ਪ੍ਰਭਾਵਾਂ ਕਾਰਨ ਜਾਨਲੇਵਾ ਸਾਬਤ ਹੋ ਸਕਦੀ ਹੈ। 


 


Lalita Mam

Content Editor

Related News