ਭਾਰਤੀ-ਅਮਰੀਕੀ ਵੋਟਰਾਂ ਨੂੰ ਰਿਝਾਉਣ ਦੀ ਹੋੜ, ਪ੍ਰਚਾਰ ’ਚ ਗੂੰਜ ਰਿਹਾ ਬਾਲੀਵੁੱਡ ਗੀਤ

Saturday, Sep 12, 2020 - 08:04 AM (IST)

ਭਾਰਤੀ-ਅਮਰੀਕੀ ਵੋਟਰਾਂ ਨੂੰ ਰਿਝਾਉਣ ਦੀ ਹੋੜ, ਪ੍ਰਚਾਰ ’ਚ ਗੂੰਜ ਰਿਹਾ ਬਾਲੀਵੁੱਡ ਗੀਤ

ਵਾਸ਼ਿੰਗਟਨ, (ਭਾਸ਼ਾ)- ਅਮਰੀਕਾ ’ਚ ਰਾਸ਼ਟਰਪਤੀ ਚੋਣਾਂ ’ਚ ਭਾਰਤੀ-ਅਮਰੀਕੀ ਵੋਟਰਾਂ ਨੂੰ ਰਿਝਾਉਣ ਦੀ ਹੋੜ ਮਚੀ ਹੋਈ ਹੈ। ਅੱਜ-ਕੱਲ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋ ਬਿਡੇਨ ਦੇ ਪ੍ਰਚਾਰ ’ਚ ਬਾਲੀਵੁੱਡ ਗੀਤ ‘ਚਲੇ ਚਲੋ’ ਗੂੰਜ ਰਿਹਾ ਹੈ। 

ਉਨ੍ਹਾਂ ਦੀ ਪਾਰਟੀ ਦੇ ਮੈਂਬਰਾਂ ਨੇ ਸੁਪਰਹਿਟ ਬਾਲੀਵੁੱਡ ਫਿਲਮ ‘ਲਗਾਨ’ ਦੇ ‘ਚਲੇ ਚਲੋ’ ਗੀਤ ਦੀ ਤਰਜ ’ਤੇ ਇਕ ਮਿਊਜੀਕਲ ਵੀਡੀਓ ਜਾਰੀ ਕੀਤਾ ਹੈ ਜਿਸ ਨੂੰ ਸਿਲੀਕਨ ਵੈਲੀ ਨਿਵਾਸੀ ਬਾਲੀਵੁੱਡ ਸਿੰਗਰ ਤਿਤਲੀ ਬੈਨਰਜੀ ਨੇ ਗਾਇਆ ਹੈ ਅਤੇ ਇਸਨੂੰ ਜਾਰੀ ਕੀਤਾ ਹੈ। ਉੱਦਮੀ ਜੋੜੇ ਅਜੇ ਅਤੇ ਵਿਨੀਤਾ ਭੁਟੋਰੀਆ ਹਨ।

ਇਸ ਗੀਤ ਦੇ ਬੋਲ ਕੁਝ ਇੰਝ ਹਨ-ਚਲੇ ਚਲੋ...ਚਲੇ ਚਲੋ, ਬਿਡੇਨ ਕੋ ਵੋਟ ਦੋ, ਬਿਡੇਨ ਕੀ ਜੀਤ ਹੋ, ਉਨਕੀ ਹਾਰ ਹਾਂ’। ਸੋਸ਼ਲ ਮੀਡੀਆ ਦੇ ਪਲੇਟਫਾਰਮ ’ਤੇ ਵੀਡੀਓ ਰਿਲੀਜ਼ ਹੋਣ ਤੋਂ ਬਾਅਦ ਵਿਨੀਤਾ ਭੁਟੋਰੀਆ ਨੇ ਕਿਹਾ ਕਿ ਇਹ ਇਕ ਜੰਗੀ ਗੀਤ ਹੈ। ਇਸ ਵਿਚ ਭਾਰਤੀਅਤਾ ਦਾ ਜੋਸ਼ ਹੈ। ਇਹ ਬਿਡੇਨ ਨੂੰ ਵੋਟ ਦੇਣ ਲਈ ਸਾਡੇ ਭਾਈਚਾਰੇ ਨੂੰ ਪ੍ਰੇਰਿਤ ਕਰਦਾ ਹੈ।

ਦੇਸ਼ ਨੂੰ ਚੀਨ ਨੂੰ ਵੇਚ ਰਿਹੈ ਬਿਡੇਨ : ਟਰੰਪ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੇਸ਼ ਦੇ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ’ਚ ਆਪਣੇ ਮੁਕਾਬਲੇਬਾਜ਼ ਉਮੀਦਵਾਰ ਜੋ ਬਿਡੇਨ ’ਤੇ ਚੀਨ ਦੇ ਮਾਮਲੇ ’ਚ ‘ਕਮਜ਼ੋਰ’ ਰਹਿਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਸਿੱਧੇ ਚੀਨੀ ਫੌਜ ਨੂੰ ਦੇਸ਼ ‘ਵੇਚ ਰਿਹਾ’ ਹੈ।

ਉਨ੍ਹਾਂ ਕਿਹਾ ਕਿ ਇਸ ਗੱਲ ਦਾ ਖੁਲਾਸਾ ਓਦੋਂ ਹੋਇਆ ਜਦੋਂ ਇਕ ਅਜਿਹੀ ਕੰਪਨੀ ਨੇ ਇਕ ਵੱਡੇ ਚੀਨੀ ਫੌਜੀ ਰੱਖਿਆ ਠੇਕੇਦਾਰ ਨੂੰ ਮਿਸ਼ੀਗਨ ਦੀ ਇਕ ਆਟੋ ਪਾਰਟਸ ਨਿਰਮਾਤਾ ਕੰਪਨੀ ਦੀ ਵਿਕਰੀ ਸੰਭਵ ਬਣਾਈ ਜਿਸਦਾ ਅੰਸ਼ਿਕ ਮਾਲਕਾਣਾ ਹੱਕ ਜੋ ਬਿਡੇਨ ਦੇ ਬੇਟੇ ਹੰਟਰ ਕੋਲ ਹੈ।


author

Lalita Mam

Content Editor

Related News