ਅਜਬ-ਗਜ਼ਬ : ਪਿੰਡ ’ਚੋਂ ਮਿਲੀ ਏਲੀਅਨ ਦੀ ਲਾਸ਼, ਸਭ ਦੇ ਸਾਹਮਣੇ ਅਚਾਨਕ ਹੋ ਗਈ ਗਾਇਬ

Sunday, Apr 23, 2023 - 10:55 PM (IST)

ਅਜਬ-ਗਜ਼ਬ : ਪਿੰਡ ’ਚੋਂ ਮਿਲੀ ਏਲੀਅਨ ਦੀ ਲਾਸ਼, ਸਭ ਦੇ ਸਾਹਮਣੇ ਅਚਾਨਕ ਹੋ ਗਈ ਗਾਇਬ

ਬੋਲੀਵੀਆ (ਇੰਟ.) : ਏਲੀਅਨਜ਼ ਬਾਰੇ ਬਹਿਸ ਸ਼ੁਰੂ ਤੋਂ ਹੀ ਚੱਲੀ ਆ ਰਹੀ ਹੈ। ਕਈ ਲੋਕਾਂ ਦਾ ਮੰਨਣਾ ਹੈ ਕਿ ਏਲੀਅਨ ਨਹੀਂ ਹੁੰਦੇ ਪਰ ਕਈ ਲੋਕ ਮੰਨਦੇ ਹਨ ਕਿ ਹੁੰਦੇ ਹਨ। ਕਈ ਲੋਕਾਂ ਨੇ ਏਲੀਅਨ ਅਤੇ ਯੂ.ਐੱਫ.ਓ. ਦੇਖਣ ਦੇ ਦਾਅਵੇ ਵੀ ਕੀਤੇ ਹਨ। ਅਜਿਹਾ ਦਾਅਵਾ ਕਰਨ ਵਾਲੇ ਕਈ ਲੋਕਾਂ ਨੇ ਸੋਸ਼ਲ ਮੀਡੀਆ ’ਤੇ ਤਸਵੀਰਾਂ ਅਤੇ ਵੀਡੀਓਜ਼ ਵੀ ਪੋਸਟ ਕੀਤੀਆਂ ਹਨ। ਹਾਲਾਂਕਿ ਇਨ੍ਹਾਂ ਦੀ ਪੁਸ਼ਟੀ ਨਹੀਂ ਹੋਈ ਹੈ। ਹੁਣ ਇਕ ਪਿੰਡ ਏਲੀਅਨ ਕਾਰਨ ਚਰਚਾ ਵਿੱਚ ਹੈ। ਦਰਅਸਲ, ਹਾਲ ਹੀ 'ਚ ਬੋਲੀਵੀਆ ਦੇ ਇਕ ਛੋਟੇ ਜਿਹੇ ਪਿੰਡ ਵਿੱਚ ਏਲੀਅਨ ਬੱਚੇ ਦੀ ਲਾਸ਼ ਮਿਲੀ ਹੈ। ਹਾਲਾਂਕਿ ਇਹ ਲਾਸ਼ ਥੋੜ੍ਹੇ ਸਮੇਂ 'ਚ ਹੀ ਆਪਣੇ-ਆਪ ਗਾਇਬ ਹੋ ਗਈ ਪਰ ਸਥਾਨਕ ਲੋਕਾਂ ਨੇ ਇਸ ਦੀ ਤਸਵੀਰ ਖਿੱਚ ਲਈ ਸੀ, ਜੋ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ।

ਇਹ ਵੀ ਪੜ੍ਹੋ : ਜੰਮੂ-ਕਸ਼ਮੀਰ : ਮਾਂ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਹਾਦਸਾ, ਇਕ ਦੀ ਮੌਤ, 4 ਜ਼ਖ਼ਮੀ

ਏਲੀਅਨ ਦੀ ਲਾਸ਼ ਮਿਲਣ ਦੀ ਖ਼ਬਰ ਕਾਰਨ ਇਹ ਛੋਟਾ ਜਿਹਾ ਪਿੰਡ ਰਾਤੋ-ਰਾਤ ਚਰਚਾ ਵਿੱਚ ਆ ਗਿਆ। ਇਹ ਪਿੰਡ ਦੱਖਣੀ ਅਮਰੀਕਾ 'ਚ ਹੈ। ਇਸ ਦੇ ਨਾਲ ਹੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਥਾਨਕ ਲੋਕਾਂ ਨੇ ਇਸ ਏਲੀਅਨ ਦੀ ਲਾਸ਼ ਦੇਖੀ ਹੈ। ਇਹ ਲਾਸ਼ ਇਕ ਨਾਲੇ 'ਚੋਂ ਮਿਲੀ ਸੀ ਪਰ ਅਚਾਨਕ ਸਭ ਦੇ ਸਾਹਮਣੇ ਗਾਇਬ ਹੋ ਗਈ। ਸਬੂਤ ਵਜੋਂ ਸਿਰਫ਼ ਉਸ ਲਾਸ਼ ਦੀ ਲੋਕਾਂ ਵੱਲੋਂ ਖਿੱਚੀ ਗਈ ਫੋਟੋ ਹੈ। ਇਸ ਤੋਂ ਬਾਅਦ ਏਲੀਅਨ ਦੀ ਲਾਸ਼ ਦੀ ਤਸਵੀਰ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀ ਗਈ ਅਤੇ ਵਾਇਰਲ ਹੋ ਗਈ। ਹਾਲਾਂਕਿ ਇਸ ਦਾਅਵੇ ’ਚ ਕਿੰਨੀ ਸੱਚਾਈ ਹੈ, ਇਸ ਦੀ ਅਜੇ ਪੁਸ਼ਟੀ ਨਹੀਂ ਹੋ ਸਕੀ ਹੈ।

ਇਹ ਵੀ ਪੜ੍ਹੋ : ਬੱਜਰੀ ਨਾਲ ਭਰੇ ਟਿੱਪਰ 'ਚ ਟਕਰਾਈ ਬਲੈਰੋ, 2 ਔਰਤਾਂ ਸਮੇਤ 3 ਗੰਭੀਰ ਜ਼ਖ਼ਮੀ

ਸਥਾਨਕ ਲੋਕਾਂ ਮੁਤਾਬਕ ਇਹ ਏਲੀਅਨ ਨੀਲੇ ਰੰਗ ਦਾ ਸੀ ਅਤੇ ਬਹੁਤ ਛੋਟਾ ਸੀ। ਉਨ੍ਹਾਂ ਅਨੁਸਾਰ ਜਿਸ ਦਿਨ ਲਾਸ਼ ਮਿਲੀ ਸੀ, ਉਸ ਦਿਨ ਤੋਂ 2 ਦਿਨ ਪਹਿਲਾਂ ਲੋਕਾਂ ਨੂੰ ਆਸਮਾਨ 'ਚ ਹਰਾ ਰੰਗ ਨਜ਼ਰ ਆਇਆ ਸੀ। ਹੁਣ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਲਾਈਟ ਯੂ.ਐੱਫ.ਓ. ਦੀ ਸੀ। ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਉਨ੍ਹਾਂ ਨੇ ਹਨੇਰੇ 'ਚ ਕਈ ਛੋਟੇ-ਛੋਟੇ ਬੱਚਿਆਂ ਵਰਗੇ ਜੀਵ-ਜੰਤੂ ਵੇਖੇ ਸਨ ਪਰ ਉਨ੍ਹਾਂ ਨੇ ਕਦੇ ਨਹੀਂ ਸੋਚਿਆ ਸੀ ਕਿ ਇਹ ਏਲੀਅਨ ਹੋ ਸਕਦੇ ਹਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News