ਬੋਇੰਗ ਦੇ ਮੈਕਸ ਜਹਾਜ਼ਾਂ ''ਚ ਬਿਜਲੀ ਪ੍ਰਣਾਲੀ ''ਚ ਕੁਝ ਸਮੱਸਿਆ ਕਾਰਣ ਏਅਰਲਾਇੰਸ ਨੇ ਰੋਕੀ ਆਵਾਜਾਈ

Friday, Apr 09, 2021 - 08:34 PM (IST)

ਬੋਇੰਗ ਦੇ ਮੈਕਸ ਜਹਾਜ਼ਾਂ ''ਚ ਬਿਜਲੀ ਪ੍ਰਣਾਲੀ ''ਚ ਕੁਝ ਸਮੱਸਿਆ ਕਾਰਣ ਏਅਰਲਾਇੰਸ ਨੇ ਰੋਕੀ ਆਵਾਜਾਈ

ਸ਼ਿਕਾਗੋ-ਬੋਇੰਗ ਨੇ ਆਪਣੇ 16 ਗਾਹਕਾਂ ਨੂੰ ਕਿਹਾ ਕਿ ਉਹ 737 ਮੈਕਸ ਜਹਾਜ਼ਾਂ ਦੇ ਇਸਤੇਮਾਲ ਕਰਨ ਤੋਂ ਪਹਿਲਾਂ ਸੰਭਾਵਿਤ 'ਇਲੈਕਟ੍ਰਿਕਲ' ਸਮੱਸਿਆ ਨੂੰ ਠੀਕ ਕਰਵਾ ਲੈਣ। ਦੋ ਜਹਾਜ਼ ਹਾਸਦਿਆਂ 'ਚ 346 ਲੋਕਾਂ ਦੀ ਮੌਤ ਤੋਂ ਬਾਅਦ ਮੈਕਸ ਨੂੰ ਮਾਰਚ 2019 'ਚ ਗਲੋਬਲੀ ਪੱਧਰ 'ਤੇ ਖੜ੍ਹਾ ਕਰ ਦਿੱਤਾ ਗਿਆ ਸੀ। ਬੋਇੰਗ ਵੱਲੋਂ ਸਵੈਚਾਲਿਤ ਉਡਾਣ ਕੰਟਰੋਲ ਪ੍ਰਣਾਲੀ ਨੂੰ ਬਦਲਣ ਤੋ ਬਾਅਦ ਅਮਰੀਕਾ, ਯੂਰਪ, ਕੈਨੇਡਾ, ਬ੍ਰਾਜ਼ੀਲ ਅਤੇ ਹੋਰ ਦੇਸ਼ਾਂ ਦੇ ਰੈਗੂਲੇਟਰਾਂ ਨੇ ਇਸ ਜਹਾਜ਼ ਦੀ ਫਿਰ ਆਵਾਜਾਈ ਦੀ ਇਜਾਜ਼ਤ ਦਿੱਤੀ ਸੀ।

ਇਹ ਵੀ ਪੜ੍ਹੋ-ਕੋਰੋਨਾ ਤੋਂ ਡਰਦੇ ਚੀਨੀ ਲਿਖਾਉਣ ਲੱਗੇ ਵਸੀਅਤਾਂ

ਇਸ ਪ੍ਰਣਾਲੀ ਨੂੰ ਜਹਾਜ਼ ਹਾਦਸਿਆਂ ਲਈ ਜ਼ਿੰਮੇਵਾਰ ਮੰਨਿਆ ਗਿਆ ਸੀ। ਬੋਇੰਗ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਨੇ ਗਾਹਾਕਾਂ ਨੂੰ ਇਲੈਕਟ੍ਰਿਕਲ ਪਾਵਰ ਪ੍ਰਣਾਲੀ ਦੇ ਮੁੱਦੇ ਨੂੰ ਹੱਲ ਕਰਨ ਨੂੰ ਕਿਹਾ ਹੈ। ਕੁਝ ਗਾਹਕਾਂ ਮਸਲਨ ਸਾਊਵੈਸਟ ਏਅਰਲਾਇੰਸ ਨੇ ਪਿਛਲੇ ਮਹੀਨੇ ਮੈਕਸ ਤੋਂ ਉਡਾਣਾਂ ਫਿਰ ਤੋਂ ਸ਼ੁਰੂ ਕਰ ਦਿੱਤੀਆਂ ਹਨ। ਇਹ ਏਅਰਲਾਈਨ ਵੱਡੀ ਗਿਣਤੀ 'ਚ ਮੈਕਸ ਜਹਾਜ਼ਾਂ ਦਾ ਇਸਤੇਮਾਲ ਕਰਦੀ ਹੈ।

ਇਹ ਵੀ ਪੜ੍ਹੋ-ਫਰਾਂਸ 'ਚ ਇਕ ਦਿਨ 'ਚ 4.37 ਲੱਖ ਲੋਕਾਂ ਨੇ ਕੀਤੀ ਕੋਰੋਨਾ ਟੀਕਾਕਰਨ ਲਈ ਰਜਿਸਟ੍ਰੇਸ਼ਨ

ਹਾਲਾਂਕਿ ਬੋਇੰਗ ਨੇ ਇਹ ਵੀ ਨਹੀਂ ਦੱਸਿਆ ਹੈ ਕਿ ਕਿੰਨੇ ਮੈਕਸ ਜਹਾਜ਼ਾਂ ਨਾਲ ਇਹ ਮੁੱਦਾ ਹੈ। ਸਾਊਥਵੈਸਟ ਦੇ ਬੁਲਾਰੇ ਬ੍ਰਾਇਨ ਪੈਰਿਸ਼ ਨੇ ਕਿਹਾ ਕਿ ਇਸ ਨੋਟੀਫਿਕੇਸ਼ਨ ਨਾਲ ਏਅਰਲਾਈਨ ਦੇ 58 'ਚੋਂ 30 737 ਮੈਕਸ 8 ਜਹਾਜ਼ ਪ੍ਰਭਾਵਿਤ ਹੋਣਗੇ। ਹਾਲਾਂਕਿ, ਏਅਰਲਾਈਨ ਨੂੰ ਅਜੇ ਇਸ ਮੁੱਦੇ 'ਤੇ ਕੋਈ ਦਿੱਕਤ ਨਹੀਂ ਆਈ ਹੈ ਪਰ ਉਸ ਨੇ ਅਗੇ ਜਾਂਚ ਪੂਰੇ ਹੋਣ ਤੱਕ 30 ਜਹਾਜ਼ਾਂ ਦੀ ਆਵਾਜਾਈ ਨੂੰ ਰੋਕ ਦਿੱਤਾ ਹੈ। ਬੋਇੰਗ ਨੇ ਕਿਹਾ ਕਿ ਉਹ ਇਸ ਮੁੱਦੇ 'ਤੇ ਸੰਘੀ ਜਹਾਜ਼ ਪ੍ਰਸ਼ਾਸਨ ਨਾਲ ਕੰਮ ਕਰ ਰਹੀ ਹੈ।

ਇਹ ਵੀ ਪੜ੍ਹੋ-ਨੇਪਾਲ 'ਚ ਚਾਰ ਮੰਤਰੀਆਂ ਤੋਂ ਵਾਪਸ ਲਈ ਗਈ ਉਨ੍ਹਾਂ ਦੀ ਸੰਸਦੀ ਮੈਂਬਰਸ਼ਿਪ


author

Karan Kumar

Content Editor

Related News