300 ਲੋਕਾਂ ਨੂੰ ਲੈ ਕੇ 9 ਘੰਟੇ ਉਡਦਾ ਰਿਹਾ ਬੋਇੰਗ ਜਹਾਜ਼, 7000 ਕਿਲੋਮੀਟਰ ਤੈਅ ਕੀਤਾ ਸਫ਼ਰ, ਨਹੀਂ ਹੋਈ ਲੈਂਡਿੰਗ!
Thursday, Jun 13, 2024 - 05:54 PM (IST)
ਇੰਟਰਨੈਸ਼ਨਲ ਡੈਸਕ : ਜਹਾਜ਼ 'ਚ 9 ਘੰਟੇ ਦੇ ਸਫ਼ਰ ਦੇ ਅਜੀਬੋ-ਗਰੀਬ ਤਜ਼ਰਬੇ ਦਾ ਮਾਮਲਾ ਸੋਸ਼ਲ ਮੀਡੀਆ 'ਤੇ ਸੁਰਖੀਆਂ ਵਿਚ ਹੈ। ਇਸ ਜਹਾਜ਼ ਦੇ ਯਾਤਰੀਆਂ ਨੇ 9 ਘੰਟੇ ਤੱਕ 7000 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਪਰ ਉਹ ਆਪਣੀ ਮੰਜ਼ਿਲ 'ਤੇ ਪਹੁੰਚਣ ਦੀ ਬਜਾਏ ਉਸੇ ਥਾਂ 'ਤੇ ਪਹੁੰਚ ਗਏ, ਜਿੱਥੋਂ ਉਨ੍ਹਾਂ ਨੇ ਸਫ਼ਰ ਸ਼ੁਰੂ ਕੀਤਾ ਸੀ। ਅਜਿਹਾ ਹੈਰਾਨੀਜਨਕ ਇਤਫਾਕ ਬ੍ਰਿਟਿਸ਼ ਏਅਰਵੇਜ਼ ਦੇ ਯਾਤਰੀਆਂ ਨਾਲ ਹੋਇਆ ਹੈ, ਜੋ 9 ਘੰਟੇ ਤੱਕ ਫਲਾਈਟ 'ਚ ਰਹੇ ਪਰ ਆਪਣੀ ਮੰਜ਼ਿਲ 'ਤੇ ਪਹੁੰਚਣ ਦੀ ਬਜਾਏ ਆਪਣੇ ਘਰਾਂ ਨੂੰ ਪਰਤ ਗਏ।
ਇਹ ਵੀ ਪੜ੍ਹੋ - ਜੇ ਤੁਹਾਡੇ ਘਰ ਵੀ ਲੱਗਾ ਹੈ AC ਤਾਂ ਸਾਵਧਾਨ, ਇਸ ਖ਼ਬਰ ਨੂੰ ਪੜ੍ਹਨ ਤੋਂ ਬਾਅਦ ਉੱਡਣਗੇ ਹੋਸ਼
ਨਿਊਯਾਰਕ ਪੋਸਟ ਦੀ ਰਿਪੋਰਟ ਮੁਤਾਬਕ ਸੋਮਵਾਰ ਸਵੇਰੇ ਬ੍ਰਿਟਿਸ਼ ਏਅਰਵੇਜ਼ ਦੀ ਫਲਾਈਟ 195 ਲੰਡਨ ਤੋਂ ਅਮਰੀਕਾ ਦੇ ਹਿਊਸਟਨ ਲਈ 10 ਘੰਟੇ 20 ਮਿੰਟ ਦੀ ਯਾਤਰਾ 'ਤੇ ਰਵਾਨਾ ਹੋਈ। ਬੋਇੰਗ 787-9 ਡਰੀਮਲਾਈਨਰ ਜਹਾਜ਼ ਨੇ ਇਸ ਲਈ ਲੰਡਨ ਤੋਂ ਉਡਾਣ ਭਰੀ। ਜਹਾਜ਼ 5 ਘੰਟੇ ਤੱਕ ਹਵਾ ਵਿੱਚ ਰਿਹਾ। ਉਹ ਨਿਊਫਾਊਂਡਲੈਂਡ ਦੇ ਤੱਟ 'ਤੇ ਪਹੁੰਚ ਰਿਹਾ ਸੀ। ਇਸ ਦੌਰਾਨ ਜਹਾਜ਼ ਨੇ ਪੂਰੇ ਅਟਲਾਂਟਿਕ ਮਹਾਸਾਗਰ ਨੂੰ ਪਾਰ ਕੀਤਾ। ਅਚਾਨਕ ਪਾਇਲਟ ਨੇ ਜਹਾਜ਼ ਨੂੰ ਮੋੜ ਦਿੱਤਾ ਅਤੇ ਵਾਪਸ ਆਉਣਾ ਸ਼ੁਰੂ ਕਰ ਦਿੱਤਾ।
ਇਹ ਵੀ ਪੜ੍ਹੋ - ਮੈਕਸੀਕੋ 'ਚ ਵੱਡੀ ਵਾਰਦਾਤ: ਹਥਿਆਰਬੰਦ ਵਿਅਕਤੀਆਂ ਨੇ ਦੋ ਬੱਚਿਆਂ ਤੇ 4 ਔਰਤਾਂ ਨੂੰ ਉਤਾਰਿਆ ਮੌਤ ਦੇ ਘਾਟ
ਪਤਾ ਲੱਗਾ ਹੈ ਕਿ ਜਹਾਜ਼ ਨੂੰ ਮਾਮੂਲੀ ਤਕਨੀਕੀ ਖ਼ਰਾਬੀ ਦੇ ਕਾਰਨ ਮੋੜਿਆ ਜਾ ਰਿਹਾ ਸੀ, ਇਸ ਤੋਂ ਬਾਅਦ ਜਹਾਜ਼ ਨੇ ਪੂਰੇ ਅਟਲਾਂਟਿਕ ਮਹਾਸਾਗਰ ਨੂੰ ਪਾਰ ਕੀਤਾ ਅਤੇ ਲੰਡਨ ਪਹੁੰਚਿਆ। ਇਸ ਤਰ੍ਹਾਂ ਜਹਾਜ਼ ਲਗਭਗ 9 ਘੰਟੇ ਤੱਕ ਹਵਾ ਵਿਚ ਹੀ ਰਿਹਾ ਅਤੇ ਅੱਗੇ-ਪਿੱਛੇ ਵੀ ਉਸ ਨੇ ਕਿਹਾ 7000 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ। ਜਹਾਜ਼ 'ਚ 300 ਯਾਤਰੀ ਸਵਾਰ ਸਨ, ਜੋ ਇਸ ਗੱਲ ਤੋਂ ਨਿਰਾਸ਼ ਹੋ ਗਏ ਕਿ ਉਹਨਾਂ ਨੇ ਜਿਥੋ ਆਪਣਾ ਸਫ਼ਰ ਸ਼ੁਰੂ ਕੀਤਾ ਸੀ, ਮੁੜ ਉਸੇ ਥਾਂ 'ਤੇ ਵਾਪਸ ਆ ਗਏ ਹਨ। ਜਿੱਥੋਂ ਉਨ੍ਹਾਂ ਨੇ ਆਪਣਾ ਸਫਰ ਸ਼ੁਰੂ ਕੀਤਾ ਸੀ। ਫੌਕਸ ਨਿਊਜ਼ ਮੁਤਾਬਕ ਜਹਾਜ਼ ਨੂੰ ਸੁਰੱਖਿਅਤ ਉਤਾਰਿਆ ਗਿਆ।
ਇਹ ਵੀ ਪੜ੍ਹੋ - ਤੇਲ ਰਿਫਾਇਨਰੀ ਨੂੰ ਲੱਗੀ ਅੱਗ, ਕਈ ਕਿਲੋਮੀਟਰ ਦੂਰ ਤੱਕ ਵਿਖਾਈ ਦੇ ਰਹੀਆਂ ਨੇ ਲੱਪਟਾਂ (ਵੀਡੀਓ)
ਏਅਰਲਾਈਨ ਨੇ ਇਸ ਸਮੱਸਿਆ ਦਾ ਜ਼ਿਕਰ ਨਹੀਂ ਕੀਤਾ ਪਰ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਜੈੱਟ ਦੇ ਇੰਜਣ 'ਚ ਖ਼ਰਾਬੀ ਆਈ ਸੀ, ਜਿਸ ਕਾਰਨ ਜਹਾਜ਼ ਨੂੰ ਇਸ ਉਡਾਣ 'ਚ ਤਾਂ ਕੋਈ ਮੁਸ਼ਕਲ ਨਾ ਆਉਂਦੀ, ਤੇ ਅਮਰੀਕਾ ਪਹੁੰਚ ਜਾਂਦਾ ਪਰ ਅਗਲੀ ਉਡਾਣ ਵਿਚ ਮੁਸ਼ਕਿਲ ਆ ਸਕਦੀ ਸੀ। ਇਸੇ ਕਾਰਨ ਜਹਾਜ਼ ਨੂੰ ਵਾਪਸ ਪਰਤਣਾ ਪਿਆ। ਏਅਰਲਾਈਨ ਨੇ ਕਿਹਾ ਕਿ ਉਨ੍ਹਾਂ ਨੇ ਯਾਤਰੀਆਂ ਤੋਂ ਮੁਆਫ਼ੀ ਮੰਗੀ ਅਤੇ ਉਨ੍ਹਾਂ ਨੂੰ ਅਗਲੀ ਫਲਾਈਟ 'ਤੇ ਬੁਕਿੰਗ ਦੇ ਨਾਲ-ਨਾਲ ਰਿਹਾਇਸ਼ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਅਤੇ ਉਨ੍ਹਾਂ ਨੂੰ ਹੋਣ ਵਾਲੇ ਕਿਸੇ ਵੀ ਨੁਕਸਾਨ ਦੀ ਭਰਪਾਈ ਕਰਨ ਦਾ ਭਰੋਸਾ ਵੀ ਦਿੱਤਾ।
ਇਹ ਵੀ ਪੜ੍ਹੋ - ਸਹੁੰ ਚੁੱਕਣ ਤੋਂ ਬਾਅਦ PM ਮੋਦੀ ਨੇ ਟਰੂਡੋ ਨੂੰ ਦਿੱਤਾ ਕਰਾਰਾ ਜਵਾਬ, ਹਰ ਪਾਸੇ ਹੋ ਰਹੀ ਚਰਚਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8