ਬੋਇੰਗ ਆਪਣੇ ਜਹਾਜ਼ਾਂ ਦਾ ਨਾਂ ਬਦਲੇ : ਟਰੰਪ

04/15/2019 9:37:59 PM

ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਬੋਇੰਗ ਨੂੰ 737 ਮੈਕਸ ਜਹਾਜ਼ਾਂ ਨੂੰ ਲੈ ਕੇ ਨਿਸ਼ਾਨਾ ਵਿੰਨ੍ਹਿਆ। ਟਰੰਪ ਨੇ ਆਖਿਆ ਕਿ ਬੋਇੰਗ ਨੂੰ ਆਪਣੇ 737 ਮੈਕਸ ਜਹਾਜ਼ਾਂ 'ਚ ਨਵੇਂ ਫੀਚਰਸ ਜੋੜ ਕੇ ਸੁਧਾਰਨ ਦੇ ਨਾਲ ਨਵਾਂ ਨਾਮ ਦੇਣਾ ਚਾਹੀਦਾ ਹੈ। ਦੱਸ ਦਈਏ ਕਿ ਪਿਛਲੇ ਕੁਝ ਮਹੀਨਿਆਂ 'ਚ ਬੋਇੰਗ 737 ਮੈਕਸ 2 ਵਾਰ ਬੁਰੀ ਤਰ੍ਹਾਂ ਹਾਦਸਾਗ੍ਰਸਤ ਹੋ ਚੁੱਕੇ ਹਨ। ਅਕਤੂਬਰ 'ਚ ਇੰਡੋਨੇਸ਼ੀਆ 'ਚ ਕ੍ਰੈਸ਼ ਹੋਏ 737 ਮੈਕਸ 'ਚ 189 ਲੋਕ ਜਦਕਿ ਇਥੋਪੀਆ 'ਚ 10 ਮਾਰਚ ਨੂੰ ਹੋਏ ਕ੍ਰੈਸ਼ 'ਚ ਸਾਰੇ 157 ਲੋਕ ਮਾਰੇ ਗਏ ਸਨ।
ਇਹ ਦੋਵੇਂ ਹੀ ਹਾਦਸੇ ਜਹਾਜ਼ ਦੇ ਟੇਕ ਆਫ ਹੋਣ ਤੋਂ ਤੁਰੰਤ ਬਾਅਦ ਹੋਏ। ਜਾਂਚ ਅਧਿਕਾਰੀ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਅਜਿਹੇ ਸਿਸਟਮ 'ਤੇ ਧਿਆਨ ਦੇ ਰਹੇ ਹਨ, ਜਿਸ ਨਾਲ ਫਲਾਈਟ 'ਚ ਹੋਣ ਵਾਲੇ ਹਾਦਸੇ ਨੂੰ ਟਾਲਣ ਲਈ ਬੋਇੰਗ ਨੂੰ ਮਦਦ ਮਿਲ ਸਕੇ।
ਟਰੰਪ ਨੇ ਟਵੀਟ ਕੀਤਾ ਕਿ ਮੈਂ ਬ੍ਰੈਂਡਿੰਗ ਦੇ ਬਾਰੇ 'ਚ ਕੀ ਜਾਣਦਾ ਹਾਂ, ਸ਼ਾਇਦ ਕੁਝ ਵੀ ਨਹੀਂ ਪਰ ਜੇਕਰ ਮੈਂ ਬੋਇੰਗ ਹੁੰਦਾ ਤਾਂ ਮੈਂ ਬੋਇੰਗ 737 ਮੈਕਸ ਨੂੰ ਠੀਕ ਕਰਦਾ, ਇਸ 'ਚ ਕੁਝ ਨਵੇਂ ਫੀਚਰਸ ਜੋੜਦਾ ਅਤੇ ਜਹਾਜ਼ ਨੂੰ ਨਵੇਂ ਨਾਂ ਨਾਲ ਰੀਬ੍ਰੈਂਡਿੰਗ ਕਰਦਾ। ਉਨ੍ਹਾਂ ਅੱਗੇ ਕਿਹਾ ਕਿ ਕਿਸੇ ਵੀ ਪ੍ਰਾਡੱਕਟ ਨੇ ਇਸ ਤਰ੍ਹਾਂ ਦੀਆਂ ਮੁਸ਼ਕਿਲਾਂ ਨਹੀਂ ਦੇਖੀਆਂ ਹਨ ਪਰ ਇਕ ਵਾਰ ਫਿਰ ਕਹਿੰਦਾ ਹਾਂ ਕਿ ਆਖਿਰ ਮੈਂ ਜਾਣਦਾ ਹੀ ਕੀ ਹਾਂ? ਦੱਸ ਦਈਏ ਕਿ ਅਜਿਹਾ ਪਹਿਲੀ ਵਾਰ ਨਹੀਂ ਹੈ ਜਦੋਂ ਟਰੰਪ ਨੇ ਇਥੋਪੀਆਈ ਕ੍ਰੈਸ ਦੇ ਬਾਰੇ 'ਚ ਟਿੱਪਣੀ ਕੀਤੀ ਹੈ। ਪਲੇਨ ਕ੍ਰੈਸ਼ ਹੋਣ ਤੋਂ 2 ਦਿਨ ਬਾਅਦ ਵੀ ਟਰੰਪ ਨੇ ਟਵੀਟ ਕੀਤਾ ਸੀ ਕਿ ਲੰਬੀ ਦੂਰੀ ਉਡਾਣ ਲੈਣਾ ਮੁਸ਼ਕਿਲ ਹੋ ਰਿਹਾ ਹੈ।


Khushdeep Jassi

Content Editor

Related News