ਬੋਇੰਗ ਦਾ ਕੈਪਸੂਲ ਜਲਦੀ ਹੀ ਪੁਲਾੜ ਯਾਤਰੀਆਂ ਦੇ ਬਿਨਾਂ ਧਰਤੀ ''ਤੇ ਆਵੇਗਾ ਵਾਪਸ
Thursday, Sep 05, 2024 - 03:21 PM (IST)
ਕੇਪ ਕੈਨਾਵੇਰਲ, (ਏਜੰਸੀ): ਬੋਇੰਗ ਇਸ ਹਫਤੇ ਦੇ ਅੰਤ ਤੱਕ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਆਪਣੇ ਖਰਾਬ ਹੋਏ ਕੈਪਸੂਲ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕਰੇਗਾ ਪਰ ਇਸ ਕੈਪਸੂਲ ਨਾਲ ਗਏ ਦੋ ਪੁਲਾੜ ਯਾਤਰੀ ਵਾਪਸ ਨਹੀਂ ਆਉਣਗੇ, ਜਿਨ੍ਹਾਂ ਨੂੰ ਇਹ ਲੈ ਕੇ ਗਿਆ ਸੀ। ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਬੁੱਧਵਾਰ ਨੂੰ ਕਿਹਾ ਕਿ ਸ਼ੁੱਕਰਵਾਰ ਸ਼ਾਮ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਬੋਇੰਗ ਦੇ ਸਟਾਰਲਾਈਨਰ ਕੈਪਸੂਲ ਦੀ ਵਾਪਸੀ ਲਈ ਸਾਰੀਆਂ ਤਿਆਰੀਆਂ ਟ੍ਰੈਕ 'ਤੇ ਹਨ।
ਪੜ੍ਹੋ ਇਹ ਅਹਿਮ ਖ਼ਬਰ-ਟਰੰਪ ਦੀ ਲਿਖੀ ਨਵੀਂ ਕਿਤਾਬ ‘ਸੇਵ ਅਮਰੀਕਾ’ ਰਿਲੀਜ਼, ਕੁਝ ਘੰਟਿਆਂ ਅੰਦਰ ਬਣੀ ਬੈਸਟ ਸੇਲਰ
ਪੂਰੀ ਤਰ੍ਹਾਂ ਆਟੋਮੇਟਿਡ ਕੈਪਸੂਲ ਦੇ ਛੇ ਘੰਟੇ ਬਾਅਦ ਨਿਊ ਮੈਕਸੀਕੋ ਵਿਚ ਵ੍ਹਾਈਟ ਸੈਂਡਜ਼ ਮਿਜ਼ਾਈਲ ਰੇਂਜ 'ਤੇ ਉਤਰਨ ਦੀ ਉਮੀਦ ਹੈ। ਨਾਸਾ ਦੇ ਦੋ ਪੁਲਾੜ ਯਾਤਰੀ ਸੁਨੀਤਾ ਵਿਲੀਅਮਸ ਅਤੇ ਬੁਚ ਵਿਲਮੋਰ ਜੋ ਸਟਾਰਲਾਈਨਰ ਦੁਆਰਾ ਗਏ ਸਨ, ਫਿਲਹਾਲ ਵਾਪਸ ਨਹੀਂ ਆਉਣਗੇ ਅਤੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ 'ਤੇ ਹੀ ਰਹਿਣਗੇ। ਉਨ੍ਹਾਂ ਨੂੰ ਫਰਵਰੀ ਵਿਚ ਸਪੇਸਐਕਸ ਦੀ ਉਡਾਣ ਵਿਚ ਵਾਪਸ ਲਿਆਂਦਾ ਜਾਵੇਗਾ। ਪੁਲਾੜ ਯਾਤਰੀ ਇਕ ਹਫਤੇ ਦੀ ਟੈਸਟ ਫਲਾਈਟ 'ਤੇ ਗਏ ਸਨ ਪਰ ਕੈਪਸੂਲ ਦੇ ਥਰਸਟਰ 'ਚ ਸਮੱਸਿਆ ਅਤੇ ਹੀਲੀਅਮ ਲੀਕ ਹੋਣ ਕਾਰਨ ਉਨ੍ਹਾਂ ਦੀ ਵਾਪਸੀ 'ਚ ਦੇਰੀ ਹੋ ਰਹੀ ਹੈ। ਨਾਸਾ ਦੇ ਕਮਰਸ਼ੀਅਲ ਕਰੂ ਪ੍ਰੋਗਰਾਮ ਮੈਨੇਜਰ ਸਟੀਵ ਸਟਿਚ ਨੇ ਕਿਹਾ "ਅਸੀਂ ਸਟਾਰਲਾਈਨਰ ਦੀ ਵਾਪਸੀ ਨੂੰ ਲੈ ਕੇ ਉਤਸ਼ਾਹਿਤ ਹਾਂ।"
ਪੜ੍ਹੋ ਇਹ ਅਹਿਮ ਖ਼ਬਰ- ਗਲੋਬਲ ਵਾਰਮਿੰਗ ਦਾ ਇੱਕ ਹੋਰ ਪ੍ਰਭਾਵ... ਸਮੁੰਦਰ ਹੇਠਾਂ ਜਮ੍ਹਾਂ ਹੋ ਰਹੀ 'ਚਾਂਦੀ'
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।