ਅਮਰੀਕਾ : ਝੀਲ 'ਚ ਲਾਪਤਾ ਹੋਏ 2 ਭਾਰਤੀ ਵਿਦਿਆਰਥੀਆਂ ਦੀਆਂ ਲਾਸ਼ਾਂ ਬਰਾਮਦ
Sunday, Apr 23, 2023 - 10:13 AM (IST)
ਨਿਊਯਾਰਕ (ਆਈ.ਏ.ਐੱਨ.ਐੱਸ.)- ਅਮਰੀਕਾ ਤੋਂ ਇਕ ਦੁੱਖਦਾਇਕ ਖ਼ਬਰ ਸਾਹਮਣੇ ਆਈ ਹੈ। ਇੱਥੇ ਭਾਰਤ ਦੀ ਇੰਡੀਆਨਾ ਯੂਨੀਵਰਸਿਟੀ ਦੇ ਦੋ ਵਿਦਿਆਰਥੀ, ਜੋ ਪਿਛਲੇ ਹਫ਼ਤੇ ਝੀਲ ਤੋਂ ਲਾਪਤਾ ਹੋ ਗਏ ਸਨ, ਦੀਆਂ ਲਾਸ਼ਾਂ ਨੂੰ ਭਾਰੀ ਖੋਜ ਤੋਂ ਬਾਅਦ ਬਰਾਮਦ ਕਰ ਲਿਆ ਗਿਆ ਹੈ। ਖੋਜ ਕੰਮ ਵਿਚ ਖਰਾਬ ਮੌਸਮ ਕਾਰਨ ਨੇ ਕਾਫੀ ਵਿਘਨ ਪਾਇਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਇੰਡੀਆਨਾ ਡਿਪਾਰਟਮੈਂਟ ਆਫ਼ ਨੈਚੁਰਲ ਰਿਸੋਰਸਜ਼ ਨੇ ਇੱਕ ਨਿਊਜ਼ ਰੀਲੀਜ਼ ਵਿੱਚ ਕਿਹਾ ਕਿ ਸਿਧਾਂਤ ਸ਼ਾਹ (19) ਅਤੇ ਆਰੀਅਨ ਵੈਦਿਆ (20) 15 ਅਪ੍ਰੈਲ ਨੂੰ ਆਪਣੇ ਦੋਸਤਾਂ ਦੇ ਇੱਕ ਸਮੂਹ ਦੇ ਨਾਲ ਡਾਊਨਟਾਊਨ ਇੰਡੀਆਨਾਪੋਲਿਸ ਤੋਂ ਲਗਭਗ 64 ਮੀਲ ਦੱਖਣ-ਪੱਛਮ ਵਿੱਚ ਮੋਨਰੋ ਝੀਲ ਵਿੱਚ ਤੈਰਾਕੀ ਕਰਨ ਗਏ ਸਨ ਅਤੇ ਉਦੋਂ ਤੋਂ ਹੀ ਲਾਪਤਾ ਸਨ। ਲਾਸ਼ਾਂ ਨੂੰ 18 ਅਪ੍ਰੈਲ ਨੂੰ ਪੇਨੇਟਾਊਨ ਮਰੀਨਾ ਦੇ ਪੂਰਬ ਵੱਲ 18 ਫੁੱਟ ਪਾਣੀ ਵਿੱਚ ਖੋਜ ਕਰਮਚਾਰੀਆਂ ਦੁਆਰਾ ਬਰਾਮਦ ਕੀਤਾ ਗਿਆ। ਦੋਵੇਂ ਇੱਕ ਪੈਂਟੂਨ 'ਤੇ ਕਿਸ਼ਤੀ ਯਾਤਰਾ ਕਰ ਰਹੇ ਸਨ ਜਦੋਂ ਉਨ੍ਹਾਂ ਦਾ ਸਮੂਹ 10,750 ਏਕੜ ਅਤੇ 35-40 ਫੁੱਟ ਡੂੰਘੀ ਝੀਲ ਵਿੱਚ ਤੈਰਨ ਲਈ ਲੰਗਰ ਲਗਾ ਰਿਹਾ ਸੀ।
ਪੜ੍ਹੋ ਇਹ ਅਹਿਮ ਖ਼ਬਰ-ਦੁੱਖਦਾਇਕ ਖ਼ਬਰ: ਰੋਜ਼ੀ-ਰੋਟੀ ਲਈ ਇਟਲੀ ਗਏ ਭਾਰਤੀ ਨੌਜਵਾਨ ਬਲਕਾਰ ਸਿੰਘ ਦੀ ਹਾਦਸੇ 'ਚ ਮੌਤ
ਰੀਲੀਜ਼ ਵਿੱਚ ਦੱਸਿਆ ਗਿਆ ਕਿ "ਜਦੋਂ ਦੋਵੇਂ ਦੋਸਤ ਵਾਪਸ ਨਹੀਂ ਪਰਤੇ, ਤਾਂ ਦੋਸਤਾਂ ਨੇ ਲੱਭਣ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਹੇ,"। ਬਚਾਅ ਕਰਮੀਆਂ ਨੇ ਸੋਨਾਰ ਅਤੇ ਸਕੂਬਾ ਗੋਤਾਖੋਰਾਂ ਦੀ ਵਰਤੋਂ ਕਰਕੇ ਝੀਲ ਵਿਚ ਖੋਜ ਕਰਨੀ ਸ਼ੁਰੂ ਕਰ ਦਿੱਤੀ, ਪਰ ਹਨੇਰੀ ਵਾਲੇ ਮੌਸਮ ਕਾਰਨ ਪਹਿਲੇ ਦਿਨ ਕੰਮ ਨੂੰ ਰੋਕਣ ਲਈ ਮਜਬੂਰ ਹੋਣਾ ਪਿਆ। ਇੰਡੀਆਨਾ ਯੂਨੀਵਰਸਿਟੀ ਦੀਆਂ ਵਿਦਿਆਰਥੀ ਸੇਵਾਵਾਂ ਨੇ ਬਾਕੀ ਸਮੂਹ ਨੂੰ ਵਾਪਸ ਕੈਂਪਸ ਵਿੱਚ ਪਹੁੰਚਾਇਆ, ਜਿੱਥੇ ਉਹਨਾਂ ਨੂੰ ਸਲਾਹ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।