US ਦੇ ਐਰੀਜੋਨਾ ''ਚ ਹੜ੍ਹ ਦਾ ਕਹਿਰ, ਦੋ ਬੱਚਿਆਂ ਦੀ ਮੌਤ

12/01/2019 9:04:50 AM

ਵਾਸ਼ਿੰਗਟਨ— ਅਮਰੀਕਾ ਦੇ ਸੂਬੇ ਐਰੀਜੋਨਾ 'ਚ ਹੜ੍ਹ ਕਾਰਨ ਇਕ ਗੱਡੀ ਰੁੜ੍ਹ ਗਈ, ਜਿਸ 'ਚ ਸਵਾਰ ਦੋ ਬੱਚਿਆਂ ਦੀ ਮੌਤ ਹੋ ਗਈ ਜਦਕਿ ਇਕ ਲਾਪਤਾ ਹੈ। ਸ਼ਨੀਵਾਰ ਨੂੰ ਇਕ ਪੰਜ ਸਾਲਾ ਬੱਚੇ ਦੀ ਲਾਸ਼ ਬਰਾਮਦ ਕੀਤੀ ਗਈ ਜਦਕਿ ਇਕ ਹੋਰ ਬੱਚੇ ਦੀ ਲਾਸ਼ ਵੀ ਬਾਅਦ 'ਚ ਬਰਾਮਦ ਹੋਈ। ਇਸ ਬੱਚੇ ਦੀ ਅਜੇ ਪਛਾਣ ਨਹੀਂ ਦੱਸੀ ਗਈ।

ਗਿਲਾ ਸੂਬੇ ਦੇ ਸ਼ੈਰਿਫ ਦਫਤਰ ਨੇ ਦੱਸਿਆ ਕਿ ਖੇਤਰ 'ਚ ਕਈ ਬਚਾਅ ਟੀਮਾਂ ਤਾਇਨਾਤ ਹਨ ਪਰ ਹੜ੍ਹ ਕਾਰਨ ਮਲਬਾ ਜਮ੍ਹਾਂ ਹੋਣ ਨਾਲ ਬਚਾਅ ਕਾਰਜ 'ਚ ਦਿੱਕਤਾਂ ਆ ਰਹੀਆਂ ਹਨ। ਉਂਝ ਬਚਾਅ ਅਧਿਕਾਰੀਆਂ ਨੇ ਇਕ ਬਾਲਗ ਸਣੇ 4 ਬੱਚਿਆਂ ਨੂੰ ਰੈਸਕਿਊ ਕੀਤਾ , ਜੋ ਕਿ ਆਈਲੈਂਡ 'ਤੇ ਪੁੱਜ ਗਏ ਸਨ। ਇਸ ਤੋਂ ਇਲਾਵਾ ਇਕ ਹੋਰ ਬਾਲਗ ਨੂੰ ਕਿਨਾਰੇ ਤੋਂ ਰੈਸਕਿਊ ਕੀਤਾ ਗਿਆ। ਜ਼ਿਕਰਯੋਗ ਹੈ ਕਿ ਅਮਰੀਕਾ ਦੇ ਕਈ ਸੂਬਿਆਂ 'ਚ ਥੈਕਸਗਿਵਿੰਗ ਦਿਵਸ ਮੌਕੇ ਭਾਰੀ ਬਰਫਬਾਰੀ ਹੋਈ ਹੈ।


Related News