ਜਾਪਾਨ ''ਚ ਕਿਸ਼ਤੀ ਨੂੰ ਲੱਗੀ ਅੱਗ, 10 ਲੋਕਾਂ ਨੂੰ ਕੀਤਾ ਗਿਆ ਰੈਸਕਿਊ

Wednesday, Jul 19, 2023 - 04:25 PM (IST)

ਜਾਪਾਨ ''ਚ ਕਿਸ਼ਤੀ ਨੂੰ ਲੱਗੀ ਅੱਗ, 10 ਲੋਕਾਂ ਨੂੰ ਕੀਤਾ ਗਿਆ ਰੈਸਕਿਊ

ਟੋਕੀਓ (ਵਾਰਤਾ)- ਜਾਪਾਨ ਕੋਸਟ ਗਾਰਡ ਨੇ ਬੁੱਧਵਾਰ ਨੂੰ ਟੋਕੀਓ ਖਾੜੀ ਵਿਚ ਇਕ ਕਿਸ਼ਤੀ ਨੂੰ ਅੱਗ ਲੱਗਣ ਤੋਂ ਬਾਅਦ ਉਸ ਵਿਚੋਂ 10 ਲੋਕਾਂ ਨੂੰ ਬਚਾਇਆ। ਤੱਟ ਰੱਖਿਅਕ ਨੇ ਕਿਹਾ ਕਿ ਸਥਾਨਕ ਸਮੇਂ ਅਨੁਸਾਰ ਦੁਪਹਿਰ 1:00 ਵਜੇ ਕਿਸ਼ਤੀ ਤੋਂ ਐਮਰਜੈਂਸੀ ਕਾਲ ਕੀਤੀ ਗਈ ਅਤੇ ਦੱਸਿਆ ਕਿ ਮਕੈਨਿਕ ਕਿਸ਼ਤੀ ਦੇ ਇੰਜਣ ਵਿੱਚ ਅੱਗ ਲੱਗ ਗਈ ਹੈ।

ਇਸ ਤੋਂ ਥੋੜ੍ਹੀ ਦੇਰ ਬਾਅਦ ਕਿਸ਼ਤੀ ਡੁੱਬ ਗਈ ਅਤੇ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਕੋਸਟ ਗਾਰਡ ਮੁਤਾਬਕ ਕਿਸ਼ਤੀ ਜਾਪਾਨ ਦੇ ਹਾਨੇਡਾ ਹਵਾਈ ਅੱਡੇ ਤੋਂ ਕਰੀਬ 6 ਕਿਲੋਮੀਟਰ ਉੱਤਰ-ਪੂਰਬ ਵੱਲ ਖਾੜੀ ਵੱਲ ਜਾ ਰਹੀ ਸੀ।


author

cherry

Content Editor

Related News