ਟਿਊਨੀਸ਼ੀਆ ''ਚ ਪ੍ਰਵਾਸੀ ਮਜ਼ਦੂਰਾਂ ਨੂੰ ਲਿਜਾ ਰਹੀ ਕਿਸ਼ਤੀ ਡੁੱਬੀ, ਦਰਜਨਾਂ ਲਾਪਤਾ

Wednesday, May 25, 2022 - 11:18 PM (IST)

ਟਿਊਨਿਸ਼-ਲੀਬੀਆ ਤੋਂ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਯੂਰਪ ਜਾ ਰਹੀ ਇਕ ਕਿਸ਼ਤੀ ਦੇ ਟਿਊਨੀਸ਼ੀਆ ਦੇ ਤੱਟ 'ਤੇ ਡੁੱਬ ਜਾਣ ਦੀ ਘਟਨਾ 'ਚ ਦਰਜਨਾਂ ਲੋਕ ਲਾਪਤਾ ਹੋ ਗਏ ਹਨ। ਹਾਦਸੇ ਤੋਂ ਬਾਅਦ ਰਾਹਤ ਅਤੇ ਬਚਾਅ ਟੀਮਾਂ ਇਨ੍ਹਾਂ ਲੋਕਾਂ ਦੀ ਭਾਲ ਕਰ ਰਹੀਆਂ ਹਨ। ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ। ਅੰਤਰਰਾਸ਼ਟਰੀ ਪ੍ਰਵਾਸੀ ਸੰਗਠਨ ਨੇ ਦੱਸਿਆ ਕਿ ਟਿਊਨੀਸ਼ੀਆ ਦੇ ਸਫਾਕਸ ਸ਼ਹਿਰ 'ਚ ਕਿਸ਼ਤੀ ਡੁੱਬਣ ਦੀ ਘਟਨਾ ਵਾਪਰੀ।

ਇਹ ਵੀ ਪੜ੍ਹੋ :- ਨਾਟੋ ਸਬੰਧੀ ਗੱਲਬਾਤ ਲਈ ਤੁਰਕੀ 'ਚ ਹਨ ਸਵੀਡਨ ਤੇ ਫਿਨਲੈਂਡ ਦੇ ਨੁਮਾਇੰਦੇ

ਉਨ੍ਹਾਂ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ 30 ਲੋਕਾਂ ਨੂੰ ਬਚਾਇਆ ਗਿਆ ਜਦਕਿ 75 ਹੁਣ ਵੀ ਲਾਪਤਾ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਕ ਲਾਸ਼ ਬਰਾਮਦ ਕਰ ਲਈ ਗਈ ਹੈ। ਸਫਾਕਸ ਕੋਰਟ ਦੇ ਬੁਲਾਰੇ ਮੁਰਾਦ ਤੁਰਕੀ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਨੂੰ ਬਚਾਇਆ ਗਿਆ ਹੈ ਉਨ੍ਹਾਂ ਦੀ ਉਮਰ 18 ਤੋਂ 40 ਸਾਲ ਦਰਮਿਆਨ ਹੈ, ਇਹ ਲੋਕ ਬੰਗਲਾਦੇਸ਼, ਮਿਸਰ, ਮੋਰਕੋ ਅਤੇ ਕੈਮਰੂਨ ਦੇ ਰਹਿਣ ਵਾਲੇ ਹਨ। ਤੁਰਕੀ ਨੇ ਦੱਸਿਆ ਕਿ ਲਾਪਤਾ ਲੋਕਾਂ ਦੀ ਗਿਣਤੀ ਅਸਪਸ਼ਟ ਹੈ ਅਤੇ ਇਸ 'ਚ ਵਾਧਾ ਹੋ ਸਕਦਾ ਹੈ।

ਇਹ ਵੀ ਪੜ੍ਹੋ :- LSG vs RCB, Eliminator : ਬੈਂਗਲੁਰੂ ਨੇ ਲਖਨਊ ਨੂੰ ਦਿੱਤਾ 208 ਦੌੜਾਂ ਦਾ ਟੀਚਾ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Karan Kumar

Content Editor

Related News