ਯੁਗਾਂਡਾ ਤੇ ਕਾਂਗੋ ਵਿਚਾਲੇ ਡੁੱਬੀ ਕਿਸ਼ਤੀ, 30 ਤੋਂ ਜ਼ਿਆਦਾ ਮਰੇ
Thursday, Dec 24, 2020 - 11:00 PM (IST)
ਕਿਸ਼ਾਂਸਾ-ਕਾਂਗੋ ਤੋਂ ਯੁਗਾਂਡਾ ਪਰਤ ਰਹੀ ਕਿਸ਼ਤੀ ਦੇ ਅਲਰਟ ਝੀਲ ’ਚ ਡੁੱਬ ਜਾਣ ਕਾਰਣ 30 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਗਈ ਹੈ। ਨਾਗਰਿਕ ਸਮਾਜ ਸਮੂਹ ਨੇ ਇਹ ਜਾਣਕਾਰੀ ਦਿੱਤੀ ਹੈ। ਪੂਰਬੀ ਕਾਂਗੋ ਦੇ ਇਤੁਰੀ ਸੂਬੇ ਦੇ ਵਾਂਗੋਗੋ ਚੀਫਡਮ ਦੇ ਪ੍ਰਧਾਨ ਵਿਟਲ ਅਦੁਬੰਗਾ ਨੇ ਦੱਸਿਆ ਕਿ ਵਧੇਰੇ ਪੀੜਤ ਕੋਰੋਨਾ ਕਾਰਣ ਲੱਗੀਆਂ ਪਾਬੰਦੀਆਂ ਤੋਂ ਬਚਣ ਲਈ ਗੈਰ-ਕਾਨੂੰਨੀ ਤਰੀਕੇ ਨਾਲ ਕਾਂਗੋ ਪਰਤਣ ਦੀ ਕੋਸ਼ਿਸ਼ ਕਰ ਰਹੇ ਸਨ।
ਇਹ ਵੀ ਪੜ੍ਹੋ -‘ਪਾਕਿ ਵਿਦੇਸ਼ ਮੰਤਰੀ ਬੋਲੇ-ਮੌਜੂਦਾ ਹਾਲਾਤ ’ਚ ਭਾਰਤ ਨਾਲ ਗੱਲਬਾਤ ਨਹੀਂ’
ਉਨ੍ਹਾਂ ਨੇ ਦੱਸਿਆ ਕਿ ਕੋਵਿਡ-19 ਕਾਰਣ ਆਧਿਕਾਰਿਤ ਤੌਰ ’ਤੇ ਦੋਵਾਂ ਦੇਸ਼ਾਂ ਵਿਚਾਲੇ ਆਵਾਜਾਈ ’ਤੇ ਰੋਕ ਹੈ। ਉਨ੍ਹਾਂ ਨੇ ਦੱਸਿਆ ਕਿ ਕਿਸ਼ਤੀ ਕੋਲੋਕੋਟੋ ਕਸਬੇ ਨੇੜੇ ਡੁੱਬੀ। ਅਦੁਬੰਗਾ ਨੇ ਦੱਸਿਆ ਕਿ ਤੇਜ਼ ਹਵਾਵਾਂ ਕਾਰਣ ਇਹ ਹਾਦਸਾ ਹੋਇਆ। ਹੁਣ ਤੱਕ 33 ਲੋਕਾਂ ਦੀ ਮੌਤ ਅਤੇ ਸੱਤ ਲੋਕਾਂ ਦੇ ਬਚਣ ਦੀ ਜਾਣਕਾਰੀ ਮਿਲੀ ਹੈ।
ਇਹ ਵੀ ਪੜ੍ਹੋ -ਇਹ ਹੈ ਦੁਨੀਆ ਦਾ ਸਭ ਤੋਂ ਠੰਡਾ ਪਿੰਡ, -71 ਡਿਗਰੀ ਤੱਕ ਪਹੁੰਚ ਜਾਂਦੈ ਤਾਪਮਾਨ (ਤਸਵੀਰਾਂ)
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।