ਚੀਨ 'ਚ ਰੇਤੀਲੇ ਤੂਫਾਨ ਦਾ ਖਦਸ਼ਾ, ਬਲੂ ਅਲਰਟ ਜਾਰੀ
Thursday, Mar 14, 2024 - 12:07 PM (IST)
ਬੀਜਿੰਗ (ਯੂ. ਐੱਨ. ਆਈ.): ਚੀਨ ਦੀ ਰਾਸ਼ਟਰੀ ਆਬਜ਼ਰਵੇਟਰੀ ਨੇ ਵੀਰਵਾਰ ਨੂੰ ਦੇਸ਼ ਦੇ ਉੱਤਰ-ਪੱਛਮੀ ਹਿੱਸਿਆਂ ਵਿਚ ਰੇਤ ਦੇ ਤੂਫਾਨ ਦੇ ਮੱਦੇਨਜ਼ਰ ਬਲੂ ਅਲਰਟ ਜਾਰੀ ਕੀਤਾ ਹੈ। ਰਾਸ਼ਟਰੀ ਮੌਸਮ ਵਿਗਿਆਨ ਕੇਂਦਰ ਅਨੁਸਾਰ ਵੀਰਵਾਰ ਸਵੇਰ ਤੋਂ ਸ਼ੁੱਕਰਵਾਰ ਸਵੇਰ ਤੱਕ ਸ਼ਿਨਜਿਆਂਗ, ਅੰਦਰੂਨੀ ਮੰਗੋਲੀਆ, ਕਿੰਗਹਾਈ, ਗਾਂਸੂ ਅਤੇ ਨਿੰਗਜ਼ੀਆ ਦੇ ਕੁਝ ਹਿੱਸਿਆਂ ਵਿੱਚ ਰੇਤ ਅਤੇ ਧੂੜ ਨਾਲ ਰਲਿਆ ਤੂਫਾਨ ਆਉਣ ਦੀ ਸੰਭਾਵਨਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ ਦੀ ਸਰਹੱਦ 'ਤੇ 3 ਭਾਰਤੀਆਂ ਸਮੇਤ 4 ਲੋਕ ਗ੍ਰਿਫ਼ਤਾਰ, ਗੈਰ-ਕਾਨੂੰਨੀ ਢੰਗ ਨਾਲ US 'ਚ ਦਾਖਲ ਹੋਣ ਦਾ ਦੋਸ਼
ਕੇਂਦਰ ਨੇ ਕਿਹਾ ਕਿ ਰੇਤ ਦੇ ਤੂਫਾਨ ਸ਼ਿਨਜਿਆਂਗ, ਅੰਦਰੂਨੀ ਮੰਗੋਲੀਆ ਅਤੇ ਗਾਂਸੂ ਦੇ ਕੁਝ ਹਿੱਸਿਆਂ ਨੂੰ ਵੀ ਪ੍ਰਭਾਵਿਤ ਕਰਨਗੇ। ਲੋਕਾਂ ਨੂੰ ਹਵਾ ਅਤੇ ਰੇਤ ਦੇ ਤੂਫਾਨ ਤੋਂ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ ਅਤੇ ਡਰਾਈਵਰਾਂ ਨੂੰ ਖਰਾਬ ਦ੍ਰਿਸ਼ਤਾ ਕਾਰਨ ਗੱਡੀ ਚਲਾਉਣ ਦੀ ਮਨਾਹੀ ਕੀਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।