ਤੂਫਾਨ ਨੇ ਉਡਾਇਆ, ਰੁੱਖ 'ਤੇ ਅਟਕਿਆ...ਚਮਤਕਾਰੀ ਢੰਗ ਨਾਲ ਬਚੀ 4 ਮਹੀਨੇ ਦੇ ਮਾਸੂਮ ਦੀ ਜਾਨ

Monday, Dec 18, 2023 - 04:26 PM (IST)

ਇੰਟਰਨੈਸ਼ਨਲ ਡੈਸਕ- ਕਿਸੇ ਨੇ ਸੱਚ ਹੀ ਕਿਹਾ ਹੈ ਜਿਸ 'ਤੇ ਰੱਬ ਦੀ ਮਿਹਰ ਹੋਵੇ ਉਸ ਦਾ ਕੋਈ ਕੁਝ ਵੀ ਵਿਗਾੜ ਨਹੀਂ ਸਕਦਾ। ਅਮਰੀਕਾ ਦਾ ਇਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਪੜ੍ਹ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਇੱਥੇ ਟੈਨੇਸੀ ਵਿੱਚ ਆਏ ਭਿਆਨਕ ਤੂਫਾਨ ਦੌਰਾਨ ਆਪਣੇ ਪੰਘੂੜੇ ਸਮੇਤ ਉੱਡਿਆ ਇੱਕ 4 ਮਹੀਨੇ ਦਾ ਬੱਚਾ ਚਮਤਕਾਰੀ ਢੰਗ ਨਾਲ ਬਚ ਗਿਆ। ਉਸ ਦੇ ਮਾਪਿਆਂ ਦਾ ਕਹਿਣਾ ਹੈ ਕਿ 'ਰੱਬ ਦੀ ਕਿਰਪਾ ਨਾਲ' ਉਨ੍ਹਾਂ ਦਾ ਬੱਚਾ ਜ਼ਿੰਦਾ ਮਿਲ ਗਿਆ ਹੈ। ਜੋੜੇ ਨੇ ਕਿਹਾ ਕਿ ਸ਼ਨੀਵਾਰ ਨੂੰ ਇੱਕ ਘਾਤਕ ਤੂਫਾਨ ਨੇ ਉਨ੍ਹਾਂ ਦੇ ਘਰ ਨੂੰ ਤਬਾਹ ਕਰ ਦਿੱਤਾ। ਇਸ ਦੌਰਾਨ ਘਰ ਦੀ ਛੱਤ ਉੱਡ ਗਈ ਅਤੇ ਉਨ੍ਹਾਂ ਦੇ ਬੱਚੇ ਦਾ ਪੰਘੂੜਾ ਵੀ ਉੱਡ ਗਿਆ।

PunjabKesari

ਬੀ.ਬੀ.ਸੀ ਦੀ ਰਿਪੋਰਟ ਅਨੁਸਾਰ ਹਾਲਾਂਕਿ ਬੱਚਾ ਚਮਤਕਾਰੀ ਢੰਗ ਨਾਲ ਬਚ ਗਿਆ ਅਤੇ ਇੱਕ ਦਰੱਖਤ ਦੇ ਵਿਚਕਾਰ ਮਿਲਿਆ ਜੋ ਕਿ ਤੇਜ਼ ਮੀਂਹ ਵਿੱਚ ਡਿੱਗ ਗਿਆ ਸੀ। ਤੂਫਾਨ ਵਿੱਚ ਬੱਚੇ ਦੇ ਇੱਕ ਸਾਲ ਦੇ ਭਰਾ ਅਤੇ ਮਾਤਾ-ਪਿਤਾ ਨੂੰ ਮਾਮੂਲੀ ਸੱਟਾਂ ਲੱਗੀਆਂ। ਦੋ ਬੱਚਿਆਂ ਦੀ ਮਾਂ ਸਿਡਨੀ ਮੂਰ (22) ਨੇ ਕਿਹਾ ਕਿ ਤੂਫਾਨ ਆਇਆ ਤਾਂ ਉਸਦੇ ਘਰ ਦੀ ਛੱਤ ਉੱਡ ਗਈ। ਮੂਰ ਨੇ ਇਕ ਸਥਾਨਕ ਨਿਊਜ਼ ਸਟੇਸ਼ਨ ਨੂੰ ਦੱਸਿਆ ਕਿ 'ਤੂਫਾਨ ਬਹੁਤ ਤੇਜ਼ੀ ਨਾਲ ਆਇਆ ਅਤੇ ਉਸ ਦੇ ਬੱਚੇ ਨੂੰ ਪੰਘੂੜੇ ਸਮੇਤ ਉਡਾ ਲੈ ਗਿਆ। ਇਸ ਤੋਂ ਬਾਅਦ ਉਸ ਦਾ ਪਿਤਾ ਉਸ ਨੂੰ ਬਚਾਉਣ ਲਈ ਦੌੜਿਆ, ਜਿਸ ਦੌਰਾਨ ਤੂਫਾਨ ਨੇ ਉਸ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ। ਉਹ ਸਾਰਾ ਸਮਾਂ ਪੰਘੂੜੇ ਨੂੰ ਫੜਨ ਦੀ ਕੋਸ਼ਿਸ਼ ਕਰ ਰਿਹਾ ਸੀ।' ਜਦੋਂ ਇਹ ਸਭ ਹੋ ਰਿਹਾ ਸੀ, ਮੂਰ ਨੇ ਆਪਣੇ ਇੱਕ ਸਾਲ ਦੇ ਬੇਟੇ ਪ੍ਰਿੰਸਟਨ ਨੂੰ ਫੜ ਲਿਆ ਸੀ।

PunjabKesari

ਪੜ੍ਹੋ ਇਹ ਅਹਿਮ ਖ਼ਬਰ-6 ਸਾਲ ਤੋਂ ਲਾਪਤਾ ਬ੍ਰਿਟਿਸ਼ ਮੁੰਡਾ ਫਰਾਂਸ 'ਚ ਮਿਲਿਆ, ਜਲਦ ਪਰਤੇਗਾ ਘਰ

ਉਸ ਨੇ ਅੱਗੇ ਕਿਹਾ ਕਿ 'ਮੈਂ ਬੱਚੇ ਨੂੰ ਉਦੋਂ ਫੜ ਲਿਆ ਜਦੋਂ ਘਰ ਦੀਆਂ ਕੰਧਾਂ ਡਿੱਗ ਰਹੀਆਂ ਸਨ।' ਮੂਰ ਅਤੇ ਇਕ ਸਾਲ ਦਾ ਬੱਚਾ ਪਲਟੇ ਹੋਏ ਟਰੇਲਰ ਹੇਠਾਂ ਫਸ ਗਏ ਸਨ, ਹਾਲਾਂਕਿ ਉਹ ਗੰਭੀਰ ਸੱਟਾਂ ਤੋਂ ਬਿਨਾਂ ਬਾਹਰ ਨਿਕਲਣ ਦੇ ਯੋਗ ਸਨ। ਉਨ੍ਹਾਂ ਨੇ 10 ਮਿੰਟ ਤੱਕ ਛੋਟੇ ਬੇਟੇ ਦੀ ਭਾਲ ਕੀਤੀ ਅਤੇ ਆਖਰਕਾਰ ਉਸਨੂੰ ਇੱਕ ਡਿੱਗੇ ਦਰੱਖਤ ਕੋਲ ਪਿਆ ਮਿਲਿਆ। ਮੂਰ ਨੇ ਕਿਹਾ, 'ਮੈਂ ਸੋਚਣ ਲੱਗਾ ਕਿ ਉਹ ਮਰ ਗਿਆ ਹੈ ਅਤੇ ਅਸੀਂ ਉਸ ਨੂੰ ਜ਼ਿੰਦਾ ਨਹੀਂ ਦੇਖ ਸਕਾਂਗੇ, ਪਰ ਅਸੀਂ ਉਸ ਨੂੰ ਦਰੱਖਤ ਨਾਲ ਲਟਕਦਾ ਪਾਇਆ।' ਪਰਿਵਾਰ ਨੂੰ ਮਦਦ ਲਈ ਇੱਕ ਮੀਲ ਤੋਂ ਵੱਧ ਸਫ਼ਰ ਕਰਨਾ ਪਿਆ। ਇਸ ਤੋਂ ਬਾਅਦ ਬਚਾਅ ਲਈ ਇਕ ਟੀਮ ਅਤੇ ਐਂਬੂਲੈਂਸ ਉਥੇ ਪਹੁੰਚੀ। ਬੱਚੇ ਦੇ ਸਰੀਰ 'ਤੇ ਚਿੱਕੜ ਸੀ। ਉਹ ਸਾਹ ਲੈ ਰਿਹਾ ਸੀ ਪਰ ਪੂਰੀ ਤਰ੍ਹਾਂ ਸ਼ਾਂਤ ਸੀ। ਡਾਕਟਰਾਂ ਨੇ ਉਸ ਦੀ ਜਾਂਚ ਕੀਤੀ। ਫਿਰ ਉਸਨੂੰ ਉਸਦੀ ਮਾਂ ਦੇ ਹਵਾਲੇ ਕਰ ਦਿੱਤਾ ਗਿਆ। ਡਾਕਟਰਾਂ ਨੇ ਦੱਸਿਆ ਕਿ ਬੱਚਾ ਬਿਲਕੁਲ ਤੰਦਰੁਸਤ ਹੈ।


ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=88

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 
 


Vandana

Content Editor

Related News