ਕੋਵਿਡ-19 ਦੌਰਾਨ ਇਟਲੀ 'ਚ 4 ਲੱਖ ਤੋਂ ਵੱਧ ਲੋਕਾਂ ਨੇ ਕੀਤਾ ਖੂਨਦਾਨ

06/14/2020 3:41:22 PM

ਰੋਮ, (ਕੈਂਥ)—  ਖੂਨਦਾਨ ਸਦਾ ਹੀ ਮਹਾਦਾਨ ਹੈ ,ਸੀ ਤੇ ਰਹੇਗਾ ਕਿਉਂਕਿ ਵਿਗਿਆਨ ਨੇ ਚਾਹੇ ਆਸਮਾਨ ਨੂੰ ਛੂਹ ਲਿਆ ਹੈ ਪਰ ਹੁਣ ਤੱਕ ਮਨੁੱਖ ਦੀਆਂ ਨਸਾਂ ਵਿਚ ਜ਼ਿੰਦਗੀ ਬਣ ਕੇ ਦੌੜਨ ਵਾਲੇ ਖੂਨ ਦਾ ਕੋਈ ਬਦਲ ਨਹੀਂ ਲੱਭ ਸਕੀ।ਅੱਜ ਵੀ ਖੂਨ ਦੀ ਲੋੜ ਪੈਣ ਉੱਤੇ ਇੱਕ ਇਨਸਾਨ ਦਾ ਖੂਨ ਕੱਢ ਕੇ ਹੀ ਦੂਜੇ ਇਨਸਾਨ ਨੂੰ ਚੜ੍ਹਇਆ ਜਾਂਦਾ ਹੈ। ਇਸ ਮਹਾਨ ਕਾਰਜ ਲਈ ਦੁਨੀਆਂ ਭਰ ਦੇ 18 ਤੋਂ 70 ਸਾਲ ਤੱਕ ਦੇ ਇਨਸਾਨ ਇਹ ਸੇਵਾ ਨਿਭਾਅ ਰਹੇ ਹਨ । ਵਿਸ਼ਵ ਭਰ ਵਿਚ ਨੂੰ 14 ਜੂਨ ਨੂੰ ਵਿਸ਼ਵ ਖੂਨਦਾਨ ਦਿਹਾੜੇ ਵਜੋਂ ਮਨਾਇਆ ਜਾਂਦਾ ਹੈ ਤੇ ਹੁਣ ਤੱਕ ਪੂਰੀ ਦੁਨੀਆ ਵਿੱਚ ਤਕਰੀਬਨ 118.4 ਮਿਲੀਅਨ ਤੋਂ ਵੀ ਵੱਧ ਖੂਨਦਾਨੀ ਇਸ ਸੇਵਾ ਨੂੰ ਨੇਪੜੇ ਚਾੜ੍ਹ ਰਹੇ ਹਨ ।

ਵਿਸ਼ਵ ਸਿਹਤ ਸੰਗਠਨ ਅਨੁਸਾਰ ਵਿਸ਼ਵ ਭਰ ਵਿੱਚ ਸਿਰਫ਼ 10 ਦੇਸ਼ ਅਜਿਹੇ ਹਨ ਜਿੱਥੇ ਕਿ ਖੂਨਦਾਨ ਕਰਨ ਦੀ ਦਰ 65% ਹੈ ਇਸ ਸਰਵੇਖਣ ਵਿੱਚ ਦੁਨੀਆ ਵਿੱਚ ਖੂਨਦਾਨ ਲਈ ਇਟਲੀ 7ਵਾਂ ਦੇਸ਼ ਹੈ ਜਦੋਂ ਕਿ ਯੂਰਪ ਵਿੱਚੋਂ ਤੀਸਰਾ ਦੇਸ਼ ਹੈ। ਇਟਲੀ ਵਾਸੀ ਵੀ ਖੂਨਦਾਨ ਕਰਨਾ ਆਪਣੀ ਜਿੰਮੇਵਾਰੀ ਸਮਝਦੇ ਹਨ।ਜੇਕਰ ਗੱਲ ਯੂਰਪ ਦੀ ਕੀਤੀ ਜਾਵੇ ਤਾਂ ਯੂਰਪ ਭਰ ਵਿੱਚ 17 ਮਿਲੀਅਨ ਤੋਂ ਵੱਧ ਖੂਨਦਾਨੀ 1400 ਤੋਂ ਵੀ ਵੱਧ ਖੂਨਦਾਨ ਸੈਂਟਰਾਂ ਦੁਆਰਾ ਇਹ ਮਹਾਨ ਕਾਰਜ ਕਰ ਰਹੇ ਹਨ ।

ਸਾਰੇ ਯੂਰਪ ਵਿੱਚੋਂ ਕਰੀਬ 20 ਮਿਲੀਅਨ ਯੂਨਿਟ ਖੂਨ ਇਕੱਠਾ ਹੋ ਰਿਹਾ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਖੂਨ ਦੀ ਲਾਗਤ 25 ਮਿਲੀਅਨ ਯੂਨਿਟ ਤੋਂ ਵੀ ਉਪੱਰ ਹੈ।ਇਟਲੀ ਵਿੱਚ 1.7 ਮਿਲੀਅਨ ਖੂਨਦਾਨੀ ਹਨ ਜਿਹੜੇ ਕਿ ਨਿਰੰਤਰ ਖੂਨਦਾਨ ਕਰਕੇ ਕਈ ਲੋੜਵੰਦ ਮਰੀਜ਼ਾਂ ਨੂੰ ਜੀਵਨ ਦਾਨ ਦੇ ਰਹੇ ਹਨ। ਵਿਸ਼ਵ ਖੂਨਦਾਨ ਦਿਹਾੜੇ ਦੇ ਮੱਦੇਨਜ਼ਰ ਇਟਲੀ ਦੇ ਸਿਹਤ ਮੰਤਰਾਲੇ ਨੇ ਵੀ ਦੇਸ਼ ਵਾਸੀਆਂ ਨੂੰ ਖੂਨਦਾਨ ਕਰਨ ਅਤੇ ਇਸ ਮਹਾਨ ਕਾਰਜ ਨੂੰ ਪ੍ਰਫੁਲੱਤ ਕਰਨ ਦੀ ਅਪੀਲ ਕੀਤੀ ਹੈ। ਇਟਲੀ ਵਿੱਚ ਉਮਰ 18 ਤੋਂ 25 ਸਾਲ ਦੇ ਖੂਨਦਾਨੀਆਂ ਦੀਗਿਣਤੀ ਵਿੱਚ ਸੰਨ 2013 ਤੋਂ ਗਿਰਾਵਟ ਆ ਰਹੀ ਹੈ ਪਰ ਕੋਵਿਡ-19 ਦੌਰਾਨ ਇਸ ਸਾਲ ਖੂਨਦਾਨੀਆਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ ।ਜਦੋਂ ਦਾ ਇਟਲੀ ਕੋਵਿਡ-19 ਦੀ ਮਾਰ ਝੱਲ ਰਿਹਾ ਹੈ ਤਾਂ ਹੁਣ ਤੱਕ 4,11,000 ਲੋਕਾਂ ਨੇ ਆਪਣਾ ਖੂਨ ਦੇਕੇ ਲੋਕਾਂ ਨੂੰ ਨਵਾਂ ਜੀਵਨ ਦਿੱਤਾ ਹੈ ਜਿਸ ਦੀ ਕਿ ਚੁਫੇਰਿਓ ਸ਼ਲਾਘਾ ਹੋ ਰਹੀ ਹੈ।ਇਟਲੀ ਭਰ ਵਿੱਚ 4 ਅਜਿਹੀਆਂ ਸੰਸਥਾਵਾਂ ਹਨ ਜਿਹੜੀਆਂ ਕਿ ਖੂਨਦਾਨ ਨੂੰ ਲੋੜਵੰਦਾਂ ਤੱਕ ਪਹੁੰਚਾ ਰਹੀਆਂ ਹਨ।


Sanjeev

Content Editor

Related News