ਉੱਤਰੀ ਯੂਰਪ ''ਚ ਬਰਫ਼ੀਲੇ ਤੂਫਾਨ ਦਾ ਕਹਿਰ, ਚਾਰ ਲੋਕਾਂ ਦੀ ਮੌਤ

01/31/2022 3:19:20 PM

ਹੇਲਸਿੰਕੀ (ਭਾਸ਼ਾ): ਉੱਤਰੀ ਯੂਰਪ ਵਿੱਚ ਇਸ ਹਫ਼ਤੇ ਵਿੱਚ ਆਏ ਇੱਕ ਭਿਆਨਕ ਬਰਫ਼ੀਲੇ ਤੂਫਾਨ ਕਾਰਨ ਘੱਟੋ-ਘੱਟ ਚਾਰ ਲੋਕਾਂ ਦੀ ਮੌਤ ਹੋ ਗਈ। ਤੂਫਾਨ ਕਾਰਨ ਕਈ ਮਕਾਨ ਅਤੇ ਕਾਰਾਂ ਨੁਕਸਾਨੀਆਂ ਗਈਆਂ, ਕੁਝ ਪੁਲ ਬੰਦ ਕਰ ਦਿੱਤੇ ਗਏ ਅਤੇ ਹਜ਼ਾਰਾਂ ਘਰਾਂ ਦੀ ਬਿਜਲੀ ਸਪਲਾਈ ਵੀ ਬੰਦ ਹੋ ਗਈ। ਇਸ ਬਰਫ਼ੀਲੇ ਤੂਫਾਨ ਨੂੰ 'ਮਲਿਕ' ਨਾਮ ਦਿੱਤਾ ਗਿਆ ਹੈ ਅਤੇ ਐਤਵਾਰ ਨੂੰ ਇਹ ਨੌਰਡਿਕ ਖੇਤਰ ਵੱਲ ਵੱਧ ਗਿਆ।

ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ ਦਾ ਸਨਸ਼ਾਈਨ ਕੋਸਟ ਸ਼ਹਿਰ ਬਣਿਆ ਦੁਨੀਆ ਭਰ ਦੇ ਸੈਲਾਨੀਆਂ ਦੀ ਪਹਿਲੀ ਪਸੰਦ

ਇਸ ਦੇ ਨਤੀਜੇ ਵਜੋਂ ਡੇਨਮਾਰਕ, ਫਿਨਲੈਂਡ, ਨਾਰਵੇ ਅਤੇ ਸਵੀਡਨ ਵਿੱਚ ਤੇਜ਼ ਹਵਾਵਾਂ ਦੇ ਨਾਲ ਭਾਰੀ ਬਾਰਿਸ਼ ਅਤੇ ਬਰਫ਼ਬਾਰੀ ਹੋਈ। ਤੂਫਾਨ ਮਲਿਕ ਬ੍ਰਿਟੇਨ ਤੋਂ ਆਉਣ ਦੇ ਬਾਅਦ ਸ਼ਨੀਵਾਰ ਦੇਰ ਰਾਤ ਨੌਰਡਿਕ ਖੇਤਰ ਅਤੇ ਉੱਤਰੀ ਜਰਮਨੀ ਪਹੁੰਚਿਆ, ਜਿੱਥੇ ਇਸਨੇ ਜਾਇਦਾਦ ਅਤੇ ਆਵਾਜਾਈ ਦੇ ਸਾਧਨਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ। ਇਸ ਬਰਫ਼ੀਲੇ ਤੂਫਾਨ ਕਾਰਨ ਸਕਾਟਲੈਂਡ ਬੁਰੀ ਤਰ੍ਹਾਂ  ਪ੍ਰਭਾਵਿਤ ਹੋਇਆ ਹੈ। ਬ੍ਰਿਟੇਨ ਵਿੱਚ ਤੂਫਾਨ ਕਾਰਨ ਰੁੱਖ ਡਿੱਗਣ ਨਾਲ ਉੱਤਰੀ ਹਿੱਸੇ ਵਿਚ ਸਥਿਤ ਸਟੈਫੋਰਡਸ਼ਾਇਰ ਵਿੱਚ ਨੌ ਸਾਲ ਦਾ ਇੱਕ ਬੱਚਾ ਅਤੇ 60 ਸਾਲ ਦੀ ਇਕ ਮਹਿਲਾ ਦੀ ਜਾਨ ਚਲੀ ਗਈ। 

ਪੜ੍ਹੋ ਇਹ ਅਹਿਮ ਖ਼ਬਰ -ਭਾਰਤੀ ਕਲਾਕਾਰ ਨੇ ਤੋੜਿਆ 'ਰਿਕਾਰਡ', ਬਣਾਈ ਯੂਏਈ ਦੇ ਸ਼ਾਸਕਾਂ ਦੀ ਸਭ ਤੋਂ ਵੱਡੀ 'ਤਸਵੀਰ' 

ਸਕਾਟਲੈਂਡ ਵਿੱਚ ਤੇਜ਼ ਹਵਾਵਾਂ ਦੇ ਕਾਰਨ ਟ੍ਰੈਫਿਕ ਬਾਧਿਤ ਹੋ ਗਿਆ ਤੇ ਹਜ਼ਾਰਾਂ ਘਰਾਂ ਦੀ ਬਿਜਲੀ ਸਪਲਾਈ ਠੱਪ ਹੋ ਗਈ। ਡੇਨਮਾਰਕ ਵਿੱਚ ਤੂਫਾਨ ਕਾਰਨ ਭਾਰੀ ਬਾਰਿਸ਼ ਹੋਈ ਅਤੇ ਸ਼ਨੀਵਾਰ ਨੂੰ ਕਈ ਪੁਲਾਂ ਨੂੰ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਗਿਆ। ਇੱਥੇ ਤੇਜ਼ ਹਵਾਵਾਂ ਕਾਰਨ 78 ਸਾਲ ਦੀ ਇੱਕ ਬਜ਼ੁਰਗ ਮਹਿਲਾ ਡਿੱਗ ਕੇ ਜ਼ਖਮੀ ਹੋ ਗਈ ਅਤੇ ਉਸ ਦੀ ਮੌਤ ਹੋ ਗਈ। ਜਰਮਨੀ ਵਿਚ ਤੂਫਾਨ ਕਾਰਨ ਇਕ ਬਿਲਬੋਰਡ ਡਿੱਗਣ ਨਾਲ ਇਕ ਵਿਅਕਤੀ ਦੀ ਜਾਨ ਚਲੀ ਗਈ। 
 


Vandana

Content Editor

Related News