ਬਲਿੰਕਨ-ਜੈਸ਼ੰਕਰ ਨੇ ਯੂਕ੍ਰੇਨ ’ਚ ਵਿਗੜਦੀ ਮਨੁੱਖੀ ਸਥਿਤੀ ਅਤੇ ਹਿੰਦ-ਪ੍ਰਸ਼ਾਂਤ ’ਤੇ ਕੀਤੀ ਚਰਚਾ
Thursday, Mar 31, 2022 - 06:28 PM (IST)
ਨਿਊਯਾਰਕ: ਅਮਰੀਕਾ ਦੇ ਵਿਦੇਸ਼ ਮੰਤਰੀ ਐਂਟੋਨੀ ਬਲਿੰਕਨ ਨੇ ਖੇਤਰੀ ਤਰਜੀਹਾਂ ਦੀ ਸਮੀਖਿਆ ਕਰਨ, ਯੂਕ੍ਰੇਨ ਵਿੱਚ ਵਿਗੜਦੀ ਮਾਨਵਤਾਵਾਦੀ ਸਥਿਤੀ ਅਤੇ ਮੁਕਤ ਹਿੰਦ-ਪ੍ਰਸ਼ਾਂਤ ਖੇਤਰ ਨੂੰ ਪ੍ਰੋਤਸਾਹਨ ਕਰਨ ਲਈ ਬੁੱਧਵਾਰ ਨੂੰ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨਾਲ ਫੋਨ 'ਤੇ ਵਿਸ਼ੇਸ਼ ਗੱਲਬਾਤ ਕੀਤੀ।
ਵਿਦੇਸ਼ ਵਿਭਾਗ ਦੇ ਬੁਲਾਰੇ ਨੇਡ ਪ੍ਰਾਈਸ ਨੇ ਕਿਹਾ ਕਿ ਦੋਵਾਂ ਨੇਤਾਵਾਂ ਨੇ "ਯੂਕ੍ਰੇਨ ਵਿੱਚ ਵਿਗੜਦੀ ਮਾਨਵਤਾਵਾਦੀ ਸਥਿਤੀ ਅਤੇ ਖੁੱਲ੍ਹੇ, ਸੁਰੱਖਿਅਤ ਅਤੇ ਖੁਸ਼ਹਾਲ ਹਿੰਦ-ਪ੍ਰਸ਼ਾਂਤ ਖੇਤਰ ਨੂੰ ਉਤਸ਼ਾਹਿਤ ਕਰਨ ਲਈ ਸਾਡੇ ਸਾਂਝੇ ਯਤਨਾਂ ਸਮੇਤ ਖੇਤਰੀ ਤਰਜੀਹਾਂ ਦੀ ਸਮੀਖਿਆ ਕਰਨ’ 'ਤੇ ਗੱਲਬਾਤ ਕੀਤੀ।
ਪਿਛਲੇ ਮਹੀਨੇ ਵੀ ਬਲਿੰਕਨ ਨੇ ਜੈਸ਼ੰਕਰ ਨਾਲ ਟੈਲੀਫੋਨ 'ਤੇ ਗੱਲਬਾਤ ਕੀਤੀ ਸੀ। ਉਨ੍ਹਾਂ ਨੇ ਯੂਕ੍ਰੇਨ 'ਤੇ ਰੂਸ ਦੇ ਹਮਲੇ ਦੀ ਨਿੰਦਾ ਕਰਨ ਲਈ ਮਜ਼ਬੂਤ ਸਮੂਹਿਕ ਪ੍ਰਤੀਕਿਰਿਆ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਸੀ।