ਚੀਨ ''ਚ ਧਮਾਕਾ, 22 ਲੋਕਾਂ ਦੀ ਮੌਤ ਤੇ 22 ਜ਼ਖਮੀ

Wednesday, Nov 28, 2018 - 08:10 AM (IST)

ਚੀਨ ''ਚ ਧਮਾਕਾ, 22 ਲੋਕਾਂ ਦੀ ਮੌਤ ਤੇ 22 ਜ਼ਖਮੀ

ਬੀਜਿੰਗ,(ਏਜੰਸੀ)— ਉੱਤਰੀ ਚੀਨ ਦੇ ਹੇਬੇਈ ਸੂਬੇ ਦੇ ਇਕ ਕੈਮੀਕਲ ਪਲਾਂਟ ਨੇੜੇ ਧਮਾਕਾ ਹੋਣ ਕਾਰਨ 22 ਲੋਕਾਂ ਦੀ ਮੌਤ ਹੋ ਗਈ ਜਦਕਿ ਹੋਰ 22 ਜ਼ਖਮੀ ਹੋ ਗਏ। ਬੁੱਧਵਾਰ ਤੜਕੇ ਹੋਏ ਇਸ ਧਮਾਕੇ ਕਾਰਨ ਜ਼ਖਮੀ ਹੋਏ ਲੋਕਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਇਨ੍ਹਾਂ 'ਚੋਂ ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਝਾਂਗਿਆਕੋਊ ਸ਼ਹਿਰ ਦੇ ਸਰਕਾਰੀ ਸੂਤਰਾਂ ਮੁਤਾਬਕ ਇਹ ਧਮਾਕਾ ਹੇਬੇਈ ਸ਼ੇਂਘੁਆ ਕੈਮੀਕਲ ਉਦਯੋਗ ਕੰਪਨੀ ਲਿਮਿਟਡ ਦੇ ਨੇੜੇ ਹੋਇਆ। ਧਮਾਕੇ ਕਾਰਨ ਅੱਗ ਦੀ ਲਪੇਟ 'ਚ ਕਈ ਵਾਹਨ ਆ ਗਏ। ਇਕ ਰਿਪੋਰਟ ਮੁਤਾਬਕ 38 ਟਰੱਕ ਅਤੇ 12 ਹੋਰ ਵਾਹਨ ਸੜ ਕੇ ਸਵਾਹ ਹੋ ਗਏ। ਇਸ ਧਮਾਕੇ ਦੀ ਜਾਂਚ ਕੀਤੀ ਜਾ ਰਹੀ ਹੈ।


Related News