ਜੁੰਮੇ ਦੀ ਨਮਾਜ਼ ਦੌਰਾਨ ਅਫ਼ਗਾਨਿਸਤਾਨ ’ਚ ਜ਼ਬਰਦਸਤ ਧਮਾਕਾ, 15 ਲੋਕ ਜ਼ਖ਼ਮੀ

Friday, Nov 12, 2021 - 06:26 PM (IST)

ਇੰਟਰਨੈਸ਼ਨਲ ਡੈਸਕ : ਅਫ਼ਗਾਨਿਸਤਾਨ ਦੇ ਪੂਰਬ ’ਚ ਸਥਿਤ ਨੰਗਰਹਾਰ ਸੂਬੇ ਦੇ ਸਪਿਨ ਘਰ ਇਲਾਕੇ ’ਚ ਸ਼ੁੱਕਰਵਾਰ ਦੀ ਨਮਾਜ਼ ਦੌਰਾਨ ਇਕ ਮਸਜਿਦ ’ਚ ਜ਼ਬਰਦਸਤ ਧਮਾਕਾ ਹੋਇਆ। ਇਸ ਧਮਾਕੇ ’ਚ ਸਥਾਨਕ ਮੌਲਵੀ ਸਮੇਤ ਘੱਟ ਤੋਂ ਘੱਟ 15 ਲੋਕ ਜ਼ਖ਼ਮੀ ਹੋ ਗਏ। ਸਥਾਨਕ ਨਿਵਾਸੀਆਂ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਇਲਾਕੇ ਦੇ ਇਕ ਵਿਅਕਤੀ ਅਟਲ ਸ਼ਿਨਵਾਰੀ ਨੇ ਦੱਸਿਆ ਕਿ ਇਹ ਧਮਾਕਾ ਸਥਾਨਕ ਸਮੇਂ ਮੁਤਾਬਕ 1.30 ਵਜੇ ਹੋਇਆ। ਇਸ ਦੌਰਾਨ ਮਸਜਿਦ ਦੇ ਅੰਦਰ ਰੱਖੇ ਹੋਏ ਬੰਬ ’ਚ ਅਚਾਨਕ ਵਿਸਫੋਟ ਹੋ ਗਿਆ। ਇਕ ਹੋਰ ਨਿਵਾਸੀ ਨੇ ਵੀ ਇਸੇ ਤਰ੍ਹਾਂ ਦੀ ਜਾਣਕਾਰੀ ਦਿੱਤੀ ਹੈ।

ਉਥੇ ਹੀ ਇਕ ਤਾਲਿਬਾਨ ਅਧਿਕਾਰੀ ਨੇ ਕਿਹਾ ਕਿ ਸਪਿਨ ਘਰ ਜ਼ਿਲ੍ਹੇ ਦੀ ਇਕ ਮਸਜਿਦ ’ਚ ਜੁੰਮੇ ਦੀ ਨਮਾਜ਼ ਦੌਰਾਨ ਹੋਏ ਧਮਾਕੇ ਦੀ ਪੁਸ਼ਟੀ ਕੀਤੀ ਜਾਂਦੀ ਹੈ। ਇਸ ਹਮਲੇ ’ਚ 15 ਲੋਕ ਜ਼ਖ਼ਮੀ ਹੋਏ ਹਨ। ਹਾਲ ਹੀ ਦੇ ਦਿਨਾਂ ’ਚ ਅਫ਼ਗਾਨਿਸਤਾਨ ’ਚ ਕਈ ਹਮਲਿਆਂ ਨੂੰ ਅੰਜ਼ਾਮ ਦਿੱਤਾ ਗਿਆ ਹੈ। ਇਨ੍ਹਾਂ ਹਮਲਿਆਂ ਦੇ ਪਿੱਛੇ ਇਸਲਾਮਿਕ ਸਟੇਟ ਦਾ ਹੱਥ ਰਿਹਾ ਹੈ।


Manoj

Content Editor

Related News