ਕੋਲੰਬੀਆ : ਬਾਰੂਦ ਫੈਕਟਰੀ ’ਚ ਧਮਾਕਾ, 1 ਦੀ ਮੌਤ ਤੇ 16 ਜ਼ਖਮੀ

Friday, Dec 18, 2020 - 06:42 PM (IST)

ਕੋਲੰਬੀਆ : ਬਾਰੂਦ ਫੈਕਟਰੀ ’ਚ ਧਮਾਕਾ, 1 ਦੀ ਮੌਤ ਤੇ 16 ਜ਼ਖਮੀ

ਬੇਗੋਟਾ-ਪੱਛਮੀ ਕੋਲੰਬੀਆ ’ਚ ਇਕ ਬਾਰੂਦ ਫੈਕਟਰੀ ’ਚ ਧਮਾਕਾ ਹੋਣ ਕਾਰਣ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 16 ਲੋਕ ਜ਼ਖਮੀ ਹੋ ਗਏ। ਸਥਾਨਕ ਕਾਰਾਕੋਲ ਪ੍ਰਸਾਰਕ ਮੁਤਾਬਕ ਵੀਰਵਾਰ ਦੇਰ ਰਾਤ ਲਿਬਾਨੋ ਸ਼ਹਿਰ ਦੀ ਫੈਕਟਰੀ ’ਚ ਧਮਾਕਾ ਹੋਣ ਕਾਰਣ 17 ਸਾਲ ਦੇ ਇਕ ਵਿਅਕਤੀ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ -ਇਮਰਾਨ ਸਰਕਾਰ ਨੂੰ ਸੀਨੇਟ ਚੋਣਾਂ ਦਾ ਫੈਸਲਾ ਬਦਲਣ ਦਾ ਕੋਈ ਅਧਿਕਾਰ ਨਹੀਂ : PPP

ਸਥਾਨਕ ਏਲਟਰ ਟੈਲੀਮਾ ਸਮਾਚਾਰ ਪੋਰਟਲ ਨੇ ਦੱਸਿਆ ਕਿ ਜ਼ਖਮੀਆਂ ’ਚ ਤਿੰਨ ਨਾਬਾਲਿਗ ਵੀ ਸ਼ਾਮਲ ਹਨ। ਗੰਭੀਰ ਤੌਰ ’ਤੇ ਜ਼ਖਮੀ ਹੋਏ ਕੁਝ ਲੋਕਾਂ ਨੂੰ ਰਾਜਧਾਨੀ ਬੇਗੋਟਾ ਦੇ ਇਕ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ -ਅਮਰੀਕਾ ’ਚ ਫਾਈਜ਼ਰ ਦਾ ਟੀਕਾ ਲਗਵਾਉਂਦੇ ਹੀ ਹਾਲਾਤ ਗੰਭੀਰ, ICU ’ਚ ਦਾਖਲ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News