ਕੈਲਗਰੀ ਦੇ ਇਕ ਘਰ 'ਚ ਜ਼ਬਰਦਸਤ ਧਮਾਕਾ, ਇਕ ਦੀ ਮੌਤ

Tuesday, Feb 19, 2019 - 04:39 PM (IST)

ਕੈਲਗਰੀ (ਏਜੰਸੀ)- ਕੈਲਗਰੀ ਦੇ ਇਕ ਘਰ ਵਿਚੋਂ ਪੁਲਸ ਨੂੰ ਸੋਮਵਾਰ ਨੂੰ ਇਕ ਵਿਅਕਤੀ ਦੀ ਲਾਸ਼ ਮਿਲੀ ਹੈ, ਇਸ ਵਿਅਕਤੀ ਦੀ ਮੌਤ ਧਮਾਕੇ ਕਾਰਨ ਹੋਈ ਦੱਸੀ ਜਾ ਰਹੀ ਹੈ। ਫਿਲਹਾਲ ਹਾਦਸੇ ਵਿਚ ਮਾਰੇ ਗਏ ਵਿਅਕਤੀ ਦੀ ਪਛਾਣ ਨਹੀਂ ਹੋ ਸਕੀ ਹੈ। ਕੈਲਗਰੀ ਪੁਲਸ ਵਲੋਂ ਮ੍ਰਿਤਕ ਦੇਹ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਗਿਆ ਹੈ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

ਸੂਤਰਾਂ ਮੁਤਾਬਕ ਇਹ ਧਮਾਕਾ ਐਤਵਾਰ ਦੀ ਤੜਕਸਾਰ 4-20 ਵਜੇ ਹੋਇਆ ਦੱਸਿਆ ਜਾ ਰਿਹਾ ਹੈ। ਘਟਨਾ ਵਾਲੀ ਥਾਂ ਨੇੜੇ ਰਹਿੰਦੇ ਲੋਕਾਂ ਨੇ ਦੱਸਿਆ ਦੱਸਿਆ ਕਿ ਜਿਸ ਥਾਂ 'ਤੇ ਧਮਾਕਾ ਹੋਇਆ ਹੈ ਉਥੋਂ ਦਾ ਮਾਲਕ ਮੁਲਕ ਤੋਂ ਬਾਹਰ ਗਿਆ ਹੋਇਆ ਹੈ ਤੇ ਸ਼ਾਇਦ ਇਥੇ ਕੋਈ ਕਿਰਾਏਦਾਰ ਰਹਿ ਰਿਹਾ ਹੈ। ਕੈਲਗਰੀ ਦੇ ਫਾਇਰ ਬ੍ਰਿਗੇਡ ਵਿਭਾਗ ਦੇ ਬੁਲਾਰੇ ਕੈਰੋਲ ਹੈਂਕੇ ਨੇ ਦੱਸਿਆ ਕਿ 911 'ਤੇ ਸਵੇਰੇ ਕੁਝ ਹੀ ਘੰਟਿਆਂ ਦੌਰਾਨ ਤਕਰੀਬਨ 25 ਫੋਨ ਆਏ। ਹੈਂਕੇ ਨੇ ਦੱਸਿਆ ਕਿ ਕਰੂ ਮੈਂਬਰਾਂ ਵਲੋਂ ਜਦੋਂ 300 ਬਲਾਕ ਮਕਾਨ ਮਾਲਕ ਡਗਲਸ ਗਲੈਨ ਨੂੰ ਫੋਨ ਕੀਤਾ ਗਿਆ ਤਾਂ ਪਤਾ ਲੱਗਾ ਕਿ ਇਕ ਘਰ ਵਿਚ ਧਮਾਕਾ ਹੋਇਆ ਹੈ, ਜਿਸ ਕਾਰਨ ਉਸ ਦੇ ਨਾਲ ਵਾਲਾ ਘਰ ਵਿਚ ਨੁਕਸਾਨਿਆ ਗਿਆ।

ਫੋਨ 'ਤੇ ਜਾਣਕਾਰੀ ਦੇਣ ਵਾਲਿਆਂ ਵਿਚੋਂ ਕੁਝ ਦਾ ਕਹਿਣਾ ਸੀ ਕਿ ਘਰ ਨੂੰ ਬੁਰੀ ਤਰ੍ਹਾਂ ਅੱਗ ਲੱਗੀ ਹੋਈ ਹੈ, ਜਿਸ ਕਾਰਨ ਗੁਆਂਢੀ ਵੀ ਇਸ ਦੀ ਲਪੇਟ ਵਿਚ ਆ ਰਹੇ ਹਨ। ਤੇਜ਼ ਹਵਾਵਾਂ ਅਤੇ ਠੰਡ ਕਾਰਨ ਅੱਗ 'ਤੇ ਜ਼ਿਆਦਾ ਮੁਸ਼ੱਕਤ ਨਹੀਂ ਕਰਨੀ ਪਈ ਤੇ ਅੱਗ 'ਤੇ ਕਾਬੂ ਪਾ ਲਿਆ ਗਿਆ। 


Sunny Mehra

Content Editor

Related News