ਕੋਰੋਨਾ ਮਹਾਮਾਰੀ ਦੌਰਾਨ ਚੀਨ ਨੇ ਸ਼ੁਰੂ ਕੀਤਾ ਨਸਲੀ ਭੇਦਭਾਅ, ਕਾਲੇ ਲੋਕਾਂ ਨੂੰ ਕੀਤਾ ਜ਼ਬਰੀ ਕੁਆਰੰਟੀਨ
Wednesday, Apr 15, 2020 - 10:41 PM (IST)
ਪੇਇਚਿੰਗ — ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਚੀਨ ਨਾਲ ਨਸਲੀ ਭੇਦਭਾਅ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਅਫਰੀਕੀ ਨਾਗਰਿਕਾਂ ਨੂੰ ਜ਼ਬਰਦਸਤੀ ਘਰਾਂ ਤੋਂ ਕੱਢ ਕੇ ਕੁਆਰੰਟੀਨ ਸੈਂਟਰ ’ਚ ਪਾ ਦਿੱਤਾ ਗਿਆ ਹੈ ਅਤੇ ਕੋਰੋਨਾ ਮਹਾਮਾਰੀ ਸ਼ੁਰੂ ਹੋਣ ਤੋਂ ਬਾਅਦ ਹੀ ਉਨ੍ਹਾਂ ਨੂੰ ਦੇਸ਼ ਨਹੀ ਛੱਡਣ ਦਿੱਤਾ ਗਿਆ। ਇਸ ਦਾ ਇਕ ਉਦਾਹਰਣ ਗਵਾਂਗਝਉ ਸ਼ਹਿਰ ਦੇ ਮੈਕਡਾਨਲਡ ਸਟੋਰ ਦੇ ਬਾਹਰ ਲੱਗੇ ਨੋਟਿਸ ਬੋਰਡ ਤੋਂ ਸਾਹਮਣੇ ਆਇਆ ਹੈ। ਜਿਸ ’ਤੇ ‘ਬਲੈਕ ਪੀਪਲ ਨਾਟ ਅਲਾਉਡ’ ਲਿਖਿਆ ਹੋਇਆ ਸੀ। ਇੰਨਾ ਹੀ ਨਹੀਂ ਇਹ ਵੀ ਲਿੱਖਿਆ ਸੀ ਕਿ ਉਹ ਪੁਲਸ ਨਾਲ ਸੰਪਰਕ ਕਰਣ ਅਤੇ ਮੈਡੀਕਲ ਆਈਸੋਲੇਸ਼ਨ ਦੀ ਮੰਗ ਕਰਣ।
ਸ਼ਿਕਾਇਤ ਮਿਲਣ ’ਤੇ ਬੰਦ ਕੀਤਾ ਸਟੋਰ
ਹਾਲਾਂਕਿ ਸ਼ਿਕਾਇਤ ਮਿਲਣ ਤੋਂ ਬਾਅਦ ਮੈਕਡਾਨਲਡ ਨੇ ਆਪਣਾ ਉਹ ਸਾਈਨ ਬੋਰਡ ਹਟਾ ਦਿੱਤਾ ਅਤੇ ਸਟੋਰ ਬੰਦ ਕਰ ਦਿੱਤਾ। ਬਾਅਦ ’ਚ ਇਹ ਬਿਆਨ ਜਾਰੀ ਕੀਤਾ ਗਿਆ ਕਿ ਨੋਟਿਸ ਉਸ ਦੇ ਸਮਾਵੇਸ਼ੀ ਕੀਮਤਾਂ ਦੀ ਅਗਵਾਈ ਨਹੀਂ ਕਰਦਾ। ਗਵਾਂਗਝਉ ’ਚ ਰਹਿ ਰਹੇ ਕਾਲੇ ਲੋਕਾਂ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਦੌਰਾਨ ਉਨ੍ਹਾਂ ਨਾਲ ਨਸਲੀ ਭੇਦਭਾਅ ਕੀਤੇ ਜਾ ਰਹੇ ਹਨ ਅਤੇ ਇਹ ਸਿਰਫ ਇਕ ਉਦਾਹਰਣ ਹੈ।
ਅਪਾਰਟਮੈਂਟ ’ਚ ਕੱਢ ਜ਼ਬਰਦਸਤੀ ਕੀਤਾ ਕੁਆਰੰਟੀਨ
ਦਿ ਇੰਡੀਪੈਂਡੇਂਟ ਦੀ ਰਿਪੋਰਟ ਮੁਤਾਬਕ ਅਫਰੀਕੀ ਦੇਸ਼ ਸਿਆਰਾ ਲਿਓਨ ਦੇ ਰਹਿਣ ਵਾਲੇ ਮੈਕਸ ਗਵਾਂਗਝਉ ਸ਼ਹਿਰ ’ਚ ਪੰਜ ਸਾਲਾ ਤੋਂ ਰਹਿ ਰਹੇ ਹਨ। ਉਨ੍ਹਾਂ ਦਾ ਦੋਸ਼ ਹੈ ਕਿ ਚੀਨੀ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਜਾਣਬੁੱਝ ਕੇ ਘਰ ਤੋਂ ਬਾਹਰ ਕੱਢ ਦਿੱਤਾ ਗਿਆ ਅਤੇ ਜ਼ਬਰਦਸਤੀ ਕੁਆਰੰਟੀਨ ’ਚ ਪਾ ਦਿੱਤਾ ਜਦਕਿ ਉਨ੍ਹਾਂ ਦਾ ਕੋਰੋਨਾ ਟੈਸਟ ਨੈਗੇਟਿਵ ਆਇਆ ਸੀ। ਉਨ੍ਹਾਂ ਕਿਹਾ, ‘ਮੈਂ 14 ਘੰਟੇ ਤਕ ਘਰ ਦੇ ਬਾਹਰ ਬਾਰਿਸ਼ ’ਚ ਇੰਤਜ਼ਾਰ ਕਰਦਾ ਰਿਹਾ ਅਤੇ ਆਖਿਰ ’ਚ ਮੈਨੂੰ ਰਹਿਣ ਦੀ ਅਸਥਾਈ ਥਾਂ ਮਿਲੀ।’
ਮੈਕਸ ਆਪਣੀ ਹੱਡ ਬੀਤੀ ਸੁਣਾਉਂਦੇ ਹੋਏ ਕਹਿੰਦੇ ਹਨ ਕਿ ਮੈਨੂੰ ਦੱਸਿਆ ਗਿਆ ਕਿ ਵੀਜ਼ਾ ਐਕਸਟੈਂਸ਼ਨ ਲਈ ਮੈਨੂੰ ਸਟੇਸ਼ਨ ਜਾਣਾ ਹੋਵੇਗਾ ਅਤੇ ਜਦੋਂ ਮੈਂ ਉਥੇ ਪਹੁੰਚਿਆਂ ਤਾਂ ਉਨ੍ਹਾਂ ਨੇ ਵੀਜ਼ਾ ਸਟੈਂਪ ਕਰਣ ਤੋਂ ਮਨਾ ਕਰ ਦਿੱਤਾ ਅਤੇ ਮੈਨੂੰ ਮੇਰੇ ਅਪਾਰਟਮੈਂਟ ’ਚ ਜਾਣ ਦੀ ਇਜਾਜ਼ਤ ਨਹੀਂ ਸੀ। ਮੈਨੂੰ ਹੋਟਲ ’ਚ ਰੁੱਕਣ ਲਈ ਪੁਲਸ ਨੇ ਪੈਸੇ ਮੰਗੇ, ਮੇਰੇ ਕੋਲ ਪੈਸੇ ਨਹÄ ਸਨ।